ਅਬੋਹਰ/ਲੁਧਿਆਣਾ- ਇਕਤਰਫਾ ਪਿਆਰ ਦਾ ਅੰਤ ਹਮੇਸ਼ਾ ਹੀ ਮਾੜਾ ਹੁੰਦਾ ਹੈ ਜਿਸ ਦੀ ਮਿਸ਼ਾਲ ਅਸੀਂ ਆਏ ਦਿਨ ਦੇਖਦੇ ਰਹਿੰਦੇ ਹਾਂ। ਇਕਤਰਫਾ ਪਿਆਰ 'ਚ ਪਾਗਲ ਲੜਕੇ ਨਾਲ ਤੇਜ਼ਧਾਰ ਹਥਿਆਰ ਨਾਲ ਵਿਚਕਾਰ ਸੜਕ ਦੇ ਇਕ ਲੜਕੀ ਦੀ ਹੱਤਿਆ ਕਰ ਦਿੱਤੀ। ਉਸ ਨੇ ਬਾਅਦ 'ਚ ਖੁਦ ਵੀ ਜ਼ਹਿਰੀਲੀ ਦਵਾਈ ਪੀ ਲਈ ਜਿਸ ਤੋਂ ਬਾਅਦ ਲੜਕੇ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ ਲੜਕੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਲੜਕੀ ਨੇ ਉਸ ਨੂੰ ਚਾਹੁਣ ਤੋਂ ਮਨ੍ਹਾ ਕਰ ਦਿੱਤਾ ਸੀ। ਮ੍ਰਿਤਕ ਪੂਜਾ ਦੇ ਪਿਤਾ ਪ੍ਰੇਮ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਬੇਟੀ ਪਿੰਡ ਦੀ ਹੀ ਇਕ ਫੈਕਟਰੀ 'ਚ ਕੰਮ ਕਰਦੀ ਸੀ। ਉਸ ਦੇ ਪਿੰਡ ਦਾ ਹੀ ਲੜਕਾ ਰਾਜੂ ਉਸ ਨੂੰ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਦੇ ਚੱਲਦੇ ਹਮੇਸ਼ਾ ਉਸ ਦੀ ਪਤਨੀ ਹੀ ਪੂਜਾ ਨੂੰ ਫੈਕਟਰੀ ਤੱਕ ਛੱਡਣ ਜਾਂਦੀ ਸੀ। ਸੋਮਵਾਰ ਸਵੇਰੇ ਪੂਜਾ ਇਕੱਲੀ ਕੰਮ 'ਤੇ ਗਈ ਤਾਂ ਰਸਤੇ 'ਚ ਰਾਜੂ ਨੇ ਉਸ ਨੂੰ ਰੋਕ ਲਿਆ ਅਤੇ ਉਸ ਨਾਲ ਗੱਲਾਂ ਕਰਨ ਲੱਗਾ। ਪੂਜਾ ਨੇ ਉਸ ਨੂੰ ਪਿਆਰ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਰਾਜੂ ਨੇ ਉਸ 'ਚੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਗਲਾ ਵੱਢ ਦਿੱਤਾ। ਬਾਅਦ 'ਚ ਉਸ ਨੇ ਖੁਦ ਖੇਤਾਂ 'ਚ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਦੇ ਕੁਝ ਲੋਕਾਂ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਪਿਓ ਸਮਾਨ ਜੇਠ ਨੇ ਭਰਜਾਈ ਨਾਲ ਕੀਤੀ ਅਜਿਹੀ ਹਰਕਤ ਕਿ...
NEXT STORY