ਜਲੰਧਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਅਤੇ ਅਨੁਸੂਚਿਤ ਜਾਤੀਆਂ ਦੇ 1867 ਲਾਭਪਾਤਰੀਆਂ ਨੂੰ 9.51 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ, ਉੱਥੇ ਹੀ ਮਹਾਰਾਸ਼ਟਰ ਸ਼ਿਵ ਸੈਨਾ (ਸ਼ਿੰਦੇ ਸਮੂਹ) ਦੇ ਨੇਤਾ ਏਕਨਾਥ ਸ਼ਿੰਦੇ ਨੇ ਮੰਗਲਵਾਰ ਸਵੇਰੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਬਿਹਾਰ ਦੇ 13 ਸਾਲਾ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਰਾਜਸਥਾਨ ਰਾਇਲਜ਼ ਨੇ ਖਰੀਦਿਆ ਹੈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੂੰ ਰਾਜਸਥਾਨ ਰਾਇਲਜ਼ ਨੇ 1 ਕਰੋੜ 10 ਲੱਖ ਰੁਪਏ 'ਚ ਖਰੀਦਿਆ ਹੈ। ਵੈਭਵ ਦੀ ਬੇਸ ਪ੍ਰਾਈਸ 30 ਲੱਖ ਰੁਪਏ ਸੀ ਅਤੇ ਹੁਣ ਉਹ ਪਹਿਲੀ ਵਾਰ ਆਈ.ਪੀ.ਐਲ. ਵਿੱਚ ਖੇਡਦੇ ਨਜ਼ਰ ਆਉਣਗੇ। ਇਸ ਦੇ ਨਾਲ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਵੱਡੀ ਖ਼ਬਰ : PM ਮੋਦੀ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ 'ਚ ਧਮਾਕੇ, ਮਚੀ ਹਫੜਾ-ਦਫੜੀ
ਚੰਡੀਗੜ੍ਹ (ਵੈੱਬ ਡੈਸਕ, ਸੁਸ਼ੀਲ) : ਇੱਥੇ ਸੋਮਵਾਰ ਦੇਰ ਰਾਤ ਕਰੀਬ ਸਾਢੇ 3 ਵਜੇ ਸੈਕਟਰ-26 ਪੁਲਸ ਥਾਣੇ ਅਤੇ ਆਪਰੇਸ਼ਨ ਸੈੱਲ ਦੇ ਨੇੜੇ 2 ਕਲੱਬਾਂ ਦੇ ਬਾਹਰ ਧਮਾਕਿਆਂ ਕਾਰਨ ਸਨਸਨੀ ਫੈਲ ਗਈ। ਇਨ੍ਹਾਂ ਧਮਾਕਿਆਂ ਕਾਰਨ ਕਲੱਬਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸੇ ਟੁੱਟ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ। ਪੁਲਸ ਨੇ ਤੁਰੰਤ ਫਾਰੈਂਸਿਕ ਟੀਮ ਨੂੰ ਬੁਲਾ ਕੇ ਘਟਨਾ ਵਾਲੇ ਸਥਾਨ ਦਾ ਮੁਆਇਆ ਕਰਵਾਇਆ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵੱਡੀ ਖ਼ਬਰ : PM ਮੋਦੀ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ 'ਚ ਧਮਾਕੇ, ਮਚੀ ਹਫੜਾ-ਦਫੜੀ
2. ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ
ਚੰਡੀਗੜ੍ਹ- ਪੰਜਾਬ ਦੇ ਕਈ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਨੂੰ ਅਣਗੌਲਿਆਂ ਕਰ ਰਹੇ ਹਨ। ਦਰਅਸਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੇ ਬਾਵਜੂਦ ਕੁਝ ਪ੍ਰਾਈਵੇਟ ਸਕੂਲ ਨਿਰਧਾਰਤ ਸਮੇਂ ਤੋਂ ਪਹਿਲਾਂ ਸਕੂਲ ਖੋਲ੍ਹ ਦਿੰਦੇ ਹਨ, ਜਿਸ ਨੂੰ ਲੈ ਕੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪ੍ਰਾਈਵੇਟ ਸਕੂਲਾਂ 'ਤੇ ਸਰਦੀਆਂ ਦੇ ਮੌਸਮ 'ਚ ਸਕੂਲ ਖੋਲ੍ਹਣ ਦੇ ਸਮੇਂ ਸਬੰਧੀ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਸਖ਼ਤ ਨੋਟਿਸ ਲਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ
3. ਕਿਸਾਨ ਆਗੂ ਡੱਲੇਵਾਲ ਨੂੰ ਪੁਲਸ ਲਿਆਈ DMC, DIG ਨੇ ਖ਼ੁਦ ਦੱਸੀ ਸਾਰੀ ਗੱਲ
ਲੁਧਿਆਣਾ/ਪਟਿਆਲਾ (ਗਣੇਸ਼/ਬਲਜਿੰਦਰ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਇਹ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜਾਇਦਾਦ ਪਰਿਵਾਰਕ ਮੈਂਬਰਾਂ ਦੇ ਨਾਂ ਕਰ ਦਿੱਤੀ ਗਈ ਸੀ। ਇਸ ਵਿਚਾਲੇ ਪੁਲਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਕਿਸਾਨ ਆਗੂ ਡੱਲੇਵਾਲ ਨੂੰ ਪੁਲਸ ਲਿਆਈ DMC, DIG ਨੇ ਖ਼ੁਦ ਦੱਸੀ ਸਾਰੀ ਗੱਲ
4. ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਨੇ ਲੋਕਾਂ ਦੇ ਖ਼ਾਤਿਆਂ 'ਚ ਪਾਏ ਪੈਸੇ, ਤੁਸੀਂ ਵੀ ਹੁਣੇ ਚੈੱਕ ਕਰੋ ਆਪਣਾ Balance
ਚੰਡੀਗੜ੍ਹ (ਅੰਕੁਰ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਅਤੇ ਅਨੁਸੂਚਿਤ ਜਾਤੀਆਂ ਦੇ 1867 ਲਾਭਪਾਤਰੀਆਂ ਨੂੰ 9.51 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਨੇ ਲੋਕਾਂ ਦੇ ਖ਼ਾਤਿਆਂ 'ਚ ਪਾਏ ਪੈਸੇ, ਤੁਸੀਂ ਵੀ ਹੁਣੇ ਚੈੱਕ ਕਰੋ ਆਪਣਾ Balance
5. ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ
ਸ਼੍ਰੀਨਗਰ/ਜੰਮੂ : ਜੰਮੂ ਅਤੇ ਕਸ਼ਮੀਰ ਯੂ.ਟੀ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ WhatsApp ਅਤੇ Gmail 'ਤੇ ਪਾਬੰਦੀ ਲਗਾ ਦਿੱਤੀ ਹੈ। ਜੰਮੂ-ਕਸ਼ਮੀਰ ਸਰਕਾਰ ਨੇ ਸੋਮਵਾਰ ਨੂੰ ਸੁਰੱਖਿਆ ਨੂੰ ਵਧਾਉਣ ਅਤੇ ਡਾਟਾ ਚੋਰੀ ਨੂੰ ਰੋਕਣ ਲਈ ਇੱਕ ਨਿਰਦੇਸ਼ ਜਾਰੀ ਕੀਤੇ, ਜਿਸ ਵਿਚ ਸੰਵੇਦਨਸ਼ੀਲ, ਗੁਪਤ ਅਤੇ ਗੁਪਤ ਅਧਿਕਾਰਤ ਸੰਚਾਰਾਂ ਨੂੰ ਸੰਭਾਲਣ ਵਿੱਚ ਵਿਵੇਕ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ
6. 26/11 Mumbai Attack: 10 ਅੱਤਵਾਦੀ, ਤਾਬੜਤੋੜ ਫਾਇਰਿੰਗ, 60 ਘੰਟੇ ਦੀ ਦਹਿਸ਼ਤ, 166 ਮੌਤਾਂ
ਨੈਸ਼ਨਲ ਡੈਸਕ : 26 ਨਵੰਬਰ ਭਾਰਤ ਦੇ ਇਤਿਹਾਸ ਵਿੱਚ ਇੱਕ ਨਾ ਭੁੱਲਣ ਵਾਲਾ ਦਿਨ ਹੈ। ਇਹ ਖ਼ਾਸ ਇਸ ਲਈ ਹੈ, ਕਿਉਂਕਿ ਅੱਜ ਦਾ ਦਿਨ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤਰੀਖ਼ ਨਾਲ ਇੱਕ ਕਾਲਾ ਦਿਨ ਵੀ ਜੁੜਿਆ ਹੋਇਆ ਹੈ, ਜਿਸ ਨੂੰ ਕੋਈ ਭੁੱਲ ਨਹੀਂ ਸਕਦਾ। ਅੱਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ 26/11 ਨੂੰ ਹੋਏ ਅੱਤਵਾਦੀ ਹਮਲੇ ਦੀ 16ਵੀਂ ਬਰਸੀ ਹੈ। ਇਸ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਸੀ। ਪਾਕਿਸਤਾਨ ਤੋਂ ਇੱਕ ਕਿਸ਼ਤੀ ਵਿੱਚ ਆਏ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਮਾਇਆਨਗਰੀ ਨੂੰ ਕਰੀਬ 60 ਘੰਟਿਆਂ ਤੱਕ ਬੰਧਕ ਬਣਾਇਆ ਹੋਇਆ ਸੀ। ਇਸ ਵਿੱਚ 18 ਸੁਰੱਖਿਆ ਕਰਮਚਾਰੀਆਂ ਸਮੇਤ ਕਰੀਬ 166 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 300 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਹਮਲੇ ਦੌਰਾਨ ਇਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- 26/11 Mumbai Attack: 10 ਅੱਤਵਾਦੀ, ਤਾਬੜਤੋੜ ਫਾਇਰਿੰਗ, 60 ਘੰਟੇ ਦੀ ਦਹਿਸ਼ਤ, 166 ਮੌਤਾਂ, ਜਾਣੋ ਪੂਰੀ ਕਹਾਣੀ
7. ਏਕਨਾਥ ਸ਼ਿੰਦੇ ਨੇ ਦਿੱਤਾ CM ਅਹੁਦੇ ਤੋਂ ਅਸਤੀਫ਼ਾ
ਮੁੰਬਈ (ਵਾਰਤਾ)- ਮਹਾਰਾਸ਼ਟਰ ਸ਼ਿਵ ਸੈਨਾ (ਸ਼ਿੰਦੇ ਸਮੂਹ) ਦੇ ਨੇਤਾ ਏਕਨਾਥ ਸ਼ਿੰਦੇ ਨੇ ਮੰਗਲਵਾਰ ਸਵੇਰੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼੍ਰੀ ਸ਼ਿੰਦੇ ਨੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ ਅਤੇ ਰਾਜ 'ਚ ਨਵੀਂ ਸਰਕਾਰ ਬਣਾਉਣ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ, ਜਿਸ ਕਾਰਨ ਸ਼੍ਰੀ ਸ਼ਿੰਦੇ ਨੇ ਆਪਣਾ ਅਸਤੀਫ਼ਾ ਦੇ ਦਿੱਤਾ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਏਕਨਾਥ ਸ਼ਿੰਦੇ ਨੇ ਦਿੱਤਾ CM ਅਹੁਦੇ ਤੋਂ ਅਸਤੀਫ਼ਾ
8. Imran ਸਮਰਥਕਾਂ ਦਾ ਮਾਰਚ ਹੋਇਆ ਹਿੰਸਕ, 'ਸ਼ੂਟ ਐਟ ਸਾਈਟ' ਆਰਡਰ ਜਾਰੀ
ਇਸਲਾਮਾਬਾਦ- ਪਾਕਿਸਤਾਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੈਂਕੜੇ ਸਮਰਥਕ ਇਸਲਾਮਾਬਾਦ 'ਚ ਦਾਖਲ ਹੋ ਗਏ ਹਨ। ਇਮਰਾਨ ਦੇ ਸਮਰਥਕਾਂ ਨੇ ਸ਼੍ਰੀਨਗਰ ਹਾਈਵੇਅ 'ਤੇ ਰੇਂਜਰਾਂ ਨੂੰ ਵਾਹਨਾਂ ਨਾਲ ਕੁਚਲ ਦਿੱਤਾ। ਜਿਸ ਵਿੱਚ 4 ਪੈਰਾਟ੍ਰੋਪਰਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਅਜਿਹੇ ਹਮਲਿਆਂ 'ਚ ਹੁਣ ਤੱਕ ਚਾਰ ਰੇਂਜਰਾਂ ਅਤੇ ਦੋ ਪੁਲਸ ਅਧਿਕਾਰੀਆਂ ਦੀ ਜਾਨ ਜਾ ਚੁੱਕੀ ਹੈ, ਜਦਕਿ 100 ਤੋਂ ਵੱਧ ਪੁਲਸ ਕਰਮਚਾਰੀ ਜ਼ਖਮੀ ਹੋਏ ਹਨ। ਪਾਕਿਸਤਾਨੀ ਫੌਜ ਨੂੰ ਧਾਰਾ 245 ਦੇ ਤਹਿਤ ਬੁਲਾਇਆ ਗਿਆ ਹੈ, ਅਸ਼ਾਂਤੀ ਅਤੇ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਸਖਤ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਲਈ ਦੇਖਦੇ ਹੀ ਸ਼ੂਟ ਐਟ ਸਾਈਟ ਮਤਲਬ ਗੋਲੀ ਮਾਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- Imran ਸਮਰਥਕਾਂ ਦਾ ਮਾਰਚ ਹੋਇਆ ਹਿੰਸਕ, 'ਸ਼ੂਟ ਐਟ ਸਾਈਟ' ਆਰਡਰ ਜਾਰੀ
9. IPL 'ਚ ਪਹਿਲੀ ਵਾਰ ਵਿਕਿਆ 13 ਸਾਲ ਦਾ ਪਲੇਅਰ, 1 ਕਰੋੜ 10 ਲੱਖ ਲੱਗੀ ਬੋਲੀ
ਨੈਸ਼ਨਲ ਡੈਸਕ - ਬਿਹਾਰ ਦੇ 13 ਸਾਲਾ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਰਾਜਸਥਾਨ ਰਾਇਲਜ਼ ਨੇ ਖਰੀਦਿਆ ਹੈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੂੰ ਰਾਜਸਥਾਨ ਰਾਇਲਜ਼ ਨੇ 1 ਕਰੋੜ 10 ਲੱਖ ਰੁਪਏ 'ਚ ਖਰੀਦਿਆ ਹੈ। ਵੈਭਵ ਦੀ ਬੇਸ ਪ੍ਰਾਈਸ 30 ਲੱਖ ਰੁਪਏ ਸੀ ਅਤੇ ਹੁਣ ਉਹ ਪਹਿਲੀ ਵਾਰ ਆਈ.ਪੀ.ਐਲ. ਵਿੱਚ ਖੇਡਦੇ ਨਜ਼ਰ ਆਉਣਗੇ। ਵੈਭਵ ਸੂਰਿਆਵੰਸ਼ੀ ਸਿਰਫ 13 ਸਾਲ ਦੇ ਹਨ ਪਰ ਉਨ੍ਹਾਂ ਦੀ ਬੱਲੇਬਾਜ਼ੀ 'ਚ ਦਮ ਹੈ। ਹਾਲ ਹੀ 'ਚ ਵੈਭਵ ਭਾਰਤ ਦੀ ਅੰਡਰ-19 ਟੀਮ 'ਚ ਖੇਡਿਆ, ਜਿੱਥੇ ਉਸ ਨੇ ਆਸਟ੍ਰੇਲੀਆ-ਏ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਵੈਭਵ ਸੂਰਿਆਵੰਸ਼ੀ ਨੇ ਸਿਰਫ 62 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਖੇਡੀ। ਉਸ ਦੇ ਬੱਲੇ 'ਤੇ 14 ਚੌਕੇ ਅਤੇ 4 ਛੱਕੇ ਲੱਗੇ। ਵੈਭਵ ਸੂਰਿਆਵੰਸ਼ੀ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਅਤੇ ਇਸੇ ਲਈ ਆਈਪੀਐਲ ਵਿੱਚ ਉਨ੍ਹਾਂ 'ਤੇ ਭਾਰੀ ਪੈਸਾ ਲਗਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- IPL 'ਚ ਪਹਿਲੀ ਵਾਰ ਵਿਕਿਆ 13 ਸਾਲ ਦਾ ਪਲੇਅਰ, 1 ਕਰੋੜ 10 ਲੱਖ ਲੱਗੀ ਬੋਲੀ
10. ਚੰਡੀਗੜ੍ਹ 'ਚ ਰੈਪਰ ਬਾਦਸ਼ਾਹ ਦੇ ਨਾਈਟ ਕਲੱਬ 'ਚ ਹੋਇਆ ਧਮਾਕਾ
ਨਵੀਂ ਦਿੱਲੀ- ਚੰਡੀਗੜ੍ਹ ਦੇ ਸੈਕਟਰ-26 ਸਥਿਤ ਦੋ ਨਾਈਟ ਕਲੱਬਾਂ ਨੇੜੇ ਮੰਗਲਵਾਰ ਸਵੇਰੇ ਕਰੀਬ 4 ਵਜੇ ਦੋ ਜ਼ਬਰਦਸਤ ਧਮਾਕੇ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਦੇਸੀ ਬੰਬਾਂ ਨਾਲ ਕੀਤੇ ਗਏ ਸਨ। ਇਸ ਧਮਾਕੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕਲੱਬ 'ਚ ਧਮਾਕਾ ਹੋਇਆ ਹੈ, ਉਹ ਰੈਪਰ ਬਾਦਸ਼ਾਹ ਦਾ ਹੈ। NIA ਦੀ ਟੀਮ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਰਹੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਚੰਡੀਗੜ੍ਹ 'ਚ ਰੈਪਰ ਬਾਦਸ਼ਾਹ ਦੇ ਨਾਈਟ ਕਲੱਬ 'ਚ ਹੋਇਆ ਧਮਾਕਾ
ਕੁੱਟਮਾਰ ਕਰਨ ਵਾਲੇ 8 ਵਿਅਕਤੀਆਂ ’ਤੇ ਪਰਚਾ ਦਰਜ
NEXT STORY