ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਦੇ ਪੈਸੇ ਕਢਵਾਉਣ ਵਾਲੇ ਠੱਗ ਨੂੰ ਪੁਲਸ ਨੇ ਕਾਬੂ ਕਰਕੇ ਇਸ ਪਾਸੋਂ 60 ਵੱਖ-ਵੱਖ ਬੈਂਕਾਂ ਦੇ ਏ. ਟੀ. ਐੱਮ. ਕਾਰਡ ਬਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ਤੇ ਏ. ਟੀ. ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲੇ ਸੁਮਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਹੱਲਾ ਕੋਟ ਮੰਗਲ ਲੁਧਿਆਣਾ ਨੂੰ ਥਾਣਾ ਸਿਟੀ ਧੂਰੀ ਦੀ ਪੁਲਸ ਟੀਮ ਨੇ ਕਾਬੂ ਕਰਕੇ ਉਸਦੇ ਪਾਸੋਂ ਵੱਖ-ਵੱਖ ਬੈਂਕਾਂ ਦੇ ਕਰੀਬ 60 ਏ. ਟੀ. ਐੱਮ. ਕਾਰਡ ਬਰਾਮਦ ਕੀਤੇ ਤੇ ਇਸ ਬਾਬਤ ਥਾਣਾ ਸਿਟੀ ਧੂਰੀ ’ਚ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ’ਚ ਵੱਡੀ ਖ਼ਬਰ, 7 ਸ਼ੱਕੀਆਂ ਦੀ ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ
ਭੋਲੇ ਭਾਲੇ ਲੋਕਾਂ ਨੂੰ ਬਣਾਉਂਦਾ ਸੀ ਨਿਸ਼ਾਨਾ
ਐੈੱਸ. ਐੈੱਸ. ਪੀ ਸੰਗਰੂਰ ਨੇ ਦੱਸਿਆ ਕਿ ਦੋਸ਼ੀ ਬੜੀ ਹੀ ਸਫ਼ਾਈ ਅਤੇ ਚਲਾਕੀ ਨਾਲ ਭੋਲੇ-ਭਾਲੇ ਲੋਕਾਂ ਨਾਲ ਏ. ਟੀ. ਐੱਮ. ਬਦਲਾ ਕੇ ਤੇ ਚੋਰ ਅੱਖ ਰਾਹੀਂ ਉਨ੍ਹਾਂ ਦਾ ਪਾਸਵਰਡ ਦੇਖ ਕੇ ਬਾਅਦ ਵਿਚ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਕਢਵਾ ਕੇ ਉਨ੍ਹਾਂ ਨਾਲ ਠੱਗੀ ਮਾਰਦਾ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਡੀ. ਜੀ. ਪੀ. ਵੀ. ਕੇ. ਭਾਵਰਾ ਦਾ ਸਿੱਧੂ ਮੂਸੇਵਾਲਾ ’ਤੇ ਸਪੱਸ਼ਟੀਕਰਨ
ਮਹਿਜ਼ 5 ਜਮਾਤਾਂ ਪਾਸ ਹੈ ਦੋਸ਼ੀ
ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਦੋਸ਼ੀ ਸਿਰਫ ਪੰਜ ਕਲਾਸਾਂ ਪਾਸ ਹੈ ਤੇ ਉਸ ਦੀ ਉਮਰ ਬੱਤੀ ਸਾਲ ਹੈ ਤੇ ਉਹ ਅਖ਼ਬਾਰ ਵੰਡਣ ਦਾ ਕਿੱਤਾ ਕਰਦਾ ਹੈ ਅਤੇ ਜਲਦੀ ਅਮੀਰ ਬਣਨ ਦੇ ਚੱਕਰਾਂ ’ਚ ਉਸਨੇ ਭੋਲੇ ਭਾਲੇ ਲੋਕਾਂ ਦੇ ਏ. ਟੀ. ਐੱਮ. ਦੀ ਅਦਲਾ ਬਦਲੀ ਕਰਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ। ਉਕਤ ਫੜੇ ਗਏ ਵਿਅਕਤੀ ਪਾਸੋਂ ਹੋਰ ਪੁੱਛ ਗਿੱਛ ਜਾਰੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਐਕਸ਼ਨ, ਜਾਰੀ ਕੀਤਾ ਇਹ ਹੁਕਮ
ਸਰਦਾਰ ਬਣਕੇ ਦਿੰਦਾ ਸੀ ਵਾਰਦਾਤ ਨੂੰ ਅੰਜਾਮ
ਸਿੱਧੂ ਨੇ ਦੱਸਿਆ ਕਿ ਦੋਸ਼ੀ ਆਪ ਖੁਦ ਮੋਨਾ ਹੈ ਪਰੰਤੂ ਵਾਰਦਾਤ ਨੂੰ ਉਹ ਸਰਦਾਰ ਬਣ ਕੇ ਅੰਜਾਮ ਦਿੰਦਾ ਸੀ ਤਾਂ ਜੋ ਉਹ ਕਿਸੇ ਦੀਆਂ ਅੱਖਾਂ ਵਿਚ ਨਾ ਆ ਸਕੇ। ਦੋਸ਼ੀ ਵਾਰਦਾਤ ਲਈ ਭੇਸ ਬਦਲਣ ਲਈ ਪੱਗੜੀ ਸੈਂਟਰ ਗਿੱਲ ਚੌਕ ਲੁਧਿਆਣਾ ਤੋਂ 50 ਰੁਪਏ ਦੇ ਕੇ ਪੱਗ ਬਨਵਾ ਲੈਂਦਾ ਸੀ ਅਤੇ ਐਨਕ ਲਗਾ ਕੇ ਆਪਣੀ ਅਸਲੀ ਪਛਾਣ ਨੂੰ ਛੁਪਾ ਲੈਂਦਾ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਦੁੱਖ ਭਰੀ ਚਿੱਠੀ, ਆਖੀਆਂ ਵੱਡੀਆਂ ਗੱਲਾਂ
ਜ਼ਮਾਨਤ ’ਤੇ ਸੀ ਜੇਲ੍ਹ ਤੋਂ ਬਾਹਰ
ਸਿਟੀ ਧੂਰੀ ਵਿਖੇ 19.03.2022 ਨੂੰ ਐੱਸ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਤੇ ਚਮਕੌਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੰਧਾਰਗੜ੍ਹ ਛੰਨਾਂ ਦਾ ਏ. ਟੀ. ਐੱਮ. ਕਾਰਡ ਬਦਲ ਕੇ 15,500 ਰੁਪਏ ਕਢਵਾ ਲਏ। ਜਿਸ ਸਬੰਧੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ । ਦੋਸ਼ੀ ਸੁਮਿਤ ਕੁਮਾਰ ਮਿਤੀ 27.04.2022 ਨੂੰ ਫਤਹਿਗੜ੍ਹ ਸਾਹਿਬ ਵਿਖੇ ਫੜੇ ਜਾਣ ’ਤੇ ਜੇਲ੍ਹ ਚਲਾ ਗਿਆ ਸੀ। ਹੁਣ ਮਿਤੀ 19.05.2022 ਨੂੰ ਜੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆਇਆ ਤੇ ਕੱਲ੍ਹ ਮਿਤੀ 29 ਮਈ ਨੂੰ ਬੈਂਕ ਰੋਡ ਧੂਰੀ ਵਿਖੇ ਵਾਰਦਾਤ ਨੂੰ ਅੰਜਾਮ ਦੇਣ ਲਈ ਰੇਕੀ ਕਰ ਰਿਹਾ ਸੀ। ਮੁਖਬਰੀ ਮਿਲਣ ’ਤੇ ਵਾਰਦਾਤ ਕਰਨ ਤੋਂ ਪਹਿਲਾਂ ਹੀ ਥਾਣਾ ਸਿਟੀ ਧੂਰੀ ਪੁਲਸ ਦੀ ਮੁਸ਼ਤੈਦੀ ਸਦਕਾ ਕਾਬੂ ਕਰ ਲਿਆ ਗਿਆ। ਦੋਸ਼ੀ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਟਰਾਂਸਪੋਰਟ ਮੰਤਰੀ ਵੱਲੋਂ ਸਰਕਾਰੀ ਬੱਸਾਂ ਦੀ ਡੀਜ਼ਲ ਚੋਰੀ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼
NEXT STORY