ਬਨੂੜ (ਗੁਰਪਾਲ)-ਬਨੂੜ ਦੇ ਵਾਰਡ ਨੰ. 8 ਵਿਚ 7 ਮਹੀਨੇ ਪਹਿਲਾਂ ਰੋਹਿਤ ਜੋਸ਼ੀ ਦੇ ਘਰ ਦੇ ਬਾਹਰ 5 ਅਪ੍ਰੈਲ 2017 ਨੂੰ ਫਾਇਰਿੰਗ ਕਰਨ ਦੇ 3 ਦੋਸ਼ੀ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪਾਂਥੇ ਤੇ ਥਾਣਾ ਮੁਖੀ ਇੰਸ. ਸ਼ਮਿੰਦਰ ਸਿੰਘ ਨੇ ਦੱਸਿਆ ਕਿ 5 ਅਪ੍ਰੈਲ 2017 ਦੀ ਰਾਤ ਨੂੰ ਤਕਰੀਬਨ 11.30 ਕੁ ਵਜੇ ਵਾਰਡ ਨੰ. 8 ਦੇ ਵਸਨੀਕ ਰੋਹਿਤ ਜੋਸ਼ੀ ਦੇ ਘਰ ਅੱਗੇ ਦੀਪ ਖਟੀਕ, ਗੋਲਡੀ ਸ਼ੇਰਗਿੱਲ, ਦਿਨੇਸ਼ ਤੇ ਹਰਤੇਜਵੰਤ ਮੱਖੀ ਆਦਿ ਨੇ ਫਾਇਰਿੰਗ ਕੀਤੀ ਸੀ। ਉਕਤ ਸ਼ਿਕਾਇਤ ਦੇ ਆਧਾਰ 'ਤੇ ਉਕਤ ਨੌਜਵਾਨ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫਾਇਰਿੰਗ ਦੋਵਾਂ ਗਰੁੱਪਾਂ ਦੀ ਨਿੱਜੀ ਰੰਜਿਸ਼ ਕਾਰਨ ਹੋਈ। ਇਸ ਕੇਸ ਵਿਚ ਸ਼ਾਮਲ ਦੋਸ਼ੀ ਨੌਜਵਾਨ ਗੋਲਡੀ ਸ਼ੇਰਗਿੱਲ ਵਾਸੀ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਖਿਲਾਫ ਪਹਿਲਾਂ ਕਾਫੀ ਕੇਸ ਵੱਖ-ਵੱਖ ਥਾਵਾਂ 'ਤੇ ਦਰਜ ਹਨ। ਉਹ ਇਨ੍ਹਾਂ ਕੇਸਾਂ ਵਿਚ ਭਗੌੜਾ ਸੀ। ਉਸ ਨੂੰ ਬੀਤੇ ਦਿਨ ਪੁਲਸ ਨੇ ਨਾਕੇ ਦੌਰਾਨ ਕਾਬੂ ਕੀਤਾ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਮਾਮਲੇ ਵਿਚ ਦੋ ਦੋਸ਼ੀਆਂ ਅਮਨਦੀਪ ਸਿੰਘ ਪੁੱਤਰ ਰਵਿੰਦਰ ਵਾਸੀ ਬਾਦਲ ਕਾਲੋਨੀ ਜ਼ੀਰਕਪੁਰ ਤੇ ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਤ ਦੋਵੇਂ ਥਾਣਾ ਜ਼ੀਰਕਪੁਰ ਜੋ ਕਿ ਪੰਚਕੂਲਾ ਦੇ ਚਰਚਿਤ ਬਾਊਂਸਰ ਅਮਿਤ ਸ਼ਰਮਾ ਦੇ ਕਤਲ ਦੇ ਕੇਸ ਵਿਚ ਅੰਬਾਲਾ ਜੇਲ ਵਿਚ ਬੰਦ ਹਨ, ਨੂੰ ਪ੍ਰੋਡਕਸ਼ਨ ਵਾਰੰਟ 'ਤੇ ਥਾਣਾ ਬਨੂੜ ਲਿਆਂਦਾ ਗਿਆ। ਉਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ ਤੇ ਇਸ ਫਾਇਰਿੰਗ ਦੌਰਾਨ ਵਰਤਿਆ ਗਿਆ 315 ਬੋਰ ਦੇਸੀ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਹੋਏ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਵਿਚ ਸ਼ਾਮਲ ਬਾਕੀ ਦੋਸ਼ੀ ਵੀ ਜਲਦੀ ਹੀ ਪੁਲਸ ਦੀ ਗ੍ਰਿਫ਼ਤ 'ਚ ਹੋਣਗੇ।
ਮਾਮਲਾ ਪਿੰਡ ਦਾਊਦ ਵਿਖੇ ਵਾਪਰੇ ਗੋਲੀ ਕਾਂਡ ਦਾ, ਥਾਣਾ ਮੁਖੀ ਦੇ ਭਰੋਸੇ 'ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਨੇ ਚੁੱਕਿਆ ਧਰਨਾ
NEXT STORY