ਭਵਾਨੀਗੜ੍ਹ (ਜ.ਬ.) : ਸ਼ਾਤਰ ਠੱਗਾਂ ਵੱਲੋਂ ਲੋਕਾਂ ਨੂੰ ਠੱਗੀ ਦੇ ਜਾਲ ਫਸਾਉਣ ਲਈ ਆਏ ਦਿਨ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਇਨ੍ਹਾਂ ਠੱਗਾਂ ਵੱਲੋਂ ਖਾਸ ਕਰ ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਸਾਈਟਾਂ ਦਾ ਸਹਾਰਾ ਲੈ ਕੇ ਸਾਈਬਰ ਕ੍ਰਾਈਮ ਰਾਹੀਂ ਹੁਣ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਦਿਨ ਤੋਂ ਸਾਈਬਰ ਠੱਗਾਂ ਵੱਲੋਂ ਸਥਾਨਕ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਦੇ 10 ਦੇ ਕਰੀਬ ਮੈਂਬਰਾਂ ਦੀ ਫੋਟੋਆਂ ਨੂੰ ਇਕ ਵੱਟਸਐਪ ਨੰਬਰ +91 8099218534 ’ਤੇ ਡੀ. ਪੀ. ਵਜੋਂ ਲਗਾ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਨੂੰ ਸੰਦੇਸ਼ ਭੇਜ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਪੈਸਿਆਂ ਦੀ ਮੰਗ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, ਸ਼ੁਰੂ ਹੋ ਗਈ ਕਾਰਵਾਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੰਗਰੂਰ ਤੋਂ ਵਕੀਲ ਸੰਜੀਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਕੋਲ ਅੱਜ ਸਵੇਰੇ ਇਕ ਅਣਜਾਣ ਨੰਬਰ ਤੋਂ ਵਟਸਐਪ ਕਾਲ ਆਈ ਪਰ ਵਟਸਐਪ ਨੰਬਰ ਉਪਰ ਡੀ. ਪੀ. ’ਤੇ ਉਸ ਦੇ ਦੋਸਤ ਦੀ ਫ਼ੋਟੋ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਦੋਸਤ ਬੀਤੇ ਦਿਨੀਂ ਹੀ ਦੁੱਬਈ ਗਿਆ ਸੀ ਤਾਂ ਉਨ੍ਹਾਂ ਇਹ ਸੋਚ ਕੇ ਇਹ ਕਾਲ ਅਟੈਂਡ ਕਰ ਲਈ ਕਿ ਸ਼ਾਇਦ ਉਸ ਦੇ ਦੋਸਤ ਨੇ ਕਿਸੇ ਨਵੇਂ ਨੰਬਰ ਤੋਂ ਕਾਲ ਕੀਤੀ ਹੋਵੇ ਪਰ ਜਦੋਂ ਅੱਗਿਓਂ ਕਾਲ ਕਰਨ ਵਾਲੇ ਵਿਅਕਤੀ ਨੇ ਕੋਈ ਬਹਾਨਾ ਬਣਾ ਕੇ ਉਸ ਤੋਂ ਰੁਪਿਆ ਦੀ ਮੰਗ ਕੀਤੀ ਤਾਂ ਉਹ ਸਮਝ ਗਏ ਕਿ ਇਹ ਸਭ ਠੱਗੀ ਦਾ ਖੇਡ ਹੈ ਤੇ ਕਿਸੇ ਠੱਗ ਨੇ ਉਸ ਦੇ ਦੋਸਤ ਦੀ ਵਟਸਐਪ ਉਪਰ ਡੀ. ਪੀ. ਲਗਾ ਕੇ ਇਹ ਠੱਗੀ ਦਾ ਜਾਲ ਵਿਛਾਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਤਹਿਸੀਲਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ, ਸਖ਼ਤ ਹੁਕਮ ਜਾਰੀ
ਉਨ੍ਹਾਂ ਦੱਸਿਆ ਕਿ ਭਵਾਨੀਗੜ੍ਹ ਸ਼ਹਿਰ ਤੋਂ ਰੰਜਨ ਗਰਗ, ਅਮਿਤ ਕੁਮਾਰ ਆਸ਼ੂ, ਅਨਿਲ ਕਾਂਸਲ, ਵਿਸ਼ਾਲ ਗਰਗ, ਨਵੀਂ ਵਰਮਾ, ਰਜਿੰਦਰ ਸੁਖ਼ੀਜਾ, ਵਰਿੰਦਰ ਕੁਮਾਰ ਮਿੱਤਲ ਤੇ ਵਿਨੋਦ ਜੈਨ ਰੋਟਰੀ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵੀ ਸਾਈਬਰ ਕ੍ਰਾਇਮ ਦੇ ਠੱਗਾਂ ਵੱਲੋਂ ਵੱਟਸਐਪ ’ਤੇ ਉਨ੍ਹਾਂ ਦੀਆਂ ਫੋਟੋਆਂ ਲਗਾ ਕੇ ਜਾਲੀ ਆਈਡੀਆ ਬਣਾ ਕੇ ਉਨ੍ਹਾਂ ਦੇ ਕਰੀਬੀ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਕੋਈ ਨਾ ਕੋਈ ਬਾਹਨਾ ਲਗਾ ਕੇ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਸ ਨੂੰ ਇਲਾਜ ਕਰਵਾਉਣ ਦੇ ਲਈ ਜਲਦੀ ਰੁਪਿਆਂ ਦੀ ਲੋੜ ਹੈ ਪੈਸਿਆਂ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਵਿਚ ਕੁੜੀਆਂ ਦੇ ਲਿੰਗ ਅਨੁਪਾਤ 'ਚ ਵੱਡਾ ਫੇਰਬਦਲ, ਸਾਹਮਣੇ ਆਏ ਅੰਕੜੇ
ਉਕਤ ਠੱਗਾਂ ਵੱਲੋਂ ਮੋਬਾਈਲ ਨੰਬਰ +91 8099218534 ਤੋਂ ਰੁਪਏ ਮੰਗਣ ਦੇ ਨਾਲ-ਨਾਲ ਵਿਸ਼ਵਾਸ ਦਿਵਾਉਣ ਲਈ ਹਸਪਤਾਲ ’ਚ ਜ਼ੇਰੇ ਇਲਾਜ ਹੋਣ ਸਬੰਧੀ ਫ਼ੋਟੋ ਵੀ ਭੇਜੀ ਗਈ। ਉਨ੍ਹਾਂ ਦੱਸਿਆ ਕਿ ਉਹ ਕੱਲ ਦੇ ਹੀ ਟੋਲ ਫ਼੍ਰੀ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਦੋਂ ਉਹ ਫ਼ੋਨ ਡਾਇਲ ਕਰਦੇ ਹਨ ਤਾਂ ਇਹ ਨੰਬਰ ਵਿਅਸਤ ਹੀ ਆਉਂਦਾ ਹੈ। ਵਾਰ-ਵਾਰ ਨੰਬਰ ਡਾਇਲ ਕਰਨ ’ਤੇ ਵੀ ਇਹ ਨੰਬਰ ਨਹੀਂ ਮਿਲਦਾ। ਜਿਸ ਕਾਰਨ ਲੋਕ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਇਹ ਡਰ ਹੈ ਕਿ ਕੋਈ ਠੱਗ ਇਸ ਤਰ੍ਹਾਂ ਦੀ ਹਰਕਤ ਨਾਲ ਉਨ੍ਹਾਂ ਦੇ ਨਾਂ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਕਿਤੇ ਵੱਡੀ ਠੱਗੀ ਨਾ ਮਾਰ ਜਾਵੇ। ਉਨ੍ਹਾਂ ਸਾਈਬਰ ਕ੍ਰਾਈਮ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਸਾਈਬਰ ਠੱਗਾਂ ਤੋਂ ਬਚਾਉਣ ਲਈ ਸਹਾਇਤਾ ਨੰਬਰ ’ਤੇ ਪੀੜਤ ਲੋਕਾਂ ਦੀ ਸ਼ਿਕਾਇਤ ਦਰਜ ਕਰਨ ਦਾ ਸੌਖਾ ਤਰੀਕਾ ਬਣਾਇਆ ਜਾਵੇ ਅਤੇ ਅਜਿਹੇ ਠੱਗਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਾਈਬਰ ਕ੍ਰਾਈਮ ਪੁਲਸ ਕੋਲ ਸ਼ਿਕਾਇਤ ਵੀ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਅਫ਼ਸਰਾਂ ਨਾਲ ਵੱਡਾ ਹਾਦਸਾ, ਅੱਗ 'ਚ ਝੁਲਸੇ SP ਤੇ DSP
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ਵਾਲੇ ਸਾਵਧਾਨ! ਸਰਕਾਰ ਕਰੇਗੀ ਹੁਣ ਵੱਡੀ ਕਾਰਵਾਈ
NEXT STORY