ਮੋਹਾਲੀ, (ਕੁਲਦੀਪ)- ਸੀ. ਬੀ. ਆਈ. ਦੀ ਇਕ ਅਦਾਲਤ ਨੇ 15 ਸਾਲ ਪਹਿਲਾਂ ਲੁਧਿਆਣਾ ਵਿਚ ਸਟੇਟ ਬੈਂਕ ਆਫ ਹੈਦਰਾਬਾਦ ਵਿਚ ਹਾਊਸਿੰਗ ਲੋਨ ਘਪਲੇ ਵਾਲੇ ਕੇਸ ਦੀ ਸੁਣਵਾਈ ਕਰਦਿਅਾਂ 24 ਲੋਕਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।
ਜਾਣਕਾਰੀ ਮੁਤਾਬਕ ਅਦਾਲਤ ਨੇ ਉਸ ਸਮੇਂ ਸਟੇਟ ਬੈਂਕ ਆਫ ਹੈਦਰਾਬਾਦ ਦੇ ਬ੍ਰਾਂਚ ਮੈਨੇਜਰ ਸਤਨਾਮ ਸਿੰਘ ਵਧਾਵਾ ਸਮੇਤ ਸੰਦੀਪ ਗਾਬਾ ਨਿਵਾਸੀ ਸਿਵਲ ਲਾਈਨਜ਼ ਲੁਧਿਆਣਾ, ਮਹਿੰਦਰ ਪਾਲ ਸਿੰਗਲਾ ਨਿਵਾਸੀ ਹੈਬੋਵਾਲ ਕੈਨਾਲ ਲੁਧਿਆਣਾ, ਸੰਜੈ ਸੇਠੀ ਨਿਵਾਸੀ ਨਿਊ ਟੈਗੋਰ ਨਗਰ ਲੁਧਿਆਣਾ, ਰਣਧੀਰ ਸਿੰਘ ਨਿਵਾਸੀ ਧੂਰੀ ਲਾਈਨ ਲੁਧਿਆਣਾ, ਹਾਫਿਜ਼ ਅੰਸਾਰੀ ਨਿਵਾਸੀ ਨਿਊ ਕ੍ਰਿਪਾਲ ਨਗਰ ਲੁਧਿਆਣਾ, ਅਸ਼ਵਨੀ ਕੁਮਾਰ ਸ਼ਰਮਾ ਨਿਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ, ਮਿਸ ਵੀਨਾ ਰਾਣੀ ਉਰਫ ਵੀਨਾ ਭਨੋਟ ਨਿਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ, ਸੁਰਿੰਦਰ ਚੌਹਾਨ ਨਿਵਾਸੀ ਹੈਬੋਵਾਲ ਕਲਾਂ ਲੁਧਿਆਣਾ, ਓਮ ਪ੍ਰਕਾਸ਼ ਨਿਵਾਸੀ ਮੋਤੀ ਨਗਰ ਲੁਧਿਆਣਾ, ਤਮੰਨਾ ਨਿਵਾਸੀ ਹੈਬੋਵਾਲ ਕਲਾਂ ਲੁਧਿਆਣਾ, ਅਕਾਸ਼ ਨਿਵਾਸੀ ਹੈਬੋਵਾਲ ਕਲਾਂ ਲੁਧਿਆਣਾ, ਅੌਗਸਟਿਨ ਦਾਸ ਨਿਵਾਸੀ ਅਰਬਨ ਅਸਟੇਟ ਲੁਧਿਆਣਾ, ਕੰਵਲਜੀਤ ਸਿੰਘ ਨਿਵਾਸੀ ਨਜ਼ਦੀਕ ਕਿਦਵਈ ਨਗਰ ਲੁਧਿਆਣਾ, ਸ਼ਸ਼ੀ ਸ਼ਰਮਾ ਨਿਵਾਸੀ ਜਮਾਲਪੁਰ (ਲੁਧਿਆਣਾ), ਅਮਿਤ ਕੁਮਾਰ ਨਿਵਾਸੀ ਸਮਰਾਲਾ ਚੌਕ ਲੁਧਿਆਣਾ, ਮੁਹੰਮਦ ਅਸਲਮ ਨਿਵਾਸੀ ਟਿੱਬਾ ਰੋਡ ਲੁਧਿਆਣਾ, ਨਰੇਸ਼ ਕੁਮਾਰ ਅਰੋਡ਼ਾ ਨਿਵਾਸੀ ਨਿਊ ਸ਼ਿਵਾ ਜੀ ਨਗਰ ਲੁਧਿਆਣਾ, ਮਿਸ ਅਣੀ ਨਿਵਾਸੀ ਚੰਦਰ ਨਗਰ ਲੁਧਿਆਣਾ, ਜੋਗਿੰਦਰਪਾਲ ਸਿੰਘ ਨਿਵਾਸੀ ਹੈਬੋਵਾਲ ਕਲਾਂ (ਲੁਧਿਆਣਾ) ਤੇ ਰੇਖਾ ਰਾਣੀ ਨਿਵਾਸੀ ਹੈਬੋਵਾਲ ਕਲਾਂ ਲੁਧਿਆਣਾ ਦੇ ਨਾਂ ਸ਼ਾਮਲ ਹਨ। ਅਦਾਲਤ ਨੇ ਮੁਲਜ਼ਮਾਂ ਨੂੰ 1 ਲੱਖ 70 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।
ਜਾਣਕਾਰੀ ਮੁਤਾਬਕ ਸਟੇਟ ਬੈਂਕ ਆਫ ਹੈਦਰਾਬਾਦ ਤੋਂ 30 ਸਤੰਬਰ 2003 ਨੂੰ ਸੀ. ਬੀ. ਆਈ. ਵਲੋਂ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਬੈਂਕ ਦੀ ਐੱਸ. ਐੱਸ. ਆਈ. ਲੁਧਿਆਣਾ ਬ੍ਰਾਂਚ ਦੇ ਉਸ ਸਮੇਂ ਦੇ ਬ੍ਰਾਂਚ ਮੈਨੇਜਰ ਸਤਨਾਮ ਸਿੰਘ ਵਧਵਾ ਨੇ ਲੁਧਿਆਣਾ ਦੀ ਇਕ ਫਰਮ ਦੇ ਮਾਲਕ ਤੇ ਹੋਰਨਾਂ ਦੇ ਨਾਲ ਮਿਲੀਭੁਗਤ ਕਰਕੇ ਕਈ ਲੋਕਾਂ ਨੂੰ ਜਾਅਲੀ ਕਾਗਜ਼ਾਤ ’ਤੇ ਹਾਊਸਿੰਗ ਲੋਨ ਦੇ ਦਿੱਤੇ ਸਨ। ਅਜਿਹਾ ਕਰਨ ’ਤੇ ਬੈਂਕ ਨੂੰ 5 ਕਰੋਡ਼ ਰੁਪਏ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਇਆ ਸੀ। ਇਸ ਕੇਸ ਦੀ ਜਾਂਚ ਪੂਰੀ ਹੋਣ ਉਪਰੰਤ ਸੀ. ਬੀ. ਆਈ. ਵਲੋਂ ਅਦਾਲਤ ਵਿਚ ਕੁੱਲ 26 ਲੋਕਾਂ ਖਿਲਾਫ ਚਾਲਾਨ ਪੇਸ਼ ਕਰ ਦਿੱਤਾ ਗਿਆ ਸੀ। ਕੇਸ ਦਾ ਟਰਾਇਲ ਚੱਲਣ ਦੌਰਾਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਦਾਲਤ ਨੇ ਹੁਣ 24 ਲੋਕਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।
ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ 10 ਸਾਲਾਂ ਦੀ ਕੈਦ
NEXT STORY