ਜਲੰਧਰ : ਅੱਜ ਮੁੱਖ ਮੰਤਰੀ ਭਗਵੰਤ ਮਾਨ ਇਕ ਪੁਰਾਣੇ ਮਾਮਲੇ 'ਚ ਚੰਡੀਗੜ੍ਹ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ 'ਚ ਪੇਸ਼ ਹੋਏ। ਉਥੇ ਹੀ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਅੱਜ ਹੋਈਆਂ ਚੋਣਾਂ ’ਚ ਐੱਨ. ਡੀ. ਏ. ਦੇ ਉਮੀਦਵਾਰ ਜਗਦੀਪ ਧਨਖੜ ਨੇ ਜਿੱਤ ਦਰਜ ਕੀਤੀ ਹੈ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਪੰਜਾਬ ਦੇ CM ਭਗਵੰਤ ਮਾਨ ਦੀ ਚੰਡੀਗੜ੍ਹ ਅਦਾਲਤ 'ਚ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਇੱਥੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ 'ਚ ਪੇਸ਼ੀ ਹੋਈ। ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਮੁੱਖ ਮੰਤਰੀ ਭਗਵੰਤ ਮਾਨ ਪੁਲਸ ਸੁਰੱਖਿਆ ਹੇਠ ਜ਼ਿਲ੍ਹਾ ਅਦਾਲਤ 'ਚ ਪੁੱਜੇ। ਇੱਥੇ ਸੀ. ਜੇ. ਐੱਮ. ਅਦਾਲਤ 'ਚ ਮਾਮਲੇ ਦੀ ਸੁਣਵਾਈ ਹੋਈ।
NDA ਉਮੀਦਵਾਰ ਜਗਦੀਪ ਧਨਖੜ ਨੇ ਜਿੱਤੀ ਉਪ-ਰਾਸ਼ਟਰਪਤੀ ਦੀ ਚੋਣ
ਭਾਰਤ ਦੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਅੱਜ ਹੋਈਆਂ ਚੋਣਾਂ ਦਾ ਨਤੀਜਾ ਆ ਗਿਆ ਹੈ, ਜਿਸ ’ਚ ਰਾਸ਼ਟਰੀ ਜਨਤਾਂਤਰਿਕ ਗੱਠਜੋੜ (ਐੱਨ. ਡੀ. ਏ.) ਦੇ ਉੱਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ ਨੇ ਜਿੱਤ ਦਰਜ ਕੀਤੀ ਹੈ।
ਮਾਂ-ਬਾਪ ਦੀ ਸਹਿਮਤੀ ਤੋਂ ਬਿਨਾਂ ਕਰਵਾਇਆ ਸੀ ਜੋਤੀ ਨੂਰਾਂ ਨੇ ਵਿਆਹ, ਹੁਣ ਤੰਗ ਆ ਕੇ ਦੇਣ ਲੱਗੀ ਪਤੀ ਨੂੰ ਤਲਾਕ
ਜਲੰਧਰ ਦੇ ਪ੍ਰੈੱਸ ਕਲੱਬ ’ਚ ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ’ਚ ਨਾਮ ਚਮਕਾਉਣ ਵਾਲੀ ਗਾਇਕ ਜੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈੱਸ ਵਾਰਤਾ ਕੀਤੀ ਗਈ। ਜੋਤੀ ਨੂਰਾਂ ਦਾ ਵਿਆਹ 2014 ਦੇ ਸਤੰਬਰ ਮਹੀਨੇ ’ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਹੋਇਆ ਸੀ।
ਚੰਡੀਗੜ੍ਹ PGI 'ਚ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਸ਼ੁਰੂ
ਪੀ. ਜੀ. ਆਈ. ਨੇ 4 ਦਿਨਾਂ ਬਾਅਦ ਫਿਰ ਪੰਜਾਬ ਦੇ ਮਰੀਜ਼ਾਂ ਨੂੰ ਆਯੂਸ਼ਮਾਨ ਭਾਰਤ ਸਕੀਮ ਤਹਿਤ ਸਿਹਤ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਪੀ. ਜੀ. ਆਈ. ਨੇ ਇਹ ਕਦਮ ਮਰੀਜ਼ਾਂ ਦੀ ਸਿਹਤ ਦੇ ਹਿੱਤ 'ਚ ਚੁੱਕਿਆ ਹੈ।
ਪੰਜਾਬ ਦੇ 6 ਆਈ. ਟੀ. ਆਈ. ਸੰਸਥਾਨਾਂ 'ਚ ਡਰੋਨ ਬਣਾਉਣ ਤੇ ਉਡਾਉਣ ਦੀ ਦਿੱਤੀ ਜਾਵੇਗੀ ਟ੍ਰੇਨਿੰਗ
ਦੇਸ਼ 'ਚ ਡਰੋਨ ਕ੍ਰਾਂਤੀ ਨੂੰ ਉਤਸ਼ਾਹਿਤ ਕਰਨ ਲਈ ਜਾਰੀ ਕੋਸ਼ਿਸ਼ਾਂ ਦੌਰਾਨ ਪੰਜਾਬ 'ਚ 6 ਆਈ. ਟੀ. ਆਈ. (ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ) 'ਚ ਇਸੇ ਸੈਸ਼ਨ ਤੋਂ ਡਰੋਨ ਨਿਰਮਾਣ, ਰਿਪਰੇਅਰਿੰਗ ਅਤੇ ਰੱਖ-ਰਖਾਅ ਨਾਲ ਸਬੰਧਿਤ ਸ਼ਾਰਟ ਟਰਮ ਸਕਿਲਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ।
ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਮਾਨ ਸਰਕਾਰ ਵੱਲੋਂ ਵਿੱਤੀ ਮਦਦ ਜਾਰੀ
ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਵਿੱਤੀ ਮਦਦ ਦੇਣ ਦਾ ਵਾਅਦਾ ਪੂਰਾ ਕੀਤਾ ਗਿਆ ਹੈ।
ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ, ‘ਗੁਰੂ ਕ੍ਰਿਪਾ ਟ੍ਰੇਨ’ ਨੂੰ ਲੈ ਕੇ ਰੇਲ ਮੰਤਰੀ ਨੇ ਦਿੱਤਾ ਇਹ ਭਰੋਸਾ
ਕੇਂਦਰ ਸਰਕਾਰ ਨੇ ਸ਼ੁੱਕਰਵਾਰ ਰਾਜ ਸਭਾ ’ਚ ਕਿਹਾ ਕਿ ਸਿੱਖ ਸੱਭਿਆਚਾਰ ਦੀਆਂ ਮਹੱਤਵਪੂਰਨ ਥਾਵਾਂ ਨੂੰ ਕਵਰ ਕਰਨ ਵਾਲੀ ਗੁਰੂ ਕ੍ਰਿਪਾ ਟ੍ਰੇਨ ਦੇ ਸਬੰਧ ’ਚ ਵੱਖ-ਵੱਖ ਧਿਰਾਂ ਨਾਲ ਗੱਲਬਾਤ ਜਾਰੀ ਹੈ । ਜਿਵੇਂ ਹੀ ਕੋਈ ਠੋਸ ਸਿੱਟਾ ਨਿਕਲੇਗਾ, ਉਸ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
Dr. ਓਬਰਾਏ ਸਦਕਾ ਅੰਮ੍ਰਿਤਸਰ ਦੀਆਂ 10 ਵਿਦਿਆਰਥਣਾਂ ਨੇ ਇਸਰੋ 'ਸੈਟੇਲਾਇਟ ਮਿਸ਼ਨ' ਵੇਖਣ ਲਈ ਭਰੀ ਉਡਾਣ
ਆਪਣੀ ਨੇਕ ਕਮਾਈ ਲੋੜਵੰਦਾਂ ਦੀ ਭਲਾਈ 'ਤੇ ਖ਼ਰਚਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਦੀ ਫਰਾਖ਼ਦਿਲੀ ਦੀ ਬਦੌਲਤ ਸਦਕਾ ਅੰਮ੍ਰਿਤਸਰ ਦੀਆਂ 10 ਵਿਦਿਆਰਥਣਾਂ ਨੇ ਇਸਰੋ 'ਸੈਟੇਲਾਇਟ ਮਿਸ਼ਨ' ਵੇਖਣ ਲਈ ਉਡਾਣ ਭਰੀ ਹੈ।
VIP ਸੁਰੱਖਿਆ ਸਬੰਧੀ ਜਾਰੀ ਸਾਰੇ ਹੁਕਮਾਂ ਦੀ ਸੂਚੀ ਹਾਈਕੋਰਟ 'ਚ ਤਲਬ, ਹੁਕਮ ਸੁਰੱਖਿਅਤ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ 'ਚ ਵੀ. ਵੀ. ਆਈ. ਪੀ. ਅਤੇ ਵੀ. ਆਈ. ਪੀ. ਨੇ ਲੋਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮਾਂ ਦੀ ਸੂਚੀ ਤਲਬ ਕੀਤੀ ਹੈ ਅਤੇ ਸਰਕਾਰ ਨੂੰ ਤੁਰੰਤ ਅਦਾਲਤ ਨੂੰ ਸੂਚਿਤ ਕਰਨ ਲਈ ਕਿਹਾ ਹੈ ਕਿ ਇਨ੍ਹਾਂ ਹੁਕਮਾਂ ਤਹਿਤ ਕਿੰਨੇ ਖ਼ਾਸ ਵਿਅਕਤੀਆਂ ਨੂੰ ਵਾਪਸ ਲਿਆ ਗਿਆ ਹੈ।
ਰਿਪੋਰਟ 'ਚ ਖ਼ੁਲਾਸਾ, ਬਾਲ ਮਜਦੂਰੀ 'ਚ 18 ਸੂਬਿਆਂ ਵਿਚੋਂ ਪੰਜਾਬ ਸਭ ਤੋਂ ਉੱਪਰ
18 ਸੂਬਿਆਂ ਵਿੱਚੋਂ ਪੰਜਾਬ ਵਿਚ ਬਾਲ ਮਜਦੂਰੀ ਦੇ ਸਭ ਤੋਂ ਵੱਧ ਕੇਸ ਮਿਲੇ ਹਨ। ਐੱਨ. ਸੀ. ਪੀ. ਸੀ. ਆਰ (ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ) ਦੀ ਰਿਪੋਰਟ ਅਨੁਸਾਰ 2021-2022 ਵਿੱਚ ਪੰਜਾਬ ਵਿਚ ਬਾਲ ਮਜਦੂਰੀ ਦੇ ਸਭ ਤੋਂ ਜ਼ਿਆਦਾ ਕੇਸ ਮਿਲੇ ਹਨ।
Dr. ਓਬਰਾਏ ਸਦਕਾ ਅੰਮ੍ਰਿਤਸਰ ਦੀਆਂ 10 ਵਿਦਿਆਰਥਣਾਂ ਨੇ ਇਸਰੋ 'ਸੈਟੇਲਾਇਟ ਮਿਸ਼ਨ' ਵੇਖਣ ਲਈ ਭਰੀ ਉਡਾਣ
NEXT STORY