ਲੁਧਿਆਣਾ (ਰਾਜ)- ਪਤੀ-ਪਤਨੀ ਅਤੇ ਉਸ ਦੇ ਇਕ ਸਾਥੀ ’ਤੇ ਧੋਖਾਦੇਹੀ ਦੀ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਵਾਉਣ ਵਾਲੀ ਸ਼ਿਕਾਇਤਕਰਤਾ ਔਰਤ ਨੂੰ ਮੁਲਜ਼ਮ ਜਾਨੋਂ ਮਾਰਨ ਦੀ ਧਮਕੀਆਂ ਦੇ ਰਹੇ ਹਨ। ਸ਼ਿਕਾਇਤਕਰਤਾ ਨੇ ਇਸ ਸਬੰਧ ’ਚ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਮੁਲਜ਼ਮਾਂ ਖਿਲਾਫ ਸ਼ਿਕਾਇਤ ਦੇ ਕੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਗੁਰਦੇਵ ਨਗਰ ਦੀ ਰਹਿਣ ਵਾਲੀ ਅਨੁਦੀਪ ਕੌਰ ਨੇ ਦੱਸਿਆ ਕਿ ਉਸ ਨੇ 8 ਅਗਸਤ ਨੂੰ ਮੁਲਜ਼ਮ ਰਾਖੀ ਕਵਾਤਰਾ, ਉਸ ਦੇ ਪਤੀ ਰਿਸ਼ੀ ਕਵਾਤਰਾ ਅਤੇ ਕਵਿਤਾ ਠਾਕੁਰ ਖਿਲਾਫ ਥਾਣਾ ਮਾਡਲ ਟਾਊਨ ’ਚ ਧੋਖਾਦੇਹੀ ਕਰਨ ਦਾ ਕੇਸ ਦਰਜ ਕਰਵਾਇਆ ਸੀ, ਜਿਸ ’ਚ ਮੁਲਜ਼ਮਾਂ ਨੇ ਉਸ ਦੇ ਪਿਤਾ ਦੀ ਪ੍ਰਾਪਰਟੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਅਤੇ ਉਸ ਦੇ ਜਾਅਲੀ ਮੁਆਵਜ਼ਾ ਬਾਂਡ ’ਤੇ ਉਸ ਦੀ ਫੋਟੋ ਲਗਾ ਕੇ ਸਵੈ-ਘੋਸ਼ਣਾ ਪੱਤਰ ਤਿਆਰ ਕਰ ਕੇ ਪ੍ਰਾਪਰਟੀ ਆਪਣੇ ਨਾਂ ’ਤੇ ਟਰਾਂਸਫਰ ਕਰਵਾ ਲਈ ਸੀ।
ਇਹ ਵੀ ਪੜ੍ਹੋ- ਜੈਜੋਂ ਕਾਰ ਹਾਦਸਾ : ਤਿੰਨ ਦਿਨ ਬਾਅਦ ਵੀ ਸਰਚ ਟੀਮ ਦੇ ਹੱਥ ਖ਼ਾਲੀ, ਪਾਣੀ 'ਚ ਰੁੜ੍ਹੇ ਲੋਕਾਂ ਦਾ ਨਹੀਂ ਮਿਲਿਆ ਕੋਈ ਸੁਰਾਗ
ਪਤਾ ਲੱਗਣ ’ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਜਾਂਚ ਤੋਂ ਬਾਅਦ ਕੇਸ ਦਰਜ ਹੋਇਆ। ਅਨੁਦੀਪ ਕੌਰ ਦਾ ਦੋਸ਼ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਇੰਨੇ ਬੌਖਲਾ ਗਏ ਕਿ ਉਸ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ ਕਿ ਉਹ ਕੇਸ ਵਾਪਸ ਲੈ ਲਵੇ, ਨਹੀਂ ਤਾਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇਗਾ। ਉਸ ਨੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਤੋਂ ਮੁਲਜ਼ਮਾਂ ਨੂੰ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਪਹੁੰਚਾਉਣ ਦੀ ਮੰਗ ਕੀਤੀ ਹੈ, ਤਾਂ ਕਿ ਮੁਲਜ਼ਮ ਉਸ ਦਾ ਜਾਨੀ ਨੁਕਸਾਨ ਨਾ ਕਰ ਸਕਣ।
ਇਹ ਵੀ ਪੜ੍ਹੋ- ਸ਼ਾਹੀ ਇਮਾਮ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਹਿਰ 'ਚ ਕਾਰ ਡਿੱਗਣ ਕਾਰਨ ਪਿਤਾ, ਪੁੱਤ ਤੇ ਭਰਾ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਾਹੀ ਇਮਾਮ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਹਿਰ 'ਚ ਕਾਰ ਡਿੱਗਣ ਕਾਰਨ ਪਿਤਾ, ਪੁੱਤ ਤੇ ਭਰਾ ਦੀ ਹੋਈ ਮੌਤ
NEXT STORY