ਚੰਡੀਗੜ੍ਹ : ਪੰਜਾਬ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦਰਅਸਲ ਭੂ-ਵਿਗਿਆਨੀਆਂ ਨੂੰ ਇੱਥੇ ਧਰਤੀ ਹੇਠੋਂ ਪੋਟਾਸ਼ ਮਿਲਿਆ ਹੈ। ਇਸ ਸਬੰਧੀ ਹੁਣ ਤੱਕ 2 ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ। ਜੇਕਰ ਤੀਜੀ ਰਿਪੋਰਟ ਵੀ ਪਾਜ਼ੇਟਿਵ ਪਾਈ ਜਾਂਦੀ ਹੈ ਤਾਂ ਫਿਰ ਪੰਜਾਬੀਆਂ ਦੀਆਂ ਪੌਂ-ਬਾਰਾਂ ਹੋ ਜਾਣਗੀਆਂ ਕਿਉਂਕਿ ਫਿਰ ਪੰਜਾਬ ਆਰਥਿਕ ਤੌਰ 'ਤੇ ਬੇਹੱਦ ਮਜ਼ਬੂਤ ਹੋ ਜਾਵੇਗਾ। ਦਰਅਸਲ ਪੰਜਾਬ ਸਰਕਾਰ ਦੇ ਭੂ-ਵਿਗਿਆਨਿਆਂ ਨੂੰ ਜੁਲਾਈ-2022 'ਚ ਜ਼ਿਲ੍ਹਾ ਮੁਕਤਸਰ ਦੇ ਪਿੰਡ ਕਬਰਵਾਲਾ ਦੀ ਖ਼ੁਦਾਈ ਦੌਰਾਨ ਪੋਟਾਸ਼ ਨੁਮਾ ਖਣਿਜ ਮਿਲਿਆ ਸੀ। ਪੰਜਾਬ ਸਰਕਾਰ ਨੇ ਇਸ ਨੂੰ ਜਾਂਚ ਲਈ ਖਣਨ ਮੰਤਰਾਲੇ 'ਚ ਭੇਜਿਆ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਘਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਜਾਰੀ ਹੋ ਗਏ ਸਖ਼ਤ ਹੁਕਮ
ਮੰਤਰਾਲੇ ਦੀ ਇਕ ਰਿਪੋਰਟ 'ਚ ਪੋਟਾਸ਼ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਪੰਜਾਬ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਦੂਜੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਹਾਲਾਂਕਿ ਖਣਨ ਮੰਤਰਾਲਾ ਇਹ ਰਿਪੋਰਟਾਂ ਜਨਵਰੀ 'ਚ ਹੋ ਰਹੇ ਭੂ-ਵਿਗਿਆਨੀਆਂ ਦੇ ਕੌਮੀ ਪ੍ਰੋਗਰਾਮ ਦੌਰਾਨ ਅਧਿਕਾਰਤ ਤੌਰ 'ਤੇ ਜਨਤਕ ਕਰੇਗਾ। ਇਸ ਬਾਰੇ ਕੁੱਲ 3 ਰਿਪੋਰਟਾਂ ਆਉਣੀਆਂ ਹਨ। ਜੇਕਰ ਤੀਜੀ ਰਿਪੋਰਟ ਵੀ ਪਾਜ਼ੇਟਿਵ ਆਈ ਤਾਂ ਪੰਜਾਬ ਦੇਸ਼ ਦਾ ਚੌਥਾ ਸੂਬਾ ਬਣ ਜਾਵੇਗਾ, ਜਿੱਥੇ ਧਰਤੀ ਦੇ ਹੇਠਾਂ ਪੋਟਾਸ਼ ਹੋਵੇਗਾ। ਇਸ ਨਾਲ ਪੰਜਾਬ ਦੀ ਆਰਥਿਕ ਹਾਲਤ ਸੁਧਰੇਗੀ ਅਤੇ ਸੂਬਾ ਮਜ਼ਬੂਤ ਹੋਵੇਗਾ। ਦੱਸਣਯੋਗ ਹੈ ਕਿ ਪੋਟਾਸ਼ ਬਹੁਤ ਮਹਿੰਗਾ ਹੁੰਦਾ ਹੈ ਅਤੇ ਇਸ ਦਾ ਇਸਤੇਮਾਲ ਖ਼ਾਦ 'ਚ ਵੀ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਜਿਓਲਾਜੀਕਲ ਸਰਵੇ ਆਫ ਇੰਡੀਆ ਦੇਸ਼ ਭਰ 'ਚ ਖਣਿਜਾਂ ਦੀ ਖੋਜ ਕਰਦਾ ਹੈ। ਉਸ ਨੇ ਪੰਜਾਬ 'ਚ ਵੀ ਅਧਿਐਨ ਲਈ ਨੈਸ਼ਨਲ ਜਿਓ ਕੈਮੀਕਲ ਮੈਪਿੰਗ ਸ਼ੁਰੂ ਕਰ ਦਿੱਤੀ ਹੈ। ਕਬਰਵਾਲਾ ਪਿੰਡ ਦੀ ਤਰਜ਼ 'ਤੇ ਆਸ-ਪਾਸ ਦੇ ਪਿੰਡਾਂ 'ਚ ਵੀ ਪੋਟਾਸ਼ ਦੀ ਖੋਜ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਏ ਸਖ਼ਤ ਹੁਕਮ, ਇਸ ਤਾਰੀਖ਼ ਤੱਕ ਰਹਿਣਗੇ ਲਾਗੂ
ਕਿੱਥੇ ਹੁੰਦਾ ਹੈ ਪੋਟਾਸ਼ ਦਾ ਇਸਤੇਮਾਲ
ਪੋਟਾਸ਼ ਦਾ ਇਸਤੇਮਾਲ ਮੁੱਖ ਤੌਰ 'ਤੇ ਖੇਤੀਬਾੜੀ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਕੈਮੀਕਲ, ਪੈਟਰੋ ਕੈਮੀਕਲ, ਗਲਾਸ ਸਮੇਤ ਹੋਰ ਉਦਯੋਗਾਂ 'ਚ ਹੁੰਦਾ ਹੈ। ਇਹ ਕਾਫੀ ਮਹਿੰਗਾ ਹੁੰਦਾ ਹੈ। ਕੈਨੇਡਾ, ਰੂਸ, ਬੇਲਾਰੂਸ ਅਤੇ ਚੀਨ ਪੋਟਾਸ਼ ਦੇ ਸਭ ਤੋਂ ਵੱਡੇ ਉਤਪਾਦਕ ਹਨ। ਭਾਰਤ 'ਚ 99 ਫ਼ੀਸਦੀ ਪੋਟਾਸ਼ ਦੀ ਦਰਾਮਦ ਹੁੰਦੀ ਹੈ। ਦੇਸ਼ 'ਚ ਰਾਜਸਥਾਨ ਦੇ ਬੀਕਾਨੇਰ, ਹਨੂੰਮਾਨਗੜ੍ਹ, ਸਵਾਈ, ਮਾਧੋਪੁਰ, ਕਰੌਲੀ, ਉੱਤਰ ਪ੍ਰਦੇਸ਼ ਦੇ ਸੋਨਭੱਦਰ, ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਪੋਟਾਸ਼ ਦਾ ਭੰਡਾਰ ਹੈ। ਰਾਜਸਥਾਨ ਦੇ ਕਈ ਜ਼ਿਲ੍ਹਿਆਂ 'ਚ ਪੋਟਾਸ਼ ਪਾਇਆ ਗਿਆ ਹੈ। ਮੁਕਤਸਰ ਜ਼ਿਲ੍ਹਾ ਵੀ ਰਾਜਸਥਾਨ ਦੇ ਬਾਰਡਰ ਨੇੜੇ ਹੈ। ਜੇਕ ਤੀਜੀ ਰਿਪੋਰਟ ਪਾਜ਼ੇਟਿਵ ਰਹੀ ਤਾਂ ਪੰਜਾਬ ਵੀ ਰਾਜਸਥਾਨ ਦੀ ਤਰਜ਼ 'ਤੇ ਕੰਮ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਸੁਣਵਾਈ
NEXT STORY