ਜਲੰਧਰ (ਬਿਊਰੋ) : ਯੂ. ਕੇ. ਦੇ ਵੀਜ਼ਾ ਨਿਯਮਾਂ ’ਚ ਹੁਣੇ ਜਿਹੇ ਹੋਈਆਂ ਤਬਦੀਲੀਆਂ ਦਾ ਸਿੱਧਾ ਅਸਰ ਪੰਜਾਬ ’ਚ ਵਿਆਹਾਂ ’ਤੇ ਪੈਣ ਵਾਲਾ ਹੈ। ਪੰਜਾਬ ਤੋਂ ਵਧੇਰੇ ਲੋਕ ਯੂ. ਕੇ. ਜਾ ਕੇ ਆਪਣੇ ਪਾਰਟਨਰ ਨੂੰ ਵੀ ਅਕਸਰ ਬੁਲਾ ਲੈਂਦੇ ਹਨ। ਇਨ੍ਹਾਂ ’ਚੋਂ ਵਧੇਰੇ ਕੁੜੀਆਂ ਸਿਹਤ ਸੰਭਾਲ ਅਤੇ ਹੁਨਰਮੰਦ ਦੇਖਭਾਲ ਕਰਮਚਾਰੀ ਸ਼੍ਰੇਣੀ ’ਚ ਯੂ. ਕੇ. ਜਾ ਕੇ ਕੰਮ ਕਰਦੀਆਂ ਹਨ। ਹੁਣ ਤੱਕ ਦੇ ਨਿਯਮਾਂ ਅਨੁਸਾਰ ਯੂ. ਕੇ. ਜਾਣ ਵਾਲੀਆਂ ਵਧੇਰੇ ਕੁੜੀਆਂ ਉੱਥੇ ਜਾ ਕੇ ਆਪਣੇ ਪਾਰਟਨਰ ਨੂੰ ਵੀ ਬੁਲਾ ਲੈਂਦੀਆਂ ਸਨ ਪਰ ਹੁਣ ਯੂ. ਕੇ. ਨੇ ਇਸ ਤਰ੍ਹਾਂ ਦੇ ਨਿਯਮਾਂ ’ਤੇ ਪਾਬੰਦੀ ਲਾ ਦਿੱਤੀ ਹੈ। ਯੂ. ਕੇ . ’ਚ ਕੰਮ ਕਰਨ ਵਾਲੇ ਹੁਨਰਮੰਦ ਕਾਮਿਆਂ ਲਈ ਆਪਣੀ ਪਤਨੀ ਜਾਂ ਪਤੀ ਨੂੰ ਬ੍ਰਿਟੇਨ ਲਿਆਉਣ ਤੋਂ ਰੋਕਣ ਲਈ ਤਨਖਾਹ ਦੀ ਦਰ ਵਧਾਈ ਗਈ ਹੈ। ਇਸ ਦਾ ਅਸਰ ਪੰਜਾਬ ’ਚ ਅਜਿਹੇ ਵਿਆਹਾਂ ’ਤੇ ਵੀ ਪਵੇਗਾ, ਜਿਨ੍ਹਾਂ ਅਧੀਨ ਕਿਸੇ ਇਕ ਸਾਥੀ ਨੂੰ ਵਿਦੇਸ਼ ਜਾ ਕੇ ਉੱਥੇ ਬੁਲਾਉਣ ਦਾ ਵਾਅਦਾ ਕੀਤਾ ਜਾਂਦਾ ਰਿਹਾ ਹੈ। ਭਾਰਤ ’ਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ 2022 ਦੇ ਅੰਕੜੇ ਸਾਂਝੇ ਕਰਦੇ ਹੋਏ ਦੱਸਿਆ ਕਿ ਯੂ. ਕੇ. ਨੇ 2022 ’ਚ ਭਾਰਤੀਆਂ ਨੂੰ ਕੁੱਲ 38 ਲੱਖ 36 ਹਜ਼ਾਰ 490 ਵੀਜ਼ੇ ਜਾਰੀ ਕੀਤੇ। ਯੂ. ਕੇ. ਵਲੋਂ ਕਿਸੇ ਵੀ ਹੋਰ ਦੇਸ਼ ਨੂੰ ਜਾਰੀ ਕੀਤੇ ਗਏ ਵੀਜ਼ਿਆਂ ਨਾਲੋਂ ਇਹ ਸਭ ਤੋਂ ਵੱਧ ਹਨ। 2022 ’ਚ ਭਾਰਤੀਆਂ ਨੂੰ ਜਾਰੀ ਕੀਤੇ ਗਏ ਵਰਕ ਵੀਜ਼ਿਆਂ ਦੀ ਗਿਣਤੀ ’ਚ 130 ਫ਼ੀਸਦੀ ਅਤੇ ਵਿਦਿਆਰਥੀ ਵੀਜ਼ਿਆਂ ’ਚ 73 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਯੂ. ਕੇ. ਨੇ ਰੁਜ਼ਗਾਰ ਲਈ ਯੂ. ਕੇ. ਆਉਣ ਵਾਲੇ ਪੇਸ਼ੇਵਰਾਂ ਦੇ ਸ਼ੁਰੂਆਤੀ ਤਨਖਾਹ ਪੈਕੇਜ ’ਚ ਵਾਧਾ ਕੀਤਾ ਹੈ ਪਰ ਭਾਰਤੀਆਂ ਨੂੰ ਵਧੇਰੇ ਨੁਕਸਾਨ ਯੂ. ਕੇ. ਸਰਕਾਰ ਵਲੋਂ ਕੇਅਰ ਵਰਕਰਾਂ ਦੀ ਸ਼੍ਰੇਣੀ ’ਚ ਕੀਤੇ ਗਏ ਨਿਯਮਾਂ ’ਚ ਤਬਦੀਲੀ ਕਾਰਨ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਨੂੰ ਲੱਗੇਗਾ ਵੱਡਾ ਝਟਕਾ, ਭਾਜਪਾ ਦਾ ਪੱਲਾ ਫੜਨ ਦੀ ਤਿਆਰੀ 'ਚ ਇਹ ਆਗੂ
ਪਿਛਲੇ ਸਾਲ ਯੂ. ਕੇ. ਵਲੋਂ ਭਾਰਤੀਆਂ ਨੂੰ ਜਾਰੀ ਕੀਤੇ ਗਏ ਵਰਕ ਵੀਜ਼ਿਆਂ ’ਚੋਂ ਲਗਭਗ 50 ਫੀਸਦੀ ਸਿਹਤ ਸੰਭਾਲ ਅਤੇ ਦੇਖਭਾਲ ਕਰਮਚਾਰੀਆਂ ਲਈ ਸਨ। ਹਾਲਾਂਕਿ ਇਨ੍ਹਾਂ ਵਰਕਰਾਂ ਨੂੰ ਦਿੱਤੀ ਜਾਣ ਵਾਲੀ ਤਨਖ਼ਾਹ ਦੇ ਨਿਯਮਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਪਰ ਪਹਿਲਾਂ ਵਾਂਗ ਇਹ ਵਰਕਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਯੂ. ਕੇ. ਨਹੀਂ ਬੁਲਾ ਸਕਣਗੇ। ਅੰਮ੍ਰਿਤਸਰ ਦੇ ਇਮੀਗ੍ਰੇਸ਼ਨ ਏਜੰਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਯੂ. ਕੇ. ਦੇ ਵੀਜ਼ਾ ਨਿਯਮ ਕਾਫ਼ੀ ਆਸਾਨ ਹਨ ਪਰ ਯੂ. ਕੇ. ਦੀ ਨਾਗਰਿਕਤਾ ਹਾਸਲ ਕਰਨਾ ਬਹੁਤ ਮੁਸ਼ਕਲ ਹੈ। ਪਹਿਲਾਂ ਕਿਸੇ ਭਾਰਤੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਪਿੱਛੋਂ ਪੇਸ਼ੇਵਰ ਕੰਮ ਦੇ ਵੀਜ਼ੇ ਲਈ ਆਈਲੈਟਸ ਦੀ ਲੋੜ ਨਹੀਂ ਸੀ ਪਰ ਯੂ. ਕੇ. ’ਚ ਇੱਕ ਸਿਹਤ ਕਰਮਚਾਰੀ ਬਣਨ ਲਈ ਕਿਸੇ ਵੀ ਸਟਰੀਮ ’ਚ ਗ੍ਰੈਜੂਏਸ਼ਨ ਦੀ ਲੋੜ ਸੀ। ਇਸ ਤੋਂ ਪਹਿਲਾਂ ਸਿਹਤ ਕਰਮਚਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਯੂ. ਕੇ. ਲੈ ਜਾਂਦੇ ਸਨ। ਉਨ੍ਹਾਂ ’ਚੋਂ ਵਧੇਰੇ ਉਨ੍ਹਾਂ ਦੇ ਪਾਰਟਨਰ ਹੁੰਦੇ ਸਨ ਪਰ ਹੁਣ ਨਵੇਂ ਨਿਯਮਾਂ ਅਨੁਸਾਰ ਸਿਹਤ ਕਰਮਚਾਰੀ ਆਪਣੇ ਪਾਰਟਨਰ ਨੂੰ ਯੂ. ਕੇ. ਨਹੀਂ ਬੁਲਾ ਸਕਣਗੇ। ਤਨਵੀਰ ਸਿੰਘ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਸ ਦੀ ਭਰਜਾਈ ਕੇਅਰ ਵਰਕਰ ਵੀਜ਼ੇ ’ਤੇ ਯੂ. ਕੇ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਨੂੰ ਗਰੀਨ ਊਰਜਾ ਦੇ ਉਤਪਾਦਨ ’ਚ ਮੋਹਰੀ ਸੂਬਾ ਬਣਾਉਣ ਦੇ ਰਾਹ 'ਤੇ ਮਾਨ ਸਰਕਾਰ
ਹੁਣ ਭਰਾ ਬਿਨਾਂ ਆਈਲੈਟਸ ਕੀਤੇ ਯੂ. ਕੇ. ਵਸ ਗਿਆ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਅਜਿਹੇ ਵਿਆਹ ਭਵਿੱਖ ’ਚ ਸਵਾਲਾਂ ਦੇ ਘੇਰੇ ’ਚ ਆਉਣਗੇ ਕਿਉਂਕਿ ਹੁਣ ਇੱਕ ਪਾਰਟਨਰ ਨੂੰ ਹੀ ਯੂ. ਕੇ. ਦਾ ਵੀਜ਼ਾ ਮਿਲੇਗਾ ਅਤੇ ਦੂਜੇ ਨੂੰ ਭਾਰਤ ’ਚ ਰਹਿਣਾ ਪੈ ਸਕਦਾ ਹੈ। ਯੂ. ਕੇ. ’ਚ ਇੱਕ ਵਿਅਕਤੀ ਦੀ ਤਨਖ਼ਾਹ ਨਾਲ ਘਰ ਚਲਾਉਣਾ ਔਖਾ ਹੈ। ਭਵਿੱਖ ਦੀਆਂ ਯੋਜਨਾਵਾਂ ਅਤੇ ਘਰ ਖਰੀਦਣ ਲਈ ਉੱਥੇ ਪਤੀ-ਪਤਨੀ ਦੋਵਾਂ ਨੂੰ ਕੰਮ ਕਰਨਾ ਪੈਂਦਾ ਹੈ। ਜਲੰਧਰ ਦੀ ਵੀਜ਼ਾ ਸਲਾਹਕਾਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਯੂ. ਕੇ. ਨੂੰ ਸਿਹਤ ਸੰਭਾਲ ਕਰਮਚਾਰੀਆਂ ਦੀ ਲੋੜ ਹੈ। ਜੇ ਨਵੀਂ ਵੀਜ਼ਾ ਨੀਤੀ ਲਾਗੂ ਹੋ ਜਾਂਦੀ ਹੈ ਤਾਂ ਯੂ. ਕੇ. ’ਚ ਸਿਹਤ ਸੰਭਾਲ ਕਰਮਚਾਰੀਆਂ ਦੀ ਕਮੀ ਹੋ ਜਾਵੇਗੀ। ਯੂ. ਕੇ. ਵਲੋਂ ਉੱਥੇ ਰਹਿਣ ਵਾਲੇ ਨਾਗਰਿਕਾਂ ’ਤੇ ਆਪਣਾ ਪਾਰਟਨਰ ਬੁਲਾਉਣ ਲਈ ਆਮਦਨ ਦੀ ਦਰ ’ਚ ਵਾਧੇ ਨਾਲ ਵੀ ਵਿਆਹਾਂ ’ਤੇ ਅਸਰ ਪਏਗਾ। ਨਵੇਂ ਨਿਯਮਾਂ ਅਧੀਨ ਯੂ. ਕੇ. ਨੇ ਉਨ੍ਹਾਂ ਲੋਕਾਂ ਲਈ ਸਾਲਾਨਾ ਆਮਦਨ £38,700 ਪੌਂਡ ਤੱਕ ਸੀਮਤ ਕੀਤੀ ਹੈ ਜੋ ਆਪਣੇ ਪਾਰਟਨਰ ਨੂੰ ਵਿਦੇਸ਼ ਤੋਂ ਯੂ. ਕੇ. ਲਿਆਉਣਾ ਚਾਹੁੰਦੇ ਹਨ। ਪਹਿਲਾਂ ਇਹ ਸਾਲਾਨਾ ਆਮਦਨ 18,600 ਪੌਂਡ ਸੀ।
ਇਹ ਵੀ ਪੜ੍ਹੋ : ਨੌਜਵਾਨਾਂ ਲਈ ਚੰਗੀ ਖ਼ਬਰ, ਇਹ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਸਰਕਾਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਨਾਲ ਚੋਣ ਲੜਨ ਦੇ ਬਾਜਵਾ ਦੇ ਵਿਰੋਧ 'ਤੇ ਚੌਧਰੀ ਬੋਲੇ-ਗਠਜੋੜ ਬਰਕਰਾਰ, ਅੰਤਿਮ ਫ਼ੈਸਲਾ ਹਾਈਕਮਾਂਡ 'ਤੇ
NEXT STORY