ਸ੍ਰੀ ਮੁਕਤਸਰ ਸਾਹਿਬ, (ਪਵਨ)- ਅਬੋਹਰ ਰੋਡ 'ਤੇ ਐੱਚ. ਐੱਸ. ਹਾਈ ਸਕੂਲ ਦੇ ਕੋਲ ਮੋਟਰਸਾਈਕਲ ਤੇ ਬੱਸ ਦੀ ਟੱਕਰ 'ਚ 2 ਔਰਤਾਂ ਸਣੇ 3 ਲੋਕ ਜ਼ਖਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਪਰਮਵੀਰ ਸਿੰਘ ਪੁੱਤਰ ਰਣਜੀਤ ਸਿੰਘ ਆਪਣੀ ਪਤਨੀ ਗੁਰਮੀਤ ਕੌਰ ਤੇ ਬਲਮਗੜ੍ਹ ਨਿਵਾਸੀ ਰਿਸ਼ਤੇਦਾਰ ਪਰਮਜੀਤ ਕੌਰ ਨਾਲ ਮੋਟਰਸਾਈਕਲ 'ਤੇ ਮੁਕਤਸਰ ਤੋਂ ਬਲਮਗੜ੍ਹ ਜਾ ਰਿਹਾ ਸੀ ਤਾਂ ਅਬੋਹਰ ਤੋਂ ਅੰਮ੍ਰਿਤਸਰ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਤਿੰਨੇ ਸੜਕ ਦੇ ਨਾਲ ਲਗਦੇ ਖੇਤਾਂ 'ਚ ਜਾ ਡਿੱਗੇ ਤੇ ਜ਼ਖਮੀ ਹੋ ਗਏ।
ਉਧਰ ਬੱਸ ਸਟੈਂਡ ਚੌਕੀ ਪੁਲਸ ਦੇ ਮੁਖੀ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਅਜੇ ਤੱਕ ਕਿਸੇ ਨੇ ਲਿਖਤੀ ਸ਼ਿਕਾਇਤ ਨਹੀਂ ਕੀਤੀ ਹੈ ਪਰ ਫਿਰ ਵੀ ਉਨ੍ਹਾਂ ਬੱਸ ਡਰਾਈਵਰ ਗੁਰਸੇਵਕ ਸਿੰਘ ਨਿਵਾਸੀ ਖਾਰਾ (ਤਰਨਤਾਰਨ) ਨੂੰ ਹਿਰਾਸਤ 'ਚ ਲਿਆ ਹੈ। ਜਦ ਤੱਕ ਉਨ੍ਹਾਂ ਦੇ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੇਗੀ, ਉਹ ਕਾਰਵਾਈ ਕਿਵੇਂ ਕਰ ਸਕਦੇ ਹਨ।
ਚੋਰੀ ਦੀਆਂ 400 ਬੋਰੀਆਂ ਜੀਰੀ ਸਮੇਤ 3 ਗ੍ਰਿਫਤਾਰ
NEXT STORY