ਪਟਿਆਲਾ, (ਬਲਜਿੰਦਰ)- ਥਾਣਾ ਅਨਾਜ ਮੰਡੀ ਦੀ ਪੁਲਸ ਨੇ ਐੈੱਸ. ਐੈੱਚ. ਓ. ਹੈਰੀ ਬੋਪਾਰਾਏ ਦੀ ਅਗਵਾਈ ਹੇਠ ਚੋਰੀ ਦੀਆਂ 400 ਬੋਰੀਆਂ ਜੀਰੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚ ਮਹਿੰਦਰ ਸਿੰਘ ਵਾਸੀ ਭਾਰਤ ਨਗਰ ਪਟਿਆਲਾ, ਸੰਨੀ ਵਾਸੀ ਨਿਊ ਯਾਦਵਿੰਦਰ ਕਾਲੋਨੀ ਅਤੇ ਰਾਮਾਨੰਦ ਵਾਸੀ ਰਸੂਲਪੁਰ ਸੈਣਾ ਸ਼ਾਮਲ ਹਨ। ਜਾਣਕਾਰੀ ਦਿੰਦਿਆਂ ਐੈੱਸ. ਐੈੱਚ. ਓ. ਹੈਰੀ ਬੋਪਾਰਾਏ ਨੇ ਦੱਸਿਆ ਕਿ ਏ. ਐੈੱਸ. ਆਈ. ਸ਼ਾਮ ਲਾਲ ਪੁਲਸ ਪਾਰਟੀ ਸਮੇਤ ਸਰਹਿੰਦ ਰੋਡ ਬਾਈਪਾਸ ਕੋਲ ਮੌਜੂਦ ਸਨ।
ਸੂਚਨਾ ਮਿਲੀ ਕਿ ਉਕਤ ਵਿਅਕਤੀ ਟਰੱਕ ਵਿਚ ਚੋਰੀ ਕੀਤੀਆਂ 400 ਬੋਰੀਆਂ ਜੀਰੀ ਵੇਚਣ ਆ ਰਹੇ ਹਨ। ਉਨ੍ਹਾਂ ਨੂੰ ਕਾਬੂ ਕਰ ਕੇ ਟਰੱਕ ਸਮੇਤ ਬੋਰੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਖਿਲਾਫ 379 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਤੋਂ ਅੱਗੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਮਲੋਟ ਸਟੇਸ਼ਨ ਨੂੰ ਸਾੜਨ ਵਾਲੇ ਦੋਸ਼ੀਆਂ ਤੋਂ ਰਿਮਾਂਡ ਦੌਰਾਨ ਪੰਜ ਪੈਟਰੋਲ ਬੰਬ ਬਰਾਮਦ ਕਰ ਕੇ ਭੇਜਿਆ ਜੇਲ
NEXT STORY