ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਭਰ ਦੇ ਸਮੂਹ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੇ ਐਲਾਨ ਮੁਤਾਬਕ 1 ਮਾਰਚ 2025 ਤੋਂ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ।
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੂੰ ਲੈ ਕੇ ਵੱਡੀ ਖ਼ਬਰ
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸੂਬੇ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ। ਜਾਰੀ ਕੀਤੀ ਗਈ ਸਮਾਂ ਸਾਰਣੀ ਅਨੁਸਾਰ, ਸਵੇਰ ਦੀ ਸਭਾ ਸਵੇਰੇ 8.30 ਵਜੇ ਹੋਵੇਗੀ। ਸਕੂਲ ਵਿਚ ਪਹਿਲਾ ਪੀਰੀਅਡ 8.55 ਤੋਂ 9.35, ਦੂਜਾ 9.35 ਤੋਂ 10.15, ਤੀਜਾ 10.15 ਤੋਂ 10.55, ਚੌਥਾ 10.55 ਤੋਂ 11.35 ਜਦੋਂ ਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਕੂਲਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਇਸ ਤੋਂ ਬਾਅਦ ਅੱਧੇ ਘੰਟੇ ਦੀ ਬ੍ਰੇਕ ਹੋਵੇਗੀ, ਜਿਸ ਦੌਰਾਨ ਬੱਚੇ ਆਪਣਾ ਖਾਣਾ ਖਾਣਗੇ। ਜੋ ਕਿ 12.15 ਤੋਂ 12.50 ਤੱਕ ਰਹੇਗੀ। ਛੇਵਾਂ ਪੀਰੀਅਡ 12.50 ਤੋਂ 1.30 ਤੱਕ, ਸੱਤਵਾਂ ਪੀਰੀਅਡ 1.30 ਤੋਂ 2.10 ਤੱਕ, ਅੱਠਵਾਂ ਪੀਰੀਅਡ 2.10 ਤੋਂ 2.50 ਤੱਕ ਚੱਲੇਗਾ। ਇਸਦਾ ਮਤਲਬ ਹੈ ਕਿ ਸਕੂਲ 2:50 ਵਜੇ ਬੰਦ ਹੋ ਜਾਵੇਗਾ।
ਇਹ ਵੀ ਪੜ੍ਹੋ : ਐਕਸ਼ਨ ਮੋਡ ਵਿਚ ਬਿਜਲੀ ਵਿਭਾਗ, ਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਦੇਖੋ ਕੀ ਹੋਇਆ ਹਾਲ, ਬੰਨ੍ਹਿਆ ਸੰਗਲਾਂ ਨਾਲ
NEXT STORY