ਲੁਧਿਆਣਾ (ਰਾਜ) : ਅੰਮ੍ਰਿਤਸਰ ’ਚ ਹਿੰਦੂ ਆਗੂ ਅਤੇ ਕੋਟਕਪੂਰਾ ’ਚ ਡੇਰੀ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ਦੇ ਲਾਅ ਐਂਡ ਆਰਡਰ ’ਤੇ ਸਵਾਲ ਖੜ੍ਹੇ ਹੋ ਗਏ ਹਨ। ਨਾਲ ਹੀ ਹਿੰਦੂ ਆਗੂਆਂ ਦੀ ਸੁਰੱਖਿਆ ਲਈ ਪੁਲਸ ਹੋਰ ਜ਼ਿਆਦਾ ਚੌਕਸ ਹੋ ਗਈ ਹੈ। ਸੂਤਰਾਂ ਮੁਤਾਬਕ ਖੁਫ਼ੀਆ ਏਜੰਸੀਆਂ ਨੇ ਇਨਪੁੱਟ ਦਿੱਤੇ ਹਨ ਕਿ ਅੱਤਵਾਦੀ ਪੱਤਰਕਾਰ ਦਾ ਭੇਸ ਬਣਾ ਕੇ ਵੀ ਹਮਲਾ ਕਰ ਸਕਦੇ ਹਨ ਜਾਂ ਫਿਰ ਪੁਲਸ ਵਰਦੀ ਦੀ ਵੀ ਵਰਤੋਂ ਕਰ ਸਕਦੇ ਹਨ। ਇਸ ਲਈ ਪੁਲਸ ਹਿੰਦੂ ਆਗੂਆਂ ਨੂੰ ਲੈ ਕੇ ਅਲਰਟ ਹੋ ਗਈ ਹੈ। ਲੁਧਿਆਣਾ ਪੁਲਸ ਨੇ ਕਈ ਹਿੰਦੂ ਆਗੂਆਂ ਨੂੰ ਇੰਟਰਵਿਊ ਦੇਣ ਤੋਂ ਵੀ ਮਨ੍ਹਾਂ ਕਰ ਦਿੱਤਾ ਹੈ। ਜੇਕਰ ਕੋਈ ਪੱਤਰਕਾਰ ਇੰਟਰਵਿਊ ਕਰਨਾ ਚਾਹੇਗਾ ਤਾਂ ਉਸ ਨੂੰ ਸਬੰਧਿਤ ਥਾਣੇ ਤੋਂ ਮਨਜ਼ੂਰੀ ਲੈਣੀ ਪਵੇਗੀ।
ਇਹ ਵੀ ਪੜ੍ਹੋ : DGP ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਸ ਨੇ ਵੱਡੇ ਪੱਧਰ 'ਤੇ ਚਲਾਈ ਤਲਾਸ਼ੀ ਮੁਹਿੰਮ, 93 ਲੋਕਾਂ ਨੂੰ ਲਿਆ ਹਿਰਾਸਤ 'ਚ
ਇਸ ਤੋਂ ਇਲਾਵਾ ਵਾਹਨਾਂ ’ਤੇ ਚੁੰਬਕ ਬੰਬ ਵਰਤਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਪੁਲਸ ਨੇ ਹਿੰਦੂ ਆਗੂਆਂ ਨੂੰ ਵਾਹਨ ਸੀ. ਸੀ. ਟੀ. ਵੀ. ਕੈਮਰੇ ਦੀ ਨਿਗਰਾਨੀ ’ਚ ਰੱਖਣ ਲਈ ਕਿਹਾ ਹੈ। ਇਸ ਤੋਂ ਇਲਾਵਾ ਹਰ ਸੂਰਤ ’ਚ ਥਾਣਾ ਪੁਲਸ ਨਾਲ ਸੰਪਰਕ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਅਸਲ ’ਚ ਪੰਜਾਬ 'ਚ 2 ਵੱਡੇ ਕਤਲਾਂ ਤੋਂ ਬਾਅਦ ਗੈਂਗਸਟਰ ਅਤੇ ਅੱਤਵਾਦੀਆਂ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣਾ ਅਤੇ ਹੋਰ ਹਿੰਦੂ ਆਗੂਆਂ ਦੇ ਕਤਲ ਦੀ ਪੋਸਟ ਪਾਉਣ ਤੋਂ ਬਾਅਦ ਪੁਲਸ ਹੋਰ ਜ਼ਿਆਦਾ ਚੌਕਸ ਹੋਈ ਹੈ। ਇਸ ਲਈ ਲੁਧਿਆਣਾ ਦੇ 6 ਹਿੰਦੂ ਆਗੂਆਂ ਨੂੰ ਕੁੱਝ ਦਿਨ ਪਹਿਲਾਂ ਬੁਲੇਟ ਪਰੂਫ ਜੈਕਟਾਂ ਵੀ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਸੋਚ ਸਮਝ ਕੇ ਘਰੋਂ ਨਿਕਲਣ ਲੋਕ
ਸੂਤਰ ਦੱਸਦੇ ਹਨ ਕਿ ਪੁਲਸ ਪ੍ਰਸ਼ਾਸਨ ਨੂੰ ਇਨਪੁੱਟਸ ਮਿਲੇ ਹਨ ਕਿ ਹਮਲਾਵਰ ਪੱਤਰਕਾਰ ਜਾਂ ਪੁਲਸ ਦੀ ਵਰਦੀ ’ਚ ਵੀ ਆ ਸਕਦੇ ਹਨ। ਇਸ ਲਈ ਹਿੰਦੂ ਆਗੂਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਨਾਲ ਛੇਤੀ ਕੀਤੇ ਗੱਲ ਨਾ ਕਰਨ। ਉਧਰ, ਹਿੰਦੂ ਆਗੂ ਅਮਿਤ ਅਰੋੜਾ ਦਾ ਕਹਿਣਾ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਅਲਰਟ ਕੀਤਾ ਹੈ ਕਿ ਪੱਤਰਕਾਰ ਦੇ ਭੇਸ ’ਚ ਵੀ ਕੋਈ ਉਨ੍ਹਾਂ ਕੋਲ ਆ ਸਕਦਾ ਹੈ ਅਤੇ ਵਾਹਨਾਂ ’ਤੇ ਚੁੰਬਕ ਬੰਬ ਵਰਤਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਪੁਲਸ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸ ਲਈ ਇਨਪੁੱਟਸ ਤੋਂ ਬਾਅਦ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ SGPC ਦੀਆਂ ਜਨਰਲ ਚੋਣਾਂ ਲਈ ਤਿਆਰ ਹੋਣ ਲੱਗਾ ਆਧਾਰ, ਗ੍ਰਹਿ ਮੰਤਰਾਲਾ ਤੱਕ ਪੁੱਜੀ ਆਹਟ
NEXT STORY