ਜਲੰਧਰ (ਬਿਊਰੋ) : ਅੰਮ੍ਰਿਤਸਰ ’ਚ ਹਿੰਦੂ ਆਗੂ ਅਤੇ ਕੋਟਕਪੂਰਾ ’ਚ ਡੇਰੀ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ਦੇ ਲਾਅ ਐਂਡ ਆਰਡਰ ’ਤੇ ਸਵਾਲ ਖੜ੍ਹੇ ਹੋ ਗਏ ਹਨ। ਨਾਲ ਹੀ ਹਿੰਦੂ ਆਗੂਆਂ ਦੀ ਸੁਰੱਖਿਆ ਲਈ ਪੁਲਸ ਹੋਰ ਜ਼ਿਆਦਾ ਚੌਕਸ ਹੋ ਗਈ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਮਾਸਟਰਮਾਈਂਡ ਅਤੇ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਦੇਸ਼ ’ਚ ਬੈਠੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਧਮਕੀ ਦਿੱਤੀ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਵੱਡੀ ਖ਼ਬਰ : ਪੰਜਾਬ 'ਚ ਹਿੰਦੂ ਆਗੂਆਂ ਨੂੰ ਲੈ ਕੇ ਪੁਲਸ ਅਲਰਟ, ਇਨ੍ਹਾਂ ਭੇਸਾਂ 'ਚ ਹਮਲਾ ਕਰ ਸਕਦੇ ਨੇ ਅੱਤਵਾਦੀ
ਅੰਮ੍ਰਿਤਸਰ ’ਚ ਹਿੰਦੂ ਆਗੂ ਅਤੇ ਕੋਟਕਪੂਰਾ ’ਚ ਡੇਰੀ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ਦੇ ਲਾਅ ਐਂਡ ਆਰਡਰ ’ਤੇ ਸਵਾਲ ਖੜ੍ਹੇ ਹੋ ਗਏ ਹਨ। ਨਾਲ ਹੀ ਹਿੰਦੂ ਆਗੂਆਂ ਦੀ ਸੁਰੱਖਿਆ ਲਈ ਪੁਲਸ ਹੋਰ ਜ਼ਿਆਦਾ ਚੌਕਸ ਹੋ ਗਈ ਹੈ। ਸੂਤਰਾਂ ਮੁਤਾਬਕ ਖੁਫ਼ੀਆ ਏਜੰਸੀਆਂ ਨੇ ਇਨਪੁੱਟ ਦਿੱਤੇ ਹਨ ਕਿ ਅੱਤਵਾਦੀ ਪੱਤਰਕਾਰ ਦਾ ਭੇਸ ਬਣਾ ਕੇ ਵੀ ਹਮਲਾ ਕਰ ਸਕਦੇ ਹਨ ਜਾਂ ਫਿਰ ਪੁਲਸ ਵਰਦੀ ਦੀ ਵੀ ਵਰਤੋਂ ਕਰ ਸਕਦੇ ਹਨ।
ਗੋਲਡੀ ਬਰਾੜ ਨੇ ਫਿਰ ਦਿੱਤੀ ਧਮਕੀ, ਈ-ਮੇਲ ਭੇਜ ਕੇ ਕਿਹਾ ‘ਤੈਨੂੰ ਜ਼ਰੂਰ ਮਾਰਾਂਗੇ’
ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਮਾਸਟਰ ਮਾਈਂਡ ਅਤੇ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਪੁਲਸ ਨੇ ਮੰਡ ਨੂੰ ਨਜ਼ਰਬੰਦ ਕਰ ਦਿੱਤਾ ਹੈ। ਦਰਅਸਲ ਗੋਲਡੀ ਬਰਾੜ ਦੇ ਨਾਮ ਤੋਂ ਲਗਾਤਾਰ ਮੰਡ ਨੂੰ ਧਮਕੀਆਂ ਮਿਲ ਰਹੀਆਂ ਹਨ।
ਸੁਧੀਰ ਸੂਰੀ ਕਤਲ ਕਾਂਡ : ਸੰਦੀਪ ਸੰਨੀ 3 ਦਿਨਾਂ ਰਿਮਾਂਡ ’ਤੇ, ਵੱਡੀ ਗਿਣਤੀ ਅਦਾਲਤ ’ਚ ਪਹੁੰਚੀਆਂ ਸਿੱਖ ਜਥੇਬੰਦੀਆਂ
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਸੰਦੀਪ ਸਿੰਘ ਉਰਫ ਸੰਨੀ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਸੰਨੀ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 33 ਪੁਲਸ ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ
ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਪੁਲਸ ਵਿਭਾਗ 'ਚ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਵੱਲੋਂ 30 ਆਈ. ਪੀ. ਐੱਸ. ਸਮੇਤ 33 ਪੁਲਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਵੱਡੀ ਖ਼ਬਰ : ਚੰਡੀਗੜ੍ਹ ਤੇ ਪੰਜਾਬ ’ਚ ਲੱਗੇ ਭੂਚਾਲ ਦੇ ਝਟਕੇ
ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪੰਜਾਬ, ਹਰਿਆਣਾ ਅਤੇ ਦਿੱਲੀ ਐੱਨ. ਸੀ. ਆਰ. ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਹਤ ਦੀ ਗੱਲ ਰਹੀ ਕਿ ਇਸ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
ਪੰਜਾਬ 'ਚ 'ਡੇਂਗੂ' ਦਾ ਕਹਿਰ ਲਗਾਤਾਰ ਜਾਰੀ, ਇਸ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਮਰੀਜ਼ ਆਏ ਸਾਹਮਣੇ
ਪੰਜਾਬ 'ਚ 'ਡੇਂਗੂ' ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਘੱਟ ਕੇਸ ਦਰਜ ਹੋਣ ਦੇ ਬਾਵਜੂਦ ਵੀ ਇਸ ਸਾਲ ਡੇਂਗੂ ਦੀ ਪਾਜ਼ੇਟੀਵਿਟੀ ਦਰ ਵੱਧ ਰਹੀ ਹੈ। ਇਕ ਜਨਵਰੀ ਤੋਂ 10 ਨਵੰਬਰ ਤੱਕ 45,497 'ਚੋਂ 7,365 ਮਰੀਜ਼ ਡੇਂਗੂ ਪਾਜ਼ੇਟਿਵ ਪਾਏ ਗਏ ਹਨ।
ਦਿੱਲੀ-NCR ਤੇ ਉੱਤਰਾਖੰਡ 'ਚ ਵੀ ਭੂਚਾਲ ਦੇ ਲੱਗੇ ਝਟਕੇ, ਲੋਕ ਦਫ਼ਤਰਾਂ ਤੇ ਘਰਾਂ 'ਚੋਂ ਨਿਕਲੇ ਬਾਹਰ
ਦਿੱਲੀ NCR 'ਚ ਇਕ ਹਫਤੇ 'ਚ ਦੂਜੀ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਸਹਿਮੇ ਲੋਕ ਦਫ਼ਤਰਾਂ ਅਤੇ ਘਰਾਂ 'ਚੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ। ਭੂਚਾਲ ਦੇ ਇਹ ਝਟਕੇ ਸਵੇਰੇ 7.58 ਵਜੇ ਲੱਗੇ। ਲੋਕ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।
ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਆਮ ਆਦਮੀ ਪਾਰਟੀ ਸਰਕਾਰ ਦੀ ਨਾਲਾਇਕੀ ਦੇ ਚਲਦਿਆਂ ਪੰਜਾਬ ’ਚ ਕਾਨੂੰਨ-ਵਿਵਸਥਾ ਦੇ ਹਾਲਾਤ ਬੇਹੱਦ ਅਣਸੁਖਾਵੇਂ ਬਣੇ ਹੋਏ ਹਨ, ਜਿਸ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸੀ. ਐੱਮ. ਅਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਟਾਂਡਾ ’ਚ ਕੀਤਾ।
ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਨੇ ਕਰ ਦਿੱਤਾ ਅਹਿਮ ਐਲਾਨ, ਆਖ਼ੀਆਂ ਇਹ ਗੱਲਾਂ
ਮੰਗਾਂ ਨੂੰ ਅਣਦੇਖਿਆਂ ਕੀਤੇ ਜਾਣ ਦੇ ਰੋਸ ਵਜੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 14 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਇੱਥੇ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਦੌਰਾਨ ਲਿਆ ਗਿਆ।
ਹਿਮਾਚਲ ਚੋਣਾਂ : EVM ’ਚ ਬੰਦ ਹੋਈ 412 ਉਮੀਦਵਾਰਾਂ ਦੀ ਕਿਸਮਤ, ਹੁਣ 8 ਦਸੰਬਰ ਨੂੰ ਖੁੱਲ੍ਹੇਗਾ ਪਿਟਾਰਾ
ਹਿਮਾਚਲ ਪ੍ਰਦੇਸ਼ ਚੋਣਾਂ 2022 ਦੀ ਵੋਟਿੰਗ ਸ਼ਾਮ ਨੂੰ 5 ਵਜੇ ਖਤਮ ਹੋ ਗਈ। ਸ਼ਾਮ ਦੇ 5 ਵਜੇ ਤਕ 65.92 ਫੀਸਦੀ ਵੋਟਿੰਗ ਹੋਈ। ਪੇਂਡੂ ਖੇਤਰਾਂ ’ਚ ਸਰਦ ਮੌਸਮ ਹੋਣ ਦੇ ਬਾਵਜੂਦ ਵੋਟਿੰਗ ਕੇਂਦਰਾਂ ’ਚ ਜਨਾਨੀਆਂ ਦੀ ਗਿਣਤੀ ਕਾਫੀ ਜ਼ਿਆਦਾ ਰਹੀ। ਪਹਿਲੇ ਘੰਟੇ ਦੀ ਵੋਟਿੰਗ ’ਚ ਸਿਰਫ 4 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਵਾਲਾ SHO ਕਾਬੂ, ਪੀੜਤ ਨੇ ਐਂਟੀ ਕੁਰੱਪਸ਼ਨ ਹੈਲਪਲਾਈਨ 'ਤੇ ਭੇਜੀ ਸੀ ਰਿਕਾਰਡਿੰਗ
NEXT STORY