ਜਲੰਧਰ - ਅੱਜ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ, ਉੱਥੇ ਹੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਵਿਚ ਸੁਧਾਰ ਕਰ ਨਲਈ ਅੱਜ ਤੀਜੀ ਮਾਪੇ-ਅਧਿਆਪਕ ਮਿਲਣੀ ਕੀਤੀ ਗਈ। ਇਸ ਦੌਰਾਨ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਕੈਨੇਡਾ ’ਚ 1.3 ਲੱਖ ਭਾਰਤੀ ਵਿਦਿਆਰਥੀਆਂ ਦੇ ਪਰਮਿਟ 31 ਨੂੰ ਖ਼ਤਮ ਹੋਣ ਵਾਲੇ ਹਨ। ਇਸ ਸਥਿਤੀ ਵਿਰੁੱਧ ਬਰੈਂਪਟਨ ’ਚ ਵਿਦਿਆਰਥੀ ਪ੍ਰਦਰਸ਼ਨ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਦੇ ਵਿਸਥਾਰ ਦੀ ਮੰਗ ਕਰ ਰਹੇ ਹਨ। ਆਓ ਪੜ੍ਹੀਏ ਅੱਜ ਦੀਆਂ ਟੌਪ-10 ਖਬਰਾਂ :
1. ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਰਾਈਸ ਮਿਲਰਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣ। ਮਾਨ ਨੇ ਕਿਹਾ ਕਿ ਇਨ੍ਹਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਜੁੜੀਆਂ ਹਨ। ਭਾਵੇਂ ਉਹ ਟਰਾਂਸਪੋਟੇਸ਼ਨ ਹੋਵੇ ਜਾਂ ਕੰਪਨਸੇਸ਼ਨ ਹੋਵੇ। ਪੰਜਾਬ ਨਾਲ ਸੰਬੰਧਤ ਸ਼ੈਲਰ ਮਾਲਕਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਭਲਕੇ ਸ਼ੈਲਰ ਮਾਲਕ ਦਿੱਲੀ ਆ ਰਹੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
2. ਨੰਗਲ ਦੇ ਸਰਕਾਰੀ ਸਕੂਲ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਨੰਗਲ : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਵਿਚ ਸੁਧਾਰ ਕਰ ਨਲਈ ਅੱਜ ਤੀਜੀ ਮਾਪੇ-ਅਧਿਆਪਕ ਮਿਲਣੀ ਕੀਤੀ ਗਈ। ਇਸ ਮਿਲਣੀ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਮੁੱਖ ਮੰਤਰੀ ਨੇ ਖੁਦ ਜ਼ਮੀਨੀ ਪੱਧਰ 'ਤੇ ਆ ਕੇ ਬੱਚਿਆਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੰਗਲ ਵਿਚ ਕੁੜੀਆਂ ਦੇ ਸਰਕਾਰੀ ਸਕੂਲ ਵਿਚ ਪਹੁੰਚੇ, ਜਿੱਥੇ ਬੱਚਿਆਂ ਵਲੋਂ ਬੈਂਡ ਵਾਜਿਆਂ ਨਾਲ ਮੁੱਖ ਮੰਤਰੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੀ ਮੁੱਖ ਮੰਤਰੀ ਨਾਲ ਮੌਜੂਦ ਸਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਨੰਗਲ ਦੇ ਸਰਕਾਰੀ ਸਕੂਲ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕਲਾਸ 'ਚ ਬੈਠ ਬੱਚਿਆਂ ਨਾਲ ਕੀਤੀ ਗੱਲ
3. ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ : ਪੰਜਾਬ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਨੇ ਪੱਤੇ ਖੋਲ੍ਹ ਦਿੱਤੇ ਹਨ। ਚਾਰ ਸੀਟਾਂ ਵਿਚੋਂ ਤਿੰਨ 'ਤੇ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਕਿਆਸ ਲਗਾਏ ਰਹੇ ਸਨ ਕਿ ਭਾਰਤੀ ਜਨਤਾ ਪਾਰਟੀ ਮਨਪ੍ਰੀਤ ਸਿੰਘ ਬਾਦਲ ਨੂੰ ਗਿੱਦੜਬਾਹਾ ਦੇ ਮੈਦਾਨ ਵਿਚ ਉਤਾਰ ਸਕਦੀ ਹੈ, ਜਿਸ ਦਾ ਹੁਣ ਰਸਮੀ ਐਲਾਨ ਹੋ ਗਿਆ ਹੈ। ਮਨਪ੍ਰੀਤ ਬਾਦਲ ਚਾਰ ਵਾਰ ਅਕਾਲੀ ਦਲ ਵਲੋਂ ਇਥੋਂ ਵਿਧਾਇਕ ਰਹਿ ਚੁੱਕੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ
4. ਹੁਣ ਲਾਲ ਬੱਤੀ ਹੋਣ 'ਤੇ ਗੱਡੀ ਦਾ ਇੰਜਣ ਕਰਨਾ ਪਵੇਗਾ ਬੰਦ
ਨਵੀਂ ਦਿੱਲੀ- ਵੱਧਦੇ ਪ੍ਰਦੂਸ਼ਣ ਨੂੰ ਮਾਤ ਦੇਣ ਲਈ ਦਿੱਲੀ ਸਰਕਾਰ ਨੇ ਇਕ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਰਾਜਧਾਨੀ ਵਿਚ ਵਾਹਨ ਪ੍ਰਦੂਸ਼ਣ ਘੱਟ ਕਰਨ ਦੇ ਉਦੇਸ਼ ਨਾਲ ‘ਰੈੱਡ ਲਾਈਟ ਆਨ, ਗਾੜੀ ਆਫ’ ਮੁਹਿੰਮ ਦੀ ਸ਼ੁਰੂਆਤ ਕੀਤੀ। ਵਾਤਾਵਰਣ ਮੰਤਰੀ ਨੇ ਕਿਹਾ ਕਿ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਹੋਰਨਾਂ ਕਾਰਨਾਂ ਵਿਚ ਵਾਹਨਾਂ ਤੋਂ ਹੋਣ ਵਾਲਾ ਪ੍ਰਦੂਸ਼ਣ ਇਕ ਵੱਡਾ ਹਿੱਸਾ ਪਾਉਂਦਾ ਹੈ। ਲਾਲ ਬੱਤੀ 'ਤੇ ਖੜ੍ਹਨ ਸਮੇਂ ਉਹ ਆਪਣੇ ਵਾਹਨ ਦਾ ਇੰਜਣ ਬੰਦ ਕਰ ਲੈਣ। ਦੱਸ ਦੇਈਏ ਕਿ ਵਾਹਨਾਂ ਦੇ ਪ੍ਰਦੂਸ਼ਣ ਵਿਚ ਕਟੌਤੀ ਵਾਸਤੇ ਇਹ ਯੋਜਨਾਂ ਪਹਿਲਾਂ 2020 ਵਿੱਚ ਵੀ ਲਾਗੂ ਕੀਤੀ ਜਾ ਚੁੱਕੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਹੁਣ ਲਾਲ ਬੱਤੀ ਹੋਣ 'ਤੇ ਗੱਡੀ ਦਾ ਇੰਜਣ ਕਰਨਾ ਪਵੇਗਾ ਬੰਦ
5. ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਲਖਨਊ- ਕਰਮਚਾਰੀਆਂ ਨੂੰ ਰੋਸ਼ਨੀ ਦੇ ਤਿਉਹਾਰ ਦੀਵਾਲੀ ਤੋਂ ਪਹਿਲਾਂ ਅਕਤੂਬਰ ਮਹੀਨੇ ਦੀ ਤਨਖਾਹ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਇਸ ਸੰਬੰਧ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਸਰਕਾਰੀ ਹੁਕਮ ਜਾਰੀ ਕਰ ਦਿੱਤਾ ਹੈ। ਵਧੀਕ ਮੁੱਖ ਸਕੱਤਰ ਦੀਪਕ ਕੁਮਾਰ ਨੇ ਦੀਵਾਲੀ ਤੋਂ ਪਹਿਲਾਂ ਸੂਬਾ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਤਨਖਾਹ ਦੇਣ ਦਾ ਆਦੇਸ਼ ਜਾਰੀ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਆਦੇਸ਼ 'ਚ ਕਿਹਾ ਗਿਆ ਹੈ ਕਿ 31 ਅਕਤੂਬਰ ਦੀਵਾਲੀ, 2 ਨਵੰਬਰ ਨੂੰ ਗੋਵਰਧਨ ਪੂਜਾ ਅਤੇ 3 ਨਵੰਬਰ ਨੂੰ ਭਾਈ ਦੂਜ ਅਤੇ ਚਿਤਰਗੁਪਤ ਜਯੰਤੀ ਕਾਰਨ ਰਾਜ ਕਰਮਚਾਰੀਆਂ, ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਅਤੇ ਸ਼ਹਿਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਤਨਖਾਹ ਅਤੇ ਪੈਨਸ਼ਨਰਾਂ ਨੂੰ 30 ਅਕਤੂਬਰ ਤੱਕ ਭੁਗਤਾਨ ਕਰ ਦਿੱਤਾ ਜਾਵੇ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
6. ਕੈਨੇਡਾ 'ਚ 1.3 ਲੱਖ ਭਾਰਤੀ ਵਿਦਿਆਰਥੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ 1.3 ਲੱਖ ਭਾਰਤੀ ਵਿਦਿਆਰਥੀਆਂ ਦੇ ਪਰਮਿਟ 31 ਨੂੰ ਖ਼ਤਮ ਹੋਣ ਵਾਲੇ ਹਨ। ਇਸ ਸਥਿਤੀ ਦੇ ਖਿਲਾਫ ਬਰੈਂਪਟਨ ’ਚ ਵਿਦਿਆਰਥੀ ਪ੍ਰਦਰਸ਼ਨ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਦੇ ਵਿਸਥਾਰ ਦੀ ਮੰਗ ਕਰ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ। ਉਹ ਦੇਸ਼ ਨਿਕਾਲੇ ਦੇ ਡਰੋਂ 29 ਅਗਸਤ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਦੇ ਵਿਸਥਾਰ, ਸਥਾਈ ਨਿਵਾਸ ਲਈ ਉਚਿਤ ਨੀਤੀ ਅਤੇ ਸ਼ੋਸ਼ਣ ਵਿਰੁੱਧ ਆਪਣੀਆਂ ਮੰਗਾਂ ਰੱਖ ਰਹੇ ਹਨ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਯੰਗ ਸਟੂਡੈਂਟ ਨੈੱਟਵਰਕ (NSN) ਦੇ ਬਿਕਰਮ ਸਿੰਘ ਕੁੱਲੇਵਾਲ ਕਰ ਰਹੇ ਹਨ ਅਤੇ ਇਸ ਨੂੰ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ (MYSO) ਦਾ ਵੀ ਸਮਰਥਨ ਮਿਲ ਰਿਹਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਕੈਨੇਡਾ 'ਚ 1.3 ਲੱਖ ਭਾਰਤੀ ਵਿਦਿਆਰਥੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ
7. ਭਾਰਤ-ਕੈਨੇਡਾ ਵਿਚਾਲੇ ਬਣੇ ਤਣਾਅ ਦੌਰਾਨ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਦਾ ਵੱਡਾ ਬਿਆਨ
ਨਵੀਂ ਦਿੱਲੀ (ਏਜੰਸੀ)- ਭਾਰਤ ਵਿਚ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਰਹੇ ਕੈਮਰਨ ਮੈਕੇ ਨੇ ਦਾਅਵਾ ਕੀਤਾ ਹੈ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦਾ ਕਤਲ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ‘ਇਕ ਹੀ’ ਸਾਜ਼ਿਸ਼ ਦਾ ਹਿੱਸਾ ਸਨ। ਮੈਕੇ ਅਗਸਤ ਵਿਚ ਭਾਰਤ ਤੋਂ ਚਲੇ ਗਏ ਸਨ। ਸੀ.ਬੀ.ਸੀ. ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ਵਿਚ ਮੈਕੇ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੋਵੇਂ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੋਚਣਾ ਭਾਰਤ ਸਰਕਾਰ ਦੀ ਗਲਤੀ ਹੈ ਕਿ ਉਹ ਕੈਨੇਡਾ ਅਤੇ ਅਮਰੀਕਾ ਵਿਚ ਅਪਰਾਧ ਕਰ ਕੇ ਬਚ ਸਕਦੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਭਾਰਤ-ਕੈਨੇਡਾ ਵਿਚਾਲੇ ਬਣੇ ਤਣਾਅ ਦੌਰਾਨ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਦਾ ਵੱਡਾ ਬਿਆਨ
8. ਰਿਪੁਦਮਨ ਮਲਿਕ ਕਤਲਕਾਂਡ; 2 ਦੋਸ਼ੀਆਂ ਨੇ ਅਦਾਲਤ 'ਚ ਕਬੂਲਿਆ ਆਪਣਾ ਗੁਨਾਹ
ਵੈਨਕੂਵਰ/ਓਟਾਵਾ (ਮਲਕੀਤ ਸਿੰਘ/ਏਜੰਸੀ)- ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਮਾਮਲੇ ਵਿਚ ਬਰੀ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ 2 ਦੋਸ਼ੀਆਂ ਨੇ ਕੈਨੇਡਾ ਦੀ ਇਕ ਅਦਾਲਤ ਵਿਚ ਕਤਲ ਦਾ ਦੋਸ਼ ਕਬੂਲ ਕਰ ਲਿਆ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੇ 75 ਸਾਲਾ ਮਲਿਕ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਦੀ ਪੂਰਬਲੀ ਸ਼ਾਮ 'ਤੇ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀ ਸੁਪਰੀਮ ਕੋਰਟ ਵਿਚ ਆਪਣਾ ਦੋਸ਼ ਕਬੂਲ ਕਰ ਲਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਰਿਪੁਦਮਨ ਮਲਿਕ ਕਤਲਕਾਂਡ; 2 ਦੋਸ਼ੀਆਂ ਨੇ ਅਦਾਲਤ 'ਚ ਕਬੂਲਿਆ ਆਪਣਾ ਗੁਨਾਹ
9. ਚੀਨ ਨੇ ਪੂਰਬੀ ਲੱਦਾਖ 'ਚ ਗਤੀਰੋਧ ਖ਼ਤਮ ਕਰਨ ਸਬੰਧੀ ਸਮਝੌਤੇ ਦੀ ਕੀਤੀ ਪੁਸ਼ਟੀ
ਬੀਜਿੰਗ (ਭਾਸ਼ਾ)- ਚੀਨ ਨੇ ਮੰਗਲਵਾਰ ਨੂੰ ਪੂਰਬੀ ਲੱਦਾਖ ਵਿਚ ਆਪਣੇ ਅਤੇ ਭਾਰਤੀ ਫੌਜਾਂ ਵਿਚਾਲੇ ਤਣਾਅ ਨੂੰ ਖ਼ਤਮ ਕਰਨ ਸਬੰਧੀ ਨਵੀਂ ਦਿੱਲੀ ਨਾਲ ਇਕ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਭਾਰਤ ਅਤੇ ਚੀਨ ਸਰਹੱਦ ਨਾਲ ਸਬੰਧਤ ਮੁੱਦਿਆਂ 'ਤੇ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਨਜ਼ਦੀਕੀ ਸੰਪਰਕ ਵਿੱਚ ਹਨ, ਜਿਸ ਦੀ ਚੀਨ ਬਹੁਤ ਸ਼ਲਾਘਾ ਕਰਦਾ ਹੈ।" ਜਿਆਨ ਨੇ ਕਿਹਾ ਕਿ ਚੀਨ ਇਨ੍ਹਾਂ ਪ੍ਰਸਤਾਵਾਂ ਨੂੰ ਲਾਗੂ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰੇਗਾ। ਹਾਲਾਂਕਿ ਉਨ੍ਹਾਂ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਗਤੀਰੋਧ ਖ਼ਤਮ ਕਰਨ ਸਬੰਧੀ ਸਮਝੌਤੇ ਦੀ ਕੀਤੀ ਪੁਸ਼ਟੀ
10. ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਨੂੰ ਝਟਕਾ
ਲੰਡਨ : ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਤਮਗਾ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ ਕਿਉਂਕਿ ਮੇਜ਼ਬਾਨ ਸ਼ਹਿਰ ਗਲਾਸਗੋ ਨੇ 2026 ਖੇਡਾਂ ਦੇ ਪ੍ਰੋਗਰਾਮ ਵਿੱਚੋਂ ਹਾਕੀ, ਬੈਡਮਿੰਟਨ, ਕੁਸ਼ਤੀ, ਕ੍ਰਿਕਟ ਅਤੇ ਨਿਸ਼ਾਨੇਬਾਜ਼ੀ ਵਰਗੀਆਂ ਪ੍ਰਮੁੱਖ ਖੇਡਾਂ ਨੂੰ ਹਟਾ ਦਿੱਤਾ ਹੈ। ਖਰਚਿਆਂ ਨੂੰ ਸੀਮਤ ਕਰਨ ਲਈ ਟੇਬਲ ਟੈਨਿਸ, ਸਕੁਐਸ਼ ਅਤੇ ਟ੍ਰਾਈਥਲੋਨ ਨੂੰ ਵੀ ਹਟਾ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਨੂੰ ਝਟਕਾ, ਕ੍ਰਿਕਟ-ਬੈਡਮਿੰਟਨ, ਹਾਕੀ-ਸ਼ੂਟਿੰਗ ਇਨ੍ਹਾਂ ਖੇਡਾਂ ਤੋਂ ਬਾਹਰ
ਲੋਪੋਕੇ 'ਚ ਦੀਵਾਲੀ ਦੇ ਮੱਦੇ ਨਜ਼ਰ ਫੂਡ ਸਪਲਾਈ ਟੀਮ ਦੀ ਵੱਡੀ ਕਾਰਵਾਈ
NEXT STORY