ਜਲੰਧਰ (ਸੋਨੂੰ)— ਪਨਬੱਸ ਦੀ ਵੋਲਵੋ ਬੱਸ ਦੇ ਡਰਾਈਵਰ ਨੂੰ ਚਲਦੀ ਬੱਸ 'ਚ ਟਿਕਟਾਕ 'ਤੇ ਵੀਡੀਓ ਬਣਾਉਣੀ ਮਹਿੰਗੀ ਪੈ ਗਈ। ਮਿਲੀ ਜਾਣਕਾਰੀ ਮੁਤਾਬਕ ਅਮਨਜੋਤ ਨਾਂ ਦਾ ਵਿਅਕਤੀ ਚਲਦੀ ਬੱਸ 'ਚ ਟਿਕਟਾਕ 'ਤੇ ਵੀਡੀਓ ਬਣਾਉਂਦਾ ਸੀ ਅਤੇ ਆਪਣੇ ਸ਼ੌਂਕ ਖਾਤਿਰ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਰਿਹਾ ਸੀ। ਡਰਾਈਵਿੰਗ ਸਮੇਂ ਟਿਕਟਾਕ 'ਤੇ ਵੀਡੀਓ ਬਣਾਉਣ ਕਰਕੇ ਡਰਾਈਵਰ ਅਮਨਜੋਤ ਨੂੰ ਜਲੰਧਰ ਦੇ ਡਿਪੂ ਨੰਬਰ ਇਕ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਰੂਟ ਆਊਟ ਕਰ ਦਿੱਤਾ ਹੈ।
ਟਿਕਟਾਕ 'ਤੇ ਵੀਡੀਓਜ਼ ਬਣਾਉਣ ਦਾ ਖੁਮਾਰ ਅੱਜਕਲ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਟਿਕਟਾਕ 'ਤੇ ਵੀਡੀਓਜ਼ ਅਪਲੋਡ ਕਰਕੇ ਕੋਈ ਸਟਾਰ ਬਣ ਰਿਹਾ ਹੈ ਅਤੇ ਕੋਈ ਵਿਲੇਨ ਪਰ ਚੱਲਦੀ ਹੋਈ ਬੱਸ ਵਿੱਚ ਟਿਕਟਾਕ 'ਤੇ ਵੀਡੀਓ ਬਣਾ ਕੇ ਅਜਿਹੇ ਡਰਾਈਵਰ ਨਾ ਸਿਰਫ ਆਪਣੀ ਸਗੋਂ ਸੈਂਕੜੇ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਅਜਿਹਾ ਕੰਮ ਕਰਨ ਵਾਲਿਆਂ ਖਿਲਾਫ ਨਕੇਲ ਕੱਸਣੀ ਲਾਜ਼ਮੀ ਹੈ।
ਪੰਜਾਬ 'ਚ ਕੁੜੀਆਂ ਨੂੰ ਮੁਫਤ ਸਿੱਖਿਆ ਦੇਣ ਲਈ ਸਰਕਾਰ ਪੱਬਾ ਭਾਰ
NEXT STORY