ਪਟਿਆਲਾ, (ਜੋਸਨ)- ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ’ਚ ਸ਼ਾਮਲ ਬਿਜਲੀ ਨਿਗਮ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ), ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ, ਬਿਜਲੀ ਮੁਲਾਜ਼ਮ ਫਰੰਟ (ਕਰਮਚਾਰੀ ਦਲ ਤੇ ਇੰਪਲਾਈਜ਼ ਫੈਡਰੇਸ਼ਨ), ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਥਰਮਲ ਕੋਆਰਡੀਨੇਸ਼ਨ ਕਮੇਟੀ, ਵਰਕਰਜ਼ ਫੈਡਰੇਸ਼ਨ ਇੰਟਕ, ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੇ ਹਜ਼ਾਰਾਂ ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਅਤੇ ਰੋਹ ਭਰਪੂਰ ਸੂਬਾਈ ਧਰਨਾ ਮਾਰਿਆ। ਧਰਨੇ ਕਾਰਨ ਮਾਲ ਰੋਡ ਤੋਂ ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਸਾਰਾ ਦਿਨ ਸਰਕਾਰ ਵਿਰੋਧੀ ਨਾਅਰੇ ਗੂੰਜਦੇ ਰਹੇ ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਮੇਸ਼ ਧੀਮਾਨ, ਹਰਭਜਨ ਸਿੰਘ, ਬੀ. ਐੱਸ. ਸੇਖੋਂ, ਫਲਜੀਤ ਸਿੰਘ, ਜ਼ੈਲ ਸਿੰਘ, ਬ੍ਰਿਜ ਲਾਲ, ਸੁਖਦੇਵ ਸਿੰਘ ਰੋਪਡ਼, ਗੁਰਸੇਵਕ ਸਿੰਘ, ਵਿਜੇ ਕੁਮਾਰ, ਅਵਤਾਰ ਕੈਂਥ, ਰਵੇਲ ਸਿੰਘ ਸਹਾਏਪੁਰ, ਰਣਬੀਰ ਪਾਤਡ਼ਾਂ, ਅਮਰੀਕ ਨੂਰਪੁਰੀ, ਕਾਰਜਵਿੰਦਰ ਸਿੰਘ, ਪਰਮਜੀਤ ਸਿੰਘ ਦਸੂਹਾ, ਸੁਰਿੰਦਰਪਾਲ ਸ਼ਰਮਾ, ਰਛਪਾਲ ਸੰਧੂ, ਪਰਮਜੀਤ ਭੀਖੀ, ਬਲਦੇਵ ਸਿੰਘ, ਮਹਿੰਦਰ ਨਾਥ, ਹਰਜਿੰਦਰ ਸਿੰਘ ਦੁਧਾਲਾ ਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਵਾਰ-ਵਾਰ ਕੀਤੇ 18.12.2017, 7.4.2018, 10.4.2018 ਅਤੇ 30.6.2018 ਦੇ ਸਮਝੌਤਿਆਂ ’ਚ ਮੰਨੀਆਂ ਮੰਗਾਂ ਦਰਜਾ ਚਾਰ ਤੇ ਜੂਨੀਅਰ ਮੀਟਰ ਰੀਡਰ ਤੋਂ ਬਣੇ ਹੇਠਲੀ ਸ਼੍ਰੇਣੀ ਕਲਰਕ ਤੋਂ ਕੰਪਿਊਟਰ ਯੋਗਤਾ ਸਰਟੀਫਿਕੇਟ ਲੈ ਕੇ ਰੋਕੀਆਂ ਇੰਕਰੀਮੈਂਟਾਂ ਬਹਾਲ ਕਰਨ, ਮੈਟ੍ਰਿਕ ਆਈ. ਟੀ. ਆਈ. ਅਤੇ ਡਿਪਲੋਮਾ ਹੋਲਡਰ ਲਾਈਨਮੈਂਨ ਤੋਂ ਜੇ. ਈ. ਦੀ ਅਸਾਮੀ ਲਈ ਪਹਿਲਾਂ ਦੀ ਤਰ੍ਹਾਂ ਟੈਸਟ ਜਾਰੀ ਰੱਖਣ ਆਦਿ ਨੂੰ ਲਾਗੂ ਨਹੀਂ ਕਰ ਰਹੀ। ਇਕ-ਦੋ ਫੈਸਲੇ ਜੋ ਮੈਨੇਜਮੈਂਟ ਲਾਗੂ ਕਰਨ ਦੇ ਦਾਅਵੇ ਕਰ ਰਹੀ ਹੈ, ਉਹ ਸਮਝੌਤਿਆਂ ਅਨੁਸਾਰ ਨਹੀਂ ਬਲਕਿ ਪਹਿਲਾਂ ਮਿਲਦੇ ਲਾਭਾਂ ਨੂੰ ਵੀ ਖੋਹਣ, ਘਟਾਉਣ ਦਾ ਕੋਝਾ ਯਤਨ ਕੀਤਾ ਗਿਆ।
®ਆਗੂਆਂ ਨੇ ਮੈਨੇਜਮੈਂਟ ਦੀ ਸਖਤ ਅਾਲੋਚਨਾ ਕਰਦੇ ਹੋਏ ਦੱਸਿਆ ਕਿ 23 ਸਾਲ ਦੀ ਸੇਵਾ ਦਾ ਲਾਭ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਦੇਣਾ ਸੀ।
ਉਸ ਦੀ ਥਾਂ ਜੋ ਸਰਕੂਲਰ ਜਾਰੀ ਕੀਤਾ ਗਿਆ ਹੈ, ਉਸ ਨਾਲ ਮੁਲਾਜ਼ਮਾਂ ਨੂੰ ਕੁਝ ਦੇਣ ਦੀ ਥਾਂ ਉਨ੍ਹਾਂ ਤੋਂ ਖੋਹ ਲਿਆ ਗਿਆ ਹੈ। ਸਾਜ਼ਿਸ਼ੀ ਢੰਗ ਨਾਲ ਮੁਲਾਜ਼ਮਾਂ ’ਚ ਫੁੱਟ ਪਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ। ਵਰਕਚਾਰਜ ਅਤੇ ਆਰ. ਟੀ. ਐੱਮ. ਤੋਂ ਸਹਾਇਕ ਲਾਈਨਮੈਨ ਬਣਾਉਣ ਦਾ ਫੈਸਲਾ ਵੀ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ। ਆਗੂਆਂ ਨੇ ਮੈਨੇਜਮੈਂਟ ਉੱਪਰ ਹੋਰ ਦੋਸ਼ ਲਾਇਅਾ ਕਿ ਉਹ ਸਹਿਮਤੀਆਂ ਨੂੰ ਲਾਗੂ ਕਰਨ ਦੀ ਥਾਂ ਅਣਉਚਿਤ ਲੇਬਰ ਅਮਲ ਅਤੇ ਟਕਰਾਅ ਦੀ ਨੀਤੀ ਨਾਲ ਅਦਾਰੇ ਦਾ ਮਾਹੌਲ ਵਿਗਾਡ਼ ਰਹੀ ਹੈ। ਆਗੂਆਂ ਨੇ ਮੈਨੇਜਮੈਂਟ ਦੀ ਇਸ ਨੀਤੀ ਦਾ ਵਿਰੋਧ ਕਰਨ ਲਈ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 26 ਸਤੰਬਰ ਨੂੰ ਪੂਰੇ ਪੰਜਾਬ ਅੰਦਰ ਇਕ ਰੋਜ਼ਾ ਹਡ਼ਤਾਲ ਕਰਨ ਦਾ ਫੈਸਲਾ ਕੀਤਾ ਹੈ। ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ ਕੰਮ ਕਰਨਗੇ। ਚੇਅਰਮੈਨ ਸਮੇਤ ਡਾਇਰੈਕਟਰਜ਼ ਦੇ ਫੀਲਡ ’ਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨ ਦਾ ਐਲਾਨ ਵੀ ਕੀਤਾ।
ਇਕੋ ਰਾਤ ’ਚ 5 ਗਊਵੰਸ਼ਾਂ ਦੀ ਮੌਤ, ਅੱਧੀ ਦਰਜਨ ਜ਼ਖਮੀ
NEXT STORY