ਗੁਰਾਇਆ, (ਮੁਨੀਸ਼)— ਥਾਣਾ ਗੁਰਾਇਆ ਦੀ ਪੁਲਸ ਨੇ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦਕਿ ਇਨ੍ਹਾਂ ਦੇ ਫਰਾਰ ਹੋਏ ਚੌਥੇ ਸਾਥੀ ਦੀ ਪੁਲਸ ਭਾਲ ਕਰ ਰਹੀ ਹੈ। ਥਾਣਾ ਮੁਖੀ ਗੁਰਾਇਆ ਇੰਸਪੈਟਕਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਧੁਲੇਤਾ ਦੇ ਇੰਚਾਰਜ ਚਰਨਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਅੱਟੀ ਨਹਿਰ ਪੁਲੀ 'ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਤੇ ਸਕੂਟਰ 'ਤੇ ਸਵਾਰ 3 ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਰਾਜ ਕੁਮਾਰ ਉਰਫ ਲਾਡੀ ਪੁੱਤਰ ਪ੍ਰਕਾਸ਼ ਰਾਮ ਵਾਸੀ ਸੈਫਾਬਾਦ, ਤਰਲੋਕ ਸਿੰਘ ਉਰਫ ਬਾਬੂ ਪੁੱਤਰ ਰਜਿੰਦਰ ਸਿੰਘ ਵਾਸੀ ਸੈਫਾਬਾਦ ਅਤੇ ਸੰਤੋਸ਼ ਕੁਮਾਰ ਪੁੱਤਰ ਸ਼ਿਵ ਚਰਨ ਵਾਸੀ ਡੀਗਿਆ ਥਾਣਾ ਮਿਸਰਿਕ ਜ਼ਿਲਾ ਸੀਤਾਪੁਰ ਯੂ. ਪੀ. ਹਾਲ ਵਾਸੀ ਅੱਟੀ ਵਜੋਂ ਹੋਈ ਹੈ। ਇਨ੍ਹਾਂ ਦਾ ਇਕ ਸਾਥੀ ਸ਼ਫੀ ਪੁੱਤਰ ਗੁਲਾਮ ਮੁਹੰਮਦ ਵਾਸੀ ਜੀ. ਟੀ. ਰੋਡ ਪਿੰਡ ਅੱਟਾ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।
ਮੁਲਜ਼ਮਾਂ ਪਾਸੋਂ ਨਵਾਂ ਸ਼ਹਿਰ ਤੋਂ ਚੋਰੀ ਕੀਤਾ ਮੋਟਰਸਾਈਕਲ, ਗੁਰਾਇਆ ਤਂੋ ਚੋਰੀ ਕੀਤਾ ਸਕੂਟਰ ਅਤੇ ਬੜਾ ਪਿੰਡ ਤੋਂ ਫਿਲੌਰ ਰੋਡ 'ਤੇ ਰਾਹਗੀਰ ਕੋਲੋਂ ਖੋਹਿਆ ਟੈਬਲੇਟ ਬਰਾਮਦ ਕੀਤਾ ਹੈ, ਜਿਨ੍ਹਾਂ ਖਿਲਾਫ ਥਾਣਾ ਗੁਰਾਇਆ ਵਿਚ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਮਲਾ ਡੇਰਾ ਸਿਰਸਾ ਮੁਖੀ ਦਾ ਜ਼ਿਲੇ 'ਚ ਦਿਖਿਆ ਕਰਫਿਊ ਵਰਗਾ ਅਸਰ
NEXT STORY