ਭੀਖੀ (ਤਾਇਲ) - ਦਿੱਲੀ ਵਿਖੇ ਬੀਤੀ ਸਵੇਰੇ ਹੋਈ ਦਰਦਨਾਕ ਘਟਨਾ, ਜਿਸ ਵਿਚ ਪਿੰਡ ਖੀਵਾ ਦਿਆਲੂ ਵਾਲਾ ਦੀਆਂ 3 ਜਨਾਨੀਆਂ ਦੀ ਮੌਤ ਹੋ ਗਈ, ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਅੰਦਰ ਸੋਗ ਦੀ ਲਹਿਰ ਹੈ, ਉੱਥੇ ਪਿੰਡ ਖੀਵਾ ਦਿਆਲੂ ਵਾਲਾ ਵਿਖੇ ਵੀ ਸੋਗ ਪਸਰਿਆ ਹੋਇਆ ਹੈ। ਜਿਵੇਂ ਹੀ ਜਨਾਨੀਆਂ ਦੇ ਮੌਤ ਦੀ ਖਬਰ ਪਿੰਡ ਪੁੱਜੀ ਤਾਂ ਉਨ੍ਹਾਂ ਦੇ ਘਰ ਪਰਿਵਾਰ ਵਿਚ ਸੰਨਾਟਾ ਛਾ ਗਿਆ ਅਤੇ ਪਿੰਡ ਵਾਸੀ ਉਨ੍ਹਾਂ ਦੇ ਘਰ ਇਕੱਠੇ ਹੋਣ ਲੱਗੇ। ਘਟਨਾ ਦਾ ਪਤਾ ਚੱਲਦਿਆਂ ਸਮਾਜਿਕ ਅਤੇ ਰਾਜਨੀਤਿਕ ਨੇਤਾਵਾਂ ਦਾ ਉਨ੍ਹਾਂ ਦੇ ਘਰ ਤਾਤਾਂ ਲੱਗਣਾ ਸ਼ੁਰੂ ਹੋ ਗਿਆ। ਉਨ੍ਹਾਂ ਪਿੰਡ ਪਹੁੰਚ ਕੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਮ੍ਰਿਤਕਾਂ ਦੇ ਘਰ ਪਰਿਵਾਰ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਮ੍ਰਿਤਕ ਜਨਾਨੀਆਂ ਦੀਆਂ ਲਾਸ਼ਾਂ ਪਿੰਡ ਪੁੱਜਣ ਦੀ ਸ਼ੁੱਕਰਵਾਰ ਸ਼ਾਮ ਤੱਕ ਸੰਭਾਵਨਾ ਹੈ।
ਪੜ੍ਹੋ ਇਹ ਵੀ ਖ਼ਬਰ - ਕੇਜਰੀਵਾਲ ਦਾ ਵੱਡਾ ਦਾਅਵਾ, ‘1 ਅਪ੍ਰੈਲ ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਨਹੀਂ ਕਰਨ ਦੇਆਂਗੇ ਖ਼ੁਦਕੁਸ਼ੀ’
ਇਕੱਤਰ ਜਾਣਕਾਰੀ ਅਨੁਸਾਰ ਬੀਬੀ ਅਮਰਜੀਤ ਕੌਰ (65) ਦੇ ਪਤੀ ਹਰਜੀਤ ਸਿੰਘ ਦੀ 18 ਸਾਲ ਪਹਿਲਾਂ ਸੱਪ ਦੇ ਡੰਗ ਕਾਰਨ ਮੌਤ ਹੋ ਚੁੱਕੀ ਹੈ। ਇਸਦਾ ਇੱਕੋ ਮੁੰਡਾ ਹੈ, ਜੋ ਫੌਜੀ ਹੈ। ਉਸਦਾ ਫੌਜ ਵਿਚ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਣ ਉਹ ਪੂਰੀ ਤਰ੍ਹਾਂ ਬੋਲ ਨਹੀਂ ਸਕਦਾ। ਇਕ ਬੇਟੀ ਲਖਵਿੰਦਰ ਕੌਰ (28) ਉਹ ਆਈਲੈਟਸ ਦਾ ਇਮਤਿਹਾਨ ਪਾਸ ਕਰ ਚੁੱਕੀ ਹੈ, ਉਸਦਾ ਵਿਆਹ 23 ਜਨਵਰੀ ਨੂੰ ਰੱਖਿਆ ਹੋਇਆ ਹੈ। ਪਰਿਵਾਰ ’ਤੇ 10 ਲੱਖ ਰੁਪਏ ਦਾ ਬੈਂਕ ਦਾ ਕਰਜ਼ਾ ਹੈ ਅਤੇ 20 ਲੱਖ ਰੁਪਏ ਦਾ ਪ੍ਰਾਈਵੇਟ ਕਰਜ਼ਾ ਹੈ ਅਤੇ ਪਰਿਵਾਰ ਕੋਲ ਸਿਰਫ 5 ਏਕੜ ਜ਼ਮੀਨ ਹੈ। ਬਹੁਤ ਮੁਸ਼ਕਿਲ ਨਾਲ ਸ਼ਹੀਦ ਬੀਬੀ ਨੇ ਆਪਣੇ ਬੱਚੇ ਪੜ੍ਹਾ ਲਿਖਾ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਯੋਗ ਕੀਤਾ ਸੀ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਬੀਬੀ ਸ਼ਹੀਦ ਸੁਖਵਿੰਦਰ ਕੌਰ (57) ਜਿਸਦਾ ਪਤੀ ਭਗਵਾਨ ਸਿੰਘ ਹੈ। ਇਸਦੇ ਇਕ ਮੁੰਡਾ, ਇਕ ਪੋਤਰਾ ਅਤੇ ਇਕ ਪੋਤਰੀ ਹੈ ਅਤੇ ਇਸ ਪਰਿਵਾਰ ਕੋਲ ਸਿਰਫ 2 ਏਕੜ ਜ਼ਮੀਨ ਹੈ। ਇਸ ਸ਼ਹੀਦ ਬੀਬੀ ਦਾ ਪਤੀ ਅਧਰੰਗ ਕਾਰਨ ਸਵਰਗਵਾਸ ਹੋ ਗਿਆ। ਇਸਦੇ ਪਰਿਵਾਰ ਸਿਰ 5 ਲੱਖ ਸਰਕਾਰੀ ਕਰਜ਼ਾ ਅਤੇ 10 ਲੱਖ ਰੁਪਏ ਪ੍ਰਾਈਵੇਟ ਵਿਅਕਤੀਆਂ ਦਾ ਕਰਜ਼ਾ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)
ਸ਼ਹੀਦ ਬੀਬੀ ਗੁਰਮੇਲ ਕੌਰ (62) ਪਤਨੀ ਭੋਲਾ ਸਿੰਘ ਦਾ ਇਕ ਲੜਕਾ 35 ਸਾਲ ਦਾ ਹੈ ਅਤੇ ਸ਼ਾਦੀਸ਼ੁਦਾ ਹੈ ਅਤੇ ਇਸ ਦੇ ਪਰਿਵਾਰ ਕੋਲ 5 ਏਕੜ ਜ਼ਮੀਨ ਹੈ। ਪੰਜ ਲੱਖ ਦੀ ਬੈਂਕ ਦੀ ਲਿਮਟ ਹੈ ਅਤੇ 20 ਲੱਖ ਰੁਪਏ ਦਾ ਪ੍ਰਾਈਵੇਟ ਕਰਜ਼ਾ ਹੈ। ਪਿੰਡ ਦੇ ਸਰਪੰਚ ਦੇ ਸਪੁੱਤਰ ਘੁੱਦਰ ਸਿੰਘ ਨੇ ਦੱਸਿਆ ਕਿ ਇਸ ’ਚੋਂ ਦੋ ਸ਼ਹੀਦ ਬੀਬੀਆਂ ਦੇ ਘਰ ਆਹਮੋ-ਸਾਹਮਣੇ ਹਨ ਅਤੇ ਤੀਜੀ ਮ੍ਰਿਤਕ ਔਰਤ ਦਾ ਘਰ ਵੀ ਕੁੱਝ ਕੁ ਦੂਰੀ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਪਤਾ ਲੱਗਾ ਹੈ ਕਿ ਉਕਤ ਜਨਾਨੀਆਂ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਭਾਗ ਲੈ ਰਹੀਆਂ ਸਨ ਅਤੇ ਪਿਛਲੇ ਹਫ਼ਤੇ ਹੀ ਕਿਸਾਨ ਅੰਦੋਲਨ ਵਿਚ ਭਾਗ ਲੈਣ ਗਈਆਂ ਸਨ। ਅੱਜ ਉਹ ਵਾਪਸ ਮੁੜਨ ਲਈ ਆਟੋ ਦੀ ਉਡੀਕ ਕਰ ਰਹੀਆਂ ਸਨ ਕਿ ਇਹ ਹਾਦਸਾ ਵਾਪਰ ਗਿਆ। ਹੁਣ ਮ੍ਰਿਤਕਾਂ ਦੀਆਂ ਲਾਸ਼ਾਂ ਪਿੰਡ ਪੁੱਜਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਚੋਣਾਂ ਨੂੰ ਲੈ ਕੇ ਬਦਲਿਆ ਜਾ ਸਕਦੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ : ਸੂਤਰ
56 ਸਾਲ ਦੀ ਉਮਰ ’ਚ ਸਸਪੈਂਡ ਕਰ ਕੇ ਦਿੱਤਾ ਈਮਾਨਦਾਰੀ ਨਾਲ ਡਿਊਟੀ ਕਰਨ ਦਾ ਤੋਹਫਾ : ਬਲਵਿੰਦਰ
NEXT STORY