ਜਲੰਧਰ (ਵੈੱਬ ਡੈਸਕ)—ਭਾਰਤ 'ਚ ਬਣੀ ਪਹਿਲੀ ਇੰਜਣ ਲੈੱਸ ਟਰੇਨ 29 ਅਕਤੂਬਰ ਨੂੰ ਟ੍ਰਾਇਲ ਦੇਣ ਲਈ ਤਿਆਰ ਹੈ। ਇਹ ਟਰੇਨ ਭਾਰਤ ਦੀ ਸਭ ਤੋਂ ਤੇਜ਼ ਟਰੇਨ ਪ੍ਰੀਮਿਅਮ ਸ਼ਤਾਬਦੀ ਐਕਸਪ੍ਰੈੱਸ ਨੂੰ ਵੀ ਟੱਕਰ ਦੇਵੇਗੀ। ਇਸ ਟਰੇਨ ਦਾ ਨਾਮ ਹੈ-ਟਰੇਨ 18। ਅੱਜ ਨੂੰ ਇਸ ਦੇ ਟ੍ਰਾਇਲ ਹੋਣਗੇ।
ਆਯੋਧਿਆ ਜ਼ਮੀਨ ਵਿਵਾਦ ਮਾਮਲੇ ਦੀ ਸੁਣਵਾਈ

ਆਯੋਧਿਆ 'ਚ ਰਾਮ ਜਨਮਭੂਮੀ-ਬਾਬਰੀ ਮਸਜਿਦ ਜਮੀਨ ਵਿਵਾਦ ਮਾਮਲੇ 'ਚ ਹੁਣ ਸੁਪਰੀਮ ਕੋਰਟ ਦੀ ਨਵੀਂ ਬੈਂਚ ਸੁਣਵਾਈ ਕਰੇਗੀ। ਇਸ ਲਈ ਸੁਪਰੀਮ ਕੋਰਟ 'ਚ ਸ਼ੁਰੂਆਤੀ ਸੁਣਵਾਈ ਅੱਜ ਹੋਵੇਗੀ ਅਤੇ ਉਸੇ ਦਿਨ ਹੀ ਨਿਯਮਤ ਸੁਣਵਾਈ ਦੀ ਤਰੀਕ ਤੈਅ ਹੋਵੇਗੀ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਨ ਸੰਜੈ ਕਿਸ਼ਨ ਕੌਲ ਅਤੇ ਜਸਟਿਨ ਦੇ ਐੱਮ. ਜੋਸੇਫ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ।
ਰਾਫੇਲ ਸੌਦੇ ਮਾਮਲੇ ਦੀ ਸੁਣਵਾਈ

ਕੇਂਦਰ ਸਰਕਾਰ ਨੇ ਰਾਫੇਲ ਸੌਦੇ ਨਾਲ ਜੁੜੀ ਜਾਣਕਾਰੀ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਸਰਕਾਰ ਨੇ ਫਰਾਂਸ ਨਾਲ ਹੋਈ ਇਸ ਡੀਲ ਦੀ ਜਾਣਕਾਰੀ ਸੀਲਬੰਦ ਲਿਫਾਫੇ 'ਚ ਸ਼ਨੀਵਾਰ ਨੂੰ ਕੋਰਟ ਦੇ ਸੈਕੇਟਰੀ ਜਨਰਲ ਨੂੰ ਸੌਂਪੀ ਸੀ, ਜਿਸ 'ਤੇ 29 ਅਕਤੂਬਰ ਨੂੰ ਸੁਣਵਾਈ ਹੋਣੀ ਹੈ।
ਰਾਸ਼ਟਰਪਤੀ-
ਹਿਮਾਚਲ ਦੇ ਦੌਰੇ 'ਤੇ ਜਾਣਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਰਾਸ਼ਟਰਪਤੀ ਰਾਮਨਾਥ ਕੋਵਿੰਦ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਜਾਣਗੇ। 2 ਦਿਨਾਂ ਦੌਰੇ 'ਚ ਉਹ ਕਾਂਗੜਾ 'ਚ ਡਾ. ਰਾਜਿੰਦਰ ਪ੍ਰਸਾਦ ਗੋਰਮਿੰਟ ਮੈਡੀਕਲ ਕਾਲਜ ਜਾਣਗੇ ਤੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਦੇਣਗੇ।
OnePlus 6“ ਹੋਵੇਗਾ ਲਾਂਚ

ਚੀਨੀ ਕੰਪਨੀ ਵਨਪਲੱਸ 29 ਅਕਤੂਬਰ ਨੂੰ OnePlus 6T ਸਮਾਰਟਫੋਨ ਨੂੰ ਗਲੋਬਲੀ ਲਾਂਚ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਇਸ ਨਵੇਂ ਸਮਾਰਟਫੋਨ ਨੂੰ ਭਾਰਤ 'ਚ 30 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ।
ਰਾਹੁਲ ਕਰਨਗੇ 'ਮਾਹਾਕਾਲ' ਦਰਸ਼ਨ

ਵਿਧਾਨਸਭਾ ਚੋਣਾਂ ਕਾਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਭੋਪਾਲ ਦੌਰੇ 'ਤੇ ਹਨ। ਕਾਂਗਰਸ ਪ੍ਰਧਾਨ ਦਾ ਇਹ ਦੌਰਾ 29 ਅਕਤੂਬਰ ਨੂੰ ਉਜੈਨ ਤੋਂ ਸ਼ੁਰੂ ਹੋਵੇਗਾ। ਜਿਥੇ ਉਹ ਮਾਹਾਕਾਲ ਦੇ ਦਰਸ਼ਨ ਕਰਨਗੇ। ਜ਼ਿਕਰਯੋਗ ਹੈ ਕਿ ਚੋਣਾਂ ਦੇ ਮੱਦੇਨਜ਼ਰ ਰਾਹੁਲ ਸਣੇ ਕਈ ਦਿੱਗਜ ਕਾਂਗਰਸੀ ਇਸ ਵੇਲੇ ਦੇਸ਼ ਦੇ ਵੱਖ-ਵੱਖ ਮੰਦਰਾਂ 'ਚ ਦਰਸ਼ਨ ਕਰ ਰਹੇ ਹਨ।
ਫਰੀਦਕੋਟ ਅਗਵਾ ਕਾਂਡ ਦੇ ਮੁੱਖ ਦੋਸ਼ੀ ਦੀ ਜਾਇਦਾਦ ਨਿਲਾਮੀ

ਫਰਦੀਕੋਟ 'ਚ ਸਾਲ 2012 'ਚ ਵਾਪਰੇ ਬਹੁ-ਚਰਚਿਤ ਕਾਂਡ ਦੇ ਪੀੜਤ ਪਰਿਵਾਰ ਨੂੰ ਹਾਈਕੋਰਟ ਵੱਲੋਂ ਆਪਣੇ ਇਕ ਫੈਸਲੇ 'ਚ ਮੁੱਖ ਦੋਸ਼ੀ ਨਿਸ਼ਾਨ ਸਿੰਘ ਅਤੇ ਉਸ ਦੀ ਮਾਤਾ ਨਵਜੋਤ ਕੌਰ ਦੀਆਂ ਜਾਇਦਾਦਾਂ ਕੁਰਕ ਕਰਕੇ 90 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੇ ਹੁਕਮ ਦਿੱਤੇ ਸਨ , ਜਿਸ ਸਬੰਧੀ ਪ੍ਰਸ਼ਾਸਨ ਵੱਲੋਂ ਉਸ ਦੀ ਜਾਇਦਾਦ ਦੀ ਨਿਲਾਮੀ ਅੱਜ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਈਕੋਰਟ ਦੇ ਹੁਕਮ ਮੁਤਾਬਕ ਜ਼ਮੀਨ ਨਿਲਾਮ ਕਰਕੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਵਲਰਡ ਬ੍ਰੇਨ ਸਟ੍ਰੋਕ-ਡੇਅ

ਦੁਨੀਆ ਭਰ ਵਿਚ ਫੈਲੀਆਂ ਸਾਰੀਆਂ ਜਾਨਲੇਵਾ ਬੀਮਾਰੀਆਂ ਦਰਮਿਆਨ ਇੱਕ ਹੋਰ ਖਤਰਨਾਕ ਬੀਮਾਰੀ ਹੌਲੀ-ਹੌਲੀ ਲੋਕਾਂ ਨੂਆਪਣੀ ਗ੍ਰਿਫਤ ਵਿਚ ਲੈ ਰਹੀ ਹੈ। ਇਸ ਬੀਮਾਰੀ ਦਾ ਨਾਂ ਹੈ 'ਬ੍ਰੇਨ ਸਟ੍ਰੋਕ। ਜ ਹਾਲਤ ਇਹ ਹੈ ਕਿ ਦੁਨੀਆ ਦਾ ਹਰ 6ਵਾਂ ਵਿਅਕਤੀ ਕਦੇ ਨਾ ਕਦੇ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋਇਆ ਹੈ ਅਤੇ 60 ਤੋਂ ਜ਼ਿਆਦਾ ਦੀ ਉਮਰ ਵਾਲੇ ਲੋਕਾਂ ਵਿਚ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਬ੍ਰੇਨ ਸਟ੍ਰੋਕ ਹੈ। ਇਹ 15 ਤੋਂ 59 ਸਾਲ ਦੀ ਉਮਰ ਵਰਗ ਦੇ ਲੋਕਾਂ ਵਿਚ ਮੌਤ ਦਾ 5ਵਾਂ ਸਭ ਤੋਂ ਵੱਡਾ ਕਾਰਨ ਹੈ। ਦੁਨਿਆ ਭਰ 'ਚ ਅੱਜ ਦੇ ਦਿਨ ਨੂੰ ਵਰਲਡ ਸਟ੍ਰੋਕ ਡੇਅ ਮਨਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਵੇ।
ਖੇਡ : ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਚੌਥਾ ਵਨ ਡੇ)
ਟੈਨਿਸ : ਏ. ਟੀ. ਪੀ. 1000 ਟੈਨਿਸ ਟੂਰਨਾਮੈਂਟ-2018
ਜਮਸ਼ੇਦਪੁਰ ਨਾਮ ਕੇਰਲਾ (ਇੰਡੀਅਨ ਸੁਪਰ ਲf੩ੀਗ-2018)
ਫਿਰੋਜ਼ਪੁਰ : ਸਰਹੱਦ ਨੇੜੀਓ ਬੀ.ਐੱਸ.ਐੱਫ. ਨੇ ਕਾਬੂ ਕੀਤੇ 2 ਪਾਕਿ ਘੁਸਪੈਠੀਏ
NEXT STORY