ਫਿਰੋਜ਼ਪੁਰ, (ਮਲਹੋਤਰਾ, ਕੁਮਾਰ)–ਰੇਲ ਮੰਡਲ ਦੀ ਵਣਜ ਸ਼ਾਖਾ ਵੱਲੋਂ ਸ਼ੁੱਕਰਵਾਰ ਜੰਮੂਤਵੀ-ਵਾਰਾਣਸੀ ਵਿਚਾਲੇ ਚੱਲਣ ਵਾਲੀ ਬੇਗਮਪੁਰਾ ਐਕਸਪ੍ਰੈੱਸ ’ਚ ਸਪੈਸ਼ਲ ਚੈਕਿੰਗ ਕੀਤੀ ਗਈ। ਇਸ ਦੌਰਾਨ 29 ਬੇਟਿਕਟ ਅਤੇ ਅਨਿਯਮਿਤ ਕੇਸ ਫਡ਼ ਕੇ ਮੌਕੇ ’ਤੇ 15 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਮੰਡਲ ਦੇ ਸੀਨੀਅਰ ਵਣਜ ਪ੍ਰਬੰਧਕ ਪਰਮਦੀਪ ਸੈਣੀ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ ਦੇ 5 ਮੈਂਬਰਾਂ ਅਤੇ 2 ਆਰ. ਪੀ. ਐੱਫ. ਸਟਾਫ ਦੇ ਨਾਲ ਉਨ੍ਹਾਂ ਟਿਕਟ ਚੈਕਿੰਗ ਦੇ ਨਾਲ-ਨਾਲ ਖਾਣ-ਪੀਣ, ਸਫਾਈ ਅਤੇ ਹੋਰ ਮੁਸਾਫਰ ਸਹੂਲਤਾਂ ਦੀ ਜਾਂਚ ਕੀਤੀ।
ਏ. ਸੀ. ਕੋਚ ਦੀ ਜਾਂਚ ’ਚ ਸਾਹਮਣੇ ਆਇਆ ਕਿ ਕੋਚ ਸਹਾਇਕ ਨੇ ਬੈਡਰੋਲ ਦੇ ਬੰਡਲ ਨੂੰ ਮੁਸਾਫਰਾਂ ਦੇ ਆਉਣ-ਜਾਣ ਵਾਲੇ ਰਸਤੇ ’ਚ ਰੱਖਿਆ ਹੋਇਆ ਸੀ। ਮੁਸਾਫਰਾਂ ਨੂੰ ਹੋ ਰਹੀ ਅਸੁਵਿਧਾ ਨੂੰ ਦੇਖਦੇ ਹੋਏ ਬੰਡਲ ਉਥੋਂ ਹਟਵਾਏ ਗਏ ਅਤੇ ਸਬੰਧਤ ਸਹਾਇਕ ਦੀ ਕੌਂਸਲਿੰਗ ਕਰ ਕੇ ਦੁਬਾਰਾ ਅਜਿਹੀ ਗਲਤੀ ਨਾ ਕਰਨ ਲਈ ਕਿਹਾ ਗਿਆ।
ਪੰਜਾਬ ਦੀ ਜੇਲ 'ਚ ਡਿਊਟੀ ਵਾਰਡਨ 'ਤੇ ਹਮਲਾ, ਮੂੰਹ 'ਚ ਮਾਰੀ ਨੁਕਲੀ ਚੀਜ਼
NEXT STORY