ਲੁਧਿਆਣਾ (ਖੁਰਾਣਾ)– ਕੱਲ ਤੱਕ ਆਸਮਾਨ ਨੂੰ ਛੂਹਣ ਵਾਲੀ ਟਮਾਟਰ ਦੀਆਂ ਕੀਮਤਾਂ ਹੁਣ ਉਲਟੇ ਮੂੰਹ ਜ਼ਮੀਨ ’ਤੇ ਆ ਡਿੱਗੀਆਂ ਹਨ। ਹੋਲਸੇਲ ਸਬਜ਼ੀ ਤੋਂ ਟਮਾਟਰ ਸਮੇਤ ਸਬਜ਼ੀਆਂ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੱਕ ਕੀਮਤਾਂ ਦਾ ਦੋਹਰਾ ਸੈਂਕੜਾ ਜੜਨ ਵਾਲਾ ਟਮਾਟਰ ਹੁਣ ਜਿੱਥੇ 200 ਰੁਪਏ ਤੋਂ ਲੁੜਕ ਕੇ 15 ਤੋਂ 20 ਰੁਪਏ ਕਿਲੋ ’ਤੇ ਅਟਕਿਆ ਹੋਇਆ ਹੈ, ਉੱਥੇ ਗੋਭੀ ਸਮੇਤ ਹੋਰ ਕਈ ਸਬਜ਼ੀਆਂ ਵੀ ਪਹਿਲਾਂ ਦੇ ਮੁਕਾਬਲੇ ਬਹੁਤ ਸਸਤੀਆਂ ਹੋ ਚੁੱਕੀਆਂ ਹਨ। ਫੁੱਲ ਗੋਭੀ ਜੋ ਕਿ ਮੌਜੂਦਾ ਹਫਤੇ ਦੇ ਸ਼ੁਰੂਆਤੀ ਦੌਰ ’ਚ 100 ਰੁਪਏ ਕਿਲੋ ਦਾ ਅੰਕੜਾ ਛੂਹ ਰਹੀ ਸੀ, ਹੁਣ 20 ਤੋਂ 25 ਰੁਪਏ ਕਿਲੋ ਤੱਕ ਰਹਿ ਗਈ ਹੈ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਣ ਦਾ ਅਨੋਖਾ ਤਰੀਕਾ, ਨੌਜਵਾਨ ਨੇ ਬਿਸਤ ਦੋਆਬ ਨਹਿਰ 'ਚ ਸੁੱਟੀ 'ਕਾਲੀ ਥਾਰ'
ਸਬਜ਼ੀਆਂ ਦੀ ਕੀਮਤਾਂ ਨੂੰ ਲੈ ਕੇ ਹੋਏ ਵੱਡੇ ਬਦਲਾਅ ਕਾਰਨ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ, ਕਾਰੋਬਾਰੀ ਵਰਗ ਅਤੇ ਟਰੇਡ ਨਾਲ ਜੁੜੇ ਦੁਕਾਨਦਾਰ ਚਿੰਤਾ ਦੇ ਮਾਹੌਲ 'ਚ ਹਨ ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਦੋਹਰਾ ਸੈਂਕੜਾ ਕਰ ਚੁੱਕੇ ਟਮਾਟਰ ਸਮੇਤ ਗੋਭੀ, ਅਦਰਕ, ਮਟਰ, ਲਸਣ ਅਤੇ ਸ਼ਿਮਲਾ ਮਿਰਚ ਆਦਿ ਦੀਆਂ ਕੀਮਤਾਂ ਹੁਣ ਰਾਤੋ-ਰਾਤ ਵਾਪਸ ਪੱਟੜੀ ’ਤੇ ਮੁੜ ਆਈਆਂ ਹਨ, ਜਦਕਿ ਇਸ ਦੌਰਾਨ ਜੋ ਅਹਿਮ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਹੋਲਸੇਲ ਸਬਜ਼ੀ ਮੰਡੀ ’ਚ ਸਬਜ਼ੀਆਂ ਦੀ ਆਮਦ ’ਚ ਭਾਰੀ ਵਾਧਾ ਹੋਇਆ ਹੈ, ਜਦਕਿ ਮਾਲ ਦੀ ਡਿਮਾਂਡ ਦਾ ਗ੍ਰਾਫ ਹੇਠਾਂ ਜਾ ਡਿੱਗਿਆ ਹੈ।
ਇਹ ਵੀ ਪੜ੍ਹੋ- ਜਲੰਧਰ 'ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ 'ਥਾਰ', ਪਿਓ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ
ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ’ਚ ਆਏ ਹੜ੍ਹ ਕਾਰਨ ਹਿਮਾਚਲ ਦੀਆਂ ਸੜਕਾਂ ਦਾ ਸੰਪਰਕ ਗੁਆਂਢੀ ਸੂਬਿਆਂ ਤੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਸਬਜ਼ੀਆਂ ਤੇ ਫ਼ਲ-ਫਰੂਟ ਦੀ ਪੂਰੀ ਸਪਲਾਈ ਪੰਜਾਬ ਦੀਆਂ ਸਬਜ਼ੀ ਮੰਡੀਆਂ ਨਹੀਂ ਪਹੁੰਚ ਰਹੀ ਸੀ। ਇਸ ਦੌਰਾਨ ਸਬਜ਼ੀਆਂ ਦੀ ਭਾਰੀ ਕਿੱਲਤ ਪੈਦਾ ਹੋਣ ਨਾਲ ਸਬਜ਼ੀਆਂ ਦੀ ਡਿਮਾਂਡ ਅਤੇ ਕੀਮਤਾਂ ਦੋਵਾਂ 'ਚ ਭਾਰੀ ਉਛਾਲ ਆ ਗਿਆ ਸੀ, ਜਦਕਿ ਮੌਜੂਦਾ ਸਮੇਂ ਦੌਰਾਨ ਹਿਮਾਚਲ ਅਤੇ ਪੰਜਾਬ ਦੀਆਂ ਸੜਕਾਂ ਦੇ ਵਿਚਕਾਰ ਇਕ ਵਾਰ ਫਿਰ ਤੋਂ ਰਾਬਤਾ ਕਾਇਮ ਹੋਣ ਕਾਰਨ ਮਹਾਨਗਰ ਦੀ ਹੋਲਸੇਲ ਸਬਜ਼ੀ ਮੰਡੀ ’ਚ ਸਬਜ਼ੀਆਂ ਅਤੇ ਫ਼ਲ-ਫਰੂਟ ਦੀ ਸਪਲਾਈ ਖੁੱਲ੍ਹ ਕੇ ਪੁੱਜ ਰਹੀ ਹੈ।
ਇਹ ਵੀ ਪੜ੍ਹੋ- ਦੋ ਭਰਾਵਾਂ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦੇ ਮਾਮਲੇ 'ਚ ਘਿਰੇ SHO ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ
ਸ਼ਹਿਰ ਨਿਵਾਸੀਆਂ ਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਹੋਲਸੇਲ ਸਬਜ਼ੀ ਮੰਡੀ ’ਚ ਬਹੁਤ ਹੀ ਘੱਟ ਮੁੱਲ ’ਚ ਮਿਲ ਰਹੀਆਂ ਜ਼ਿਆਦਾਤਰ ਸਬਜ਼ੀਆਂ ਗਲੀ ਮੁਹੱਲਿਆਂ ਪੁੱਜਦੇ ਹੀ ਹੁਣ ਵੀ ਅੱਗ ਉਗਲਣ ਦਾ ਕੰਮ ਕਰ ਰਹੀਆਂ ਹਨ, ਜਿਸ ਵਿਚ ਦੁਕਾਨਦਾਰ ਅਤੇ ਸਟ੍ਰੀਟ ਵੈਂਟਰ ਸਬਜ਼ੀਆਂ ਦੀਆਂ 2 ਤੋਂ 3 ਗੁਣਾ ਤੱਕ ਜ਼ਿਆਦਾ ਕੀਮਤਾਂ ਵਸੂਲ ਕੇ ਸ਼ਹਿਰ ਨਿਵਾਸੀਆਂ ਦੇ ਮੱਥੇ ’ਤੇ ਬਿਨਾਂ ਗੱਲ ਦੀ ਮਹਿੰਗਾਈ ਥੋਪਣ ਦਾ ਕੰਮ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਖ ਲਓ ਮਾਂ ਪੁੱਤ ਦਾ ਹਾਲ, ਪੁਲਸ ਨੇ ਨਸ਼ੇ ਦੀਆਂ ਗੋਲੀਆਂ ਸਮੇਤ ਕੀਤੇ ਗ੍ਰਿਫਤਾਰ
NEXT STORY