ਚੰਡੀਗੜ੍ਹ —ਪੰਜਾਬ ਮੰਤਰੀ ਮੰਡਲ ਦੀ ਅੰਹਿਮ ਬੈਠਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬੁੱਧਵਾਰ ਨੂੰ ਚੰਡੀਗੜ੍ਹ 'ਚ ਹੋ ਰਹੀ ਹੈ। ਇਸ ਬੈਠਕ 'ਚ ਨਵੀਂ ਟਰਾਂਸਪੋਰਟ ਨੀਤੀ 'ਤੇ ਮੋਹਰ ਲੱਗਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਕੈਪਟਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਕੀਤੀ ਪਹਿਲੀ ਬੈਠਕ ਦੌਰਾਨ ਹੀ ਨਵੀਂ ਟਰਾਂਸਪੋਰਟ ਨੀਤੀ ਬਣਾਉਣ ਦਾ ਫੈਸਲਾ ਕੀਤਾ ਸੀ। ਇਸ ਬਣੀ ਹੋਈ ਨੀਤੀ ਦਾ ਖਰੜਾ ਪਿਛਲੇ ਕਈ ਦਿਨਾਂ ਤੋਂ ਐਡਵੋਕੇਟ ਜਨਰਲ ਦੇ ਦਫਤਰ 'ਚ ਪਿਆ ਹੋਇਆ ਹੈ। ਸਰਕਾਰ ਇਸ ਨੀਤੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਇਸਦੇ ਸਾਰੇ ਪਹਿਲੂਆਂ 'ਤੇ ਗੋਰ ਕਰਨਾ ਚਾਹੁੰਦੀ ਸੀ। ਇਸ ਦੇ ਆਧਾਰ 'ਤੇ ਹੀ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜੁਆਬ ਦੇਣਾ ਹੈ। ਇਸ ਨਵੀਂ ਨੀਤੀ 'ਚ ਅਹਿਮ ਸਵਾਲ ਰੂਟ ਪਰਮਿਟਾਂ 'ਤੇ ਰੂਟਾਂ 'ਚ ਵਾਰ ਵਾਰ ਕੀਤੇ ਵਾਧਿਆਂ ਨਾਲ ਟਾਈਮ ਟੇਬਲਾਂ ਅਤੇ ਇਕ ਕੰਪਨੀ ਦੀ ਅਜਾਰੇਦਾਰੀ ਤੋੜਨ ਦਾ ਹੈ। ਇਸ ਨੀਤੀ 'ਚ ਡੀ.ਟੀ.ਓ. ਦੀਆਂ ਅਸਾਮੀਆਂ ਨੂੰ ਖਤਮ ਕਰਕੇ ਇਨ੍ਹਾਂ ਦੇ ਅਧਿਕਾਰ ਐੱਸ.ਡੀ.ਐੱਮ. ਨੂੰ ਦੇਣ ਦੀ ਤਜਵੀਜ਼ 'ਤੇ ਮੋਹਰ ਲਾਈ ਜਾਵੇਗੀ। ਡਾ.ਹੱਕ ਦੀ ਅਗਵਾਈ ਹੇਠ ਬਣੀ ਕਰਜ਼ਾ ਮੁਆਫੀ ਕਮੇਟੀ ਦੀਆਂ ਮੁਢਲੀਆਂ ਸਿਫਾਰਸ਼ਾਂ ਬਾਰੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।
ਕੈਪਟਨ ਵੱਲੋਂ ਲੁਧਿਆਣਾ ਦੇ ਫੋਕਲ ਪੁਆਇੰਟਾਂ ਤੇ ਸਨਅਤੀ ਅਸਟੇਟ ਬਾਰੇ ਰਿਪੋਰਟ ਤਲਬ
NEXT STORY