ਮੋਗਾ, (ਆਜ਼ਾਦ)- ਮਿੱਤਲ ਰੋਡ ਮੋਗਾ 'ਤੇ ਘਰੇਲੂ ਜਾਇਦਾਦ ਦੀ ਵੰਡ ਨੂੰ ਲੈ ਕੇ ਚੱਲਦੇ ਆ ਰਹੇ ਵਿਵਾਦ ਕਾਰਨ ਹੋਏ ਝਗੜੇ 'ਚ ਪਿਓ-ਪੁੱਤ ਸਮੇਤ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਸੋਮਨਾਥ ਮਿੱਤਲ ਨਿਵਾਸੀ ਮਿੱਤਲ ਰੋਡ ਨਿਊ ਟਾਊਨ ਮੋਗਾ ਦੀ ਸ਼ਿਕਾਇਤ 'ਤੇ ਉਸ ਦੇ ਬੇਟੇ ਗਰੀਸ਼ ਮਿੱਤਲ, ਨੂੰਹ ਪੂਨਮ ਮਿੱਤਲ, ਬੁਵਨ ਅਤੇ ਕਰੇਨੇਸ਼ ਨਿਵਾਸੀ ਮਿੱਤਲ ਰੋਡ ਨਿਊ ਟਾਊਨ, ਮੋਗਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਨਾਥ ਮਿੱਤਲ ਨੇ ਦੱਸਿਆ ਕਿ ਘਰੇਲੂ ਜਾਇਦਾਦ ਦੇ ਬਟਵਾਰੇ ਨੂੰ ਲੈ ਕੇ ਉਸ ਦਾ ਆਪਣੇ ਬੇਟੇ ਗਰੀਸ਼ ਮਿੱਤਲ ਨਾਲ ਝਗੜਾ ਚੱਲ ਰਿਹਾ ਹੈ। ਬੀਤੇ ਦਿਨੀਂ ਦੁਪਹਿਰ ਸਮੇਂ ਦੋਸ਼ੀਆਂ ਨੇ ਸਾਡੇ ਘਰ 'ਚ ਦਾਖਲ ਹੋ ਕੇ ਮੈਨੂੰ ਅਤੇ ਮੇਰੇ ਵੱਡੇ ਲੜਕੇ ਰਾਜੇਸ਼ ਮਿੱਤਲ ਤੇ ਪੋਤਰੇ ਦੀਪੁਲ ਮਿੱਤਲ ਦੀ ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਦੋਂ ਅਸੀਂ ਰੌਲਾ ਪਾਇਆ ਤਾਂ ਦੋਸ਼ੀ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਮਿੱਤਲ ਨੇ ਦੱਸਿਆ ਕਿ ਮਕਾਨ ਨੰਬਰ 112 ਮੇਰੇ ਅਤੇ ਮੇਰੇ ਪਿਤਾ ਦੇ ਨਾਂ ਹੈ। ਮੇਰੇ ਪਿਤਾ ਨੇ ਮੇਰੇ ਭਰਾ ਗਰੀਸ਼ ਮਿੱਤਲ ਨੂੰ ਉਸ ਦਾ ਹਿੱਸਾ ਦੇ ਦਿੱਤਾ ਸੀ ਪਰ ਹੁਣ ਉਹ ਸਾਡੇ ਮਕਾਨ 'ਤੇ ਵੀ ਕਬਜ਼ਾ ਕਰਨ ਦਾ ਯਤਨ ਕਰ ਰਿਹਾ ਹੈ ਤੇ ਉਸ 'ਚੋਂ ਵੀ ਹਿੱਸਾ ਮੰਗ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ।
ਮਜ਼ਦੂਰਾਂ ਪੁਲਸ ਖਿਲਾਫ ਪ੍ਰਗਟਾਇਆ ਰੋਸ
NEXT STORY