ਬਠਿੰਡਾ(ਵਰਮਾ)-ਬੀਤੇ ਦਿਨ ਲੁਧਿਆਣਾ ਦੀ ਕੇਂਦਰੀ ਜੇਲ 'ਚ ਕੈਦੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਸ਼ੁੱਕਰਵਾਰ ਨੂੰ ਬਠਿੰਡਾ ਦੀ ਕੇਂਦਰੀ ਜੇਲ ਵਿਚ ਵੀ ਬੈਰਕ 'ਚ ਰਹਿਣ ਨੂੰ ਲੈ ਕੇ ਕੈਦੀਆਂ ਨਾਲ ਝੜਪ ਹੋ ਗਈ, ਜਿਸ 'ਚ ਇਕ ਕੈਦੀ ਜ਼ਖਮੀ ਹੋ ਗਿਆ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜ ਕੇ ਜੇਲ ਮੁਲਾਜ਼ਮਾਂ ਨੇ ਦੋਵਾਂ ਧਿਰਾਂ ਨੂੰ ਛੁਡਾ ਕੇ ਵੱਖ-ਵੱਖ ਬੈਰਕ ਵਿਚ ਬੰਦ ਕੀਤਾ, ਜਦਕਿ ਜ਼ਖਮੀ ਕੈਦੀ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਕਰਵਾਇਆ, ਜਿਥੇ ਉਸ ਨੂੰ ਇਲਾਜ ਤੋਂ ਬਾਅਦ ਫਿਰ ਜੇਲ ਭੇਜ ਦਿੱਤਾ ਗਿਆ ਹੈ।
ਜ਼ਖਮੀ ਹੋਏ ਕੈਦੀ ਦੀ ਪਛਾਣ ਗੈਂਗਸਟਰ ਰਾਹੁਲ ਸੂਦ ਵਾਸੀ ਜਲੰਧਰ ਵਜੋਂ ਹੋਈ ਹੈ ਜੋ ਹੱਤਿਆ ਦੇ ਮਾਮਲੇ ਵਿਚ ਬਠਿੰਡਾ ਦੀ ਜੇਲ ਵਿਚ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਕੈਦੀਆਂ ਨਾਲ ਉਸਦੀ ਝੜਪ ਹੋਈ ਹੈ, ਉਹ ਵਿੱਕੀ ਗੌਂਡਰ ਗਰੁੱਪ ਦੇ ਲੋਕ ਸੀ। ਜੇਲ 'ਚ ਸ਼ਮਸ਼ੇਰ ਤੇ ਮੌਜੀ ਦਿਆਲਪੁਰਾ ਨੇ ਰਾਹੁਲ ਸੂਦ ਦੀ ਕੁੱਟਮਾਰ ਕਰ ਦਿੱਤੀ। ਜੇਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਥਾਣਾ ਕੈਂਟ ਨੂੰ ਭੇਜ ਦਿੱਤੀ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਬਰ ਵਿਚੋਂ ਜਿਊਂਦੇ ਨਿਕਲੇ ਵਿਅਕਤੀ ਦੀ ਜਾਣੋ ਅਸਲ ਸੱਚਾਈ
NEXT STORY