ਭਾਦਸੋਂ, (ਅਵਤਾਰ)- ਬੀਤੇ ਦਿਨੀਂ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਗੁੱਜਰਹੇਡ਼ੀ ਦੀ ਮੰਦਬੁੱਧੀ ਨਾਬਾਲਗ ਲਡ਼ਕੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ ’ਚ ਭਾਦਸੋਂ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੱਤਰਕਾਰ ਸੰਮੇਲਨ ਦੌਰਾਨ ਡੀ. ਐੈੱਸ. ਪੀ. ਨਾਭਾ ਦਵਿੰਦਰ ਸਿੰਘ ਅਤਰੀ ਤੇ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਨਾਬਾਲਗ ਮੰਦਬੁੱਧੀ ਲਡ਼ਕੀ ਜਿਸ ਦੀ ਉਮਰ ਤਕਰੀਬਨ 15 ਕੁ ਸਾਲ ਹੈ, ਨਾਲ ਬੀਤੇ ਦਿਨੀਂ ਪਿੰਡ ਗੁੱਜਰਹੇਡ਼ੀ ਦੇ ਹੀ ਤਿੰਨ ਨੌਜਵਾਨਾਂ ਵੱਲੋਂ ਜਬਰ-ਜ਼ਨਾਹ ਕੀਤਾ ਗਿਆ। ਇਸ ਸਬੰਧੀ ਪੁਲਸ ਨੇ ਮੁਕੱਦਮਾ ਨੰਬਰ 63 18/7/18 ਅਧੀਨ ਧਾਰਾ 376 ਆਈ. ਪੀ. ਸੀ. ਪੋਸਕੋ ਐਕਟ 5/6 /2012 ਤਹਿਤ ਜਰਨੈਲ ਸਿੰਘ ਉਰਫ ਬੋਲਾ ਪੁੱਤਰ ਜਾਗਰ ਸਿੰਘ, ਮਨਦੀਪ ਸਿੰਘ ਉਰਫ ਨੀਟਾ ਪੁੱਤਰ ਜੰਗ ਸਿੰਘ ਅਤੇ ਗੁਰਪ੍ਰੀਤ ਸਿੰਘ ਗੁਰੀ ਪੁੱਤਰ ਸੁੱਚਾ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ।
ਉਨ੍ਹਾਂ ਕਿਹਾ ਕਿ ਲਡ਼ਕੀ ਗਰਭਵਤੀ ਹੈ। ਇਸ ਮੌਕੇ ਹਰਭਜਨ ਸਿੰਘ ਚੌਕੀ ਇੰਚਾਰਜ ਦੰਦਰਾਲਾ ਢੀਂਡਸਾ, ਏ. ਐੈੱਸ. ਆਈ. ਸੁਖਪਾਲ ਚੰਦ, ਏ. ਐੈੱਸ. ਆਈ. ਸ਼ਿਵਦੇਵ ਚੀਗਲ, ਮੁੱਖ ਮੁਨਸ਼ੀ ਚਮਕੌਰ ਸਿੰਘ, ਸਰਬਜੀਤ ਸਿੰਘ, ਸੁਖਜੀਵਨ ਸ਼ਰਮਾ, ਨਰਿੰਦਰ ਸਿੰਘ, ਕੁਲਦੀਪ ਸਿੰਘ ਗੌਰਵ ਸ਼ਰਮਾ ਅਤੇ ਨਾਇਬ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।
ਪਿੱਛਾ ਕਰ ਰਹੀ ਪੁਲਸ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼; ਫਾਇਰ ਕਰ ਕੇ ਕੀਤਾ ਚਾਲਕ ਕਾਬੂ
NEXT STORY