ਮੋਹਾਲੀ (ਨਿਆਮੀਆਂ)- ਸਿੱਖਿਆ ਵਿਭਾਗ ਵੱਲੋਂ ਜੋ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚੋਂ ਸਰਵੋਤਮ ਸਕੂਲਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿਚ ਮੋਹਾਲੀ ਜ਼ਿਲ੍ਹੇ ਦੇ ਤਿੰਨ ਸਕੂਲ ਵੀ ਸ਼ਾਮਲ ਹਨ। ਇਨ੍ਹਾਂ ਸਕੂਲਾਂ ਵਿਚ ਸਰਕਾਰੀ ਮਿਡਲ ਸਕੂਲ ਝੰਡੇ ਮਾਜਰਾ, ਸ਼ਹੀਦ ਸੂਬੇਦਾਰ ਬਲਵੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ 22.5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਰਕਾਰੀ ਸਕੂਲ ਝੰਡੇ ਮਾਜਰਾ ਨੂੰ 5 ਲੱਖ, ਸਰਕਾਰੀ ਸਕੂਲ ਦੱਪਰ ਨੂੰ 7.5 ਲੱਖ ਅਤੇ ਸਰਕਾਰੀ ਸਕੂਲ ਮਨੌਲੀ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।
ਇਹ ਖ਼ਬਰ ਵੀ ਪੜ੍ਹੋ - 3 ਦੋਸਤਾਂ ਨੇ ਪਹਿਲਾਂ ਕੀਤਾ NRI ਦਾ ਕਤਲ, ਫ਼ਿਰ ਆਪਣੇ ਹੀ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ
ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਭਰ ਦੇ ਜੋ ਸਰਵੋਤਮ ਸਕੂਲ ਚੁਣੇ ਗਏ ਹਨ, ਉਨ੍ਹਾਂ ਨੂੰ 6 ਕਰੋੜ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਸਬੰਧਿਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਹ ਰਾਸ਼ੀ ਭੇਜ ਦਿੱਤੀ ਗਈ ਹੈ। ਜੋ ਕਿ ਅੱਗੋਂ ਆਪੋ ਆਪਣੇ ਜ਼ਿਲ੍ਹੇ ਦੇ ਚੁਣੇ ਗਏ ਸਕੂਲਾਂ ਨੂੰ ਇਹ ਰਾਸ਼ੀ ਵੰਡਣਗੇ। ਇਹ ਇਨਾਮ ਬਿਹਤਰੀਨ ਨਤੀਜੇ ਸਾਫ ਸਫਾਈ ਅਤੇ ਪ੍ਰਬੰਧਨ ਨੂੰ ਲੈ ਕੇ ਦਿੱਤੇ ਗਏ ਹਨ। ਮੋਹਾਲੀ ਦੇ ਸਕੂਲਾਂ ਵਿਚ ਨਤੀਜਾ ਚੰਗਾ ਰਿਹਾ, ਸਕੂਲਾਂ ਦਾ ਇੰਫਰਾਸਟ੍ਰਕਚਰ ਸਹੀ ਪਾਇਆ ਗਿਆ, ਸਾਫ ਸਫਾਈ ਠੀਕ ਮਿਲੀ, ਗੁਸਲਖਾਨੇ ਸਾਫ ਪਾਏ ਗਏ, ਬੱਚਿਆਂ ਦੇ ਲਈ ਸਕੂਲ ਵਿਚ ਖੇਡਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਸੀ, ਬੱਚਿਆਂ ਨੂੰ ਪੜ੍ਹਾਈ ਚੰਗੀ ਕਰਵਾਈ ਗਈ ਅਤੇ ਬੱਚਿਆਂ ਦੀ ਹਾਜ਼ਰੀ ਸਕੂਲ ਵਿਚ ਚੰਗੀ ਪਾਈ ਗਈ, ਜਿਸ ਕਰਕੇ ਇਨ੍ਹਾਂ ਸਕੂਲਾਂ ਦੀ ਇਨਾਮ ਲਈ ਚੋਣ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ
NEXT STORY