ਜਲੰਧਰ (ਬਿਊਰੋ) : ਸਰਕਾਰ ਨੇ ਸ਼ੁੱਕਰਵਾਰ ਨੂੰ ਪਾਸਪੋਰਟ ਲਈ ਪੁਲਸ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਇਕ ਨਵਾਂ ਮੋਬਾਇਲ ਐਪ 'ਐੱਮ ਪਾਸਪੋਰਟ ਪੁਲਸ ਐਪ' ਲਾਂਚ ਕਰ ਦਿੱਤਾ ਹੈ। ਉਥੇ ਹੀ ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ) ਸਿੱਖ ਭਾਈਚਾਰੇ ਲਈ ਮਹੱਤਵਪੂਰਨ ਸਥਾਨਾਂ ਲਈ ਵਿਸ਼ੇਸ਼ ਰੇਲ ਸੇਵਾ ਚਲਾਉਣ ਦੀ ਤਿਆਰੀ 'ਚ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ
ਸਰਕਾਰ ਨੇ ਸ਼ੁੱਕਰਵਾਰ ਨੂੰ ਪਾਸਪੋਰਟ ਲਈ ਪੁਲਸ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਇਕ ਨਵਾਂ ਮੋਬਾਇਲ ਐਪ 'ਐੱਮ ਪਾਸਪੋਰਟ ਪੁਲਸ ਐਪ' ਲਾਂਚ ਕਰ ਦਿੱਤਾ ਹੈ।
ਸਿੱਖ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਦਾ ਤੋਹਫ਼ਾ, ਵਿਸ਼ੇਸ਼ ਰੇਲ ਕਰਵਾਏਗੀ 5 ਤਖ਼ਤਾਂ ਦੇ ਦਰਸ਼ਨ
ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ) ਸਿੱਖ ਭਾਈਚਾਰੇ ਲਈ ਮਹੱਤਵਪੂਰਨ ਸਥਾਨਾਂ ਲਈ ਵਿਸ਼ੇਸ਼ ਰੇਲ ਸੇਵਾ ਚਲਾਉਣ ਦੀ ਤਿਆਰੀ 'ਚ ਹੈ।
'ਟੋਪੀ' ਪਹਿਣਨ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਮੁੰਗੀ ਮੁਆਫ਼ੀ
ਦਸਤਾਰ 'ਤੇ ਟੋਪੀ ਰੱਖਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਕਰਕੇ ਇਸ ਸੰਬੰਧੀ ਮੁਆਫ਼ੀ ਮੰਗੀ ਅਤੇ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਿਖ਼ਤੀ ਮੁਆਫ਼ੀਨਾਮਾ ਵੀ ਭੇਜ ਦਿੱਤਾ ਗਿਆ ਹੈ।
ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਵੱਡੀ ਗਿਣਤੀ ’ਚ ਹਥਿਆਰਾਂ ਤੇ ਕਾਰਤੂਸ ਸਮੇਤ ਗ੍ਰਿਫ਼ਤਾਰ
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਕ ਸਾਥੀ ਨੂੰ ਰੂਪਨਗਰ ਪੁਲਸ ਨੇ 9 ਪਿਸਟਲ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਵਿਵੇਕਸ਼ੀਲ ਸੋਨੀ, ਆਈ.ਪੀ.ਐੱਸ, ਸੀਨੀਅਰ ਪੁਲਸ, ਕਪਤਾਨ ਰੂਪਨਗਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਰ ਸਮਾਜੀ ਅਨਸਰਾਂ/ਗੈਂਗਸਟਰਾਂ ਖਿਲਾਫ ਛੇੜੀ ਮੁਹਿੰਮ ਅਧੀਨ ਮਨਵਿੰਦਰਬੀਰ ਸਿੰਘ, ਪੀ. ਪੀ. ਐੱਸ, ਕਪਤਾਨ ਪੁਲਸ (ਡਿਟੈਕਟਿਵ) ਅਤੇ ਤਲਵਿੰਦਰ ਸਿੰਘ ਗਿੱਲ, ਪੀ.ਪੀ.ਐਸ, ਉਪ ਕਪਤਾਨ ਪੁਲਸ (ਡਿਟੈਕਟਿਵ) ਰੂਪਨਗਰ ਦੀ ਅਗਵਾਈ ਹੇਠ ਇੰਚਾਰਜ ਸੀ. ਆਈ. ਏ. ਰੂਪਨਗਰ ਸਮੇਤ ਪੁਲਸ ਪਾਰਟੀ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ।
ਗੋਲੀਬਾਰੀ ਨਾਲ ਫਿਰ ਦਹਿਲਿਆ ਅਮਰੀਕਾ, 6 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ, ਫੈਲੀ ਦਹਿਸ਼ਤ
ਅਮਰੀਕਾ ਦੇ ਮਿਸੀਸਿਪੀ ਸੂਬੇ ਦੀ ਟੇਟ ਕਾਉਂਟੀ ‘ਚ ਸਥਿਤ ਅਰਕਾਬੁਤਲਾ ਕਸਬੇ ‘ਚ ਵੱਖ-ਵੱਖ ਥਾਵਾਂ ‘ਤੇ 6 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਥੇ ਹੀ ਇਸ ਘਟਨਾ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਅਧਿਕਾਰੀਆਂ ਨੇ ਇਨ੍ਹਾਂ ਕਤਲਾਂ ਲਈ ਇਕ ਵਿਅਕਤੀ 'ਤੇ ਦੋਸ਼ ਲਗਾਇਆ ਹੈ।
ਬੁਲਗਾਰੀਆ ਤੋਂ ਵੱਡੀ ਖ਼ਬਰ, ਪ੍ਰਵਾਸੀਆਂ ਨਾਲ ਭਰੇ ਟਰੱਕ 'ਚੋਂ ਮਿਲੀਆਂ 18 ਲਾਸ਼ਾਂ, ਇਕ ਬੱਚਾ ਵੀ ਸ਼ਾਮਲ
ਬੁਲਗਾਰੀਆ ਵਿਚ ਇਕ ਲਾਵਾਰਿਸ ਟਰੱਕ ਵਿਚੋਂ 18 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬੁਲਗਾਰੀਆ ਦੇ ਅਖ਼ਬਾਰ ਟਰੂਡ ਨੇ ਰਿਪੋਰਟ ਦਿੱਤੀ ਹੈ ਕਿ ਲੋਕੋਰਸਕੋ ਦੇ ਸੋਫੀਆ ਪਿੰਡ ਵਿੱਚ ਪ੍ਰਵਾਸੀਆਂ ਨੂੰ ਲਿਜਾ ਰਹੇ ਇੱਕ ਲਾਵਾਰਿਸ ਟਰੱਕ ਵਿੱਚੋਂ ਇੱਕ ਬੱਚੇ ਸਮੇਤ ਘੱਟੋ-ਘੱਟ 18 ਲੋਕ ਮ੍ਰਿਤਕ ਮਿਲੇ ਹਨ।
ਦਿੱਲੀ ਮੇਅਰ ਚੋਣ; ਕੇਜਰੀਵਾਲ ਬੋਲੇ- SC ਨੇ LG ਅਤੇ ਭਾਜਪਾ ਦੀ ਸਾਜਿਸ਼ ਕੀਤੀ ਨਾਕਾਮ
ਦਿੱਲੀ ਨਗਰ ਨਿਗਮ (MCD) ਮੇਅਰ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਰਾਹਤ ਮਿਲੀ ਹੈ। ਇਸ ਬਾਬਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ।
GST ਕੌਂਸਲ ਦੇ ਵੱਡੇ ਫੈਸਲੇ, ਪੈਨਸਿਲ-ਸ਼ਾਰਪਨਰ ਅਤੇ ਰਬੜ ਹੋਏ ਸਸਤੇ, ਇਨ੍ਹਾਂ ਉਤਪਾਦਾਂ 'ਤੇ ਘਟਿਆ GST
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਮੰਤਰੀ ਸਮੂਹ ਦੀਆਂ ਦੋ ਰਿਪੋਰਟਾਂ ਨੂੰ ਕੌਂਸਲ ਨੇ ਸਵੀਕਾਰ ਕਰ ਲਿਆ ਹੈ। ਵਿੱਤ ਮੰਤਰੀ ਨੇ ਜੀਐਸਟੀ ਕੌਂਸਲ ਦੀ 49ਵੀਂ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਕਹੀ।
ਖ਼ਾਕੀ ਮੁੜ ਹੋਈ ਸ਼ਰਮਸਾਰ, ਨਸ਼ਾ ਕਰਦੇ ਦੋ ਪੁਲਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ
ਸਮਾਜਸੇਵੀ ਸੰਸਥਾ ‘ਧੀਆਂ ਦੇ ਰਖਵਾਲੇ’ ਦੇ ਮੁਖੀ ਗੁਰਜੰਟ ਸਿੰਘ ਪੱਡੇਆਣਾ ਨੇ ਬਾਬਾ ਬਕਾਲਾ ਸਾਹਿਬ-ਪੱਡਿਆਣਾ ਰੋਡ ’ਤੇ ਇਕ ਕਮਰੇ ’ਚੋਂ ਦੋ ਪੁਲਸ ਮੁਲਾਜ਼ਮਾਂ ਨੂੰ ਨਸ਼ਾ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਹੈ।
ਆਸਟ੍ਰੇਲੀਆ ਦੇ ਹਿੰਦੂ ਮੰਦਰ ਨੂੰ ਮਿਲੀ ਧਮਕੀ, ਸ਼ਿਵਰਾਤਰੀ ਮੌਕੇ ‘ਖਾਲਿਸਤਾਨ-ਜ਼ਿੰਦਾਬਾਦ’ ਦੇ ਨਾਅਰੇ ਲਾਉਣ ਲਈ ਕਿਹਾ
ਆਸਟ੍ਰੇਲੀਆ ਦੇ ਇੱਕ ਪ੍ਰਸਿੱਧ ਹਿੰਦੂ ਮੰਦਰ ਨੂੰ ਧਮਕੀ ਭਰਿਆ ਫੋਨ ਆਇਆ, ਜਿਸ ਵਿੱਚ ਮੰਦਰ ਦੇ ਪ੍ਰਧਾਨ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ 18 ਫਰਵਰੀ ਨੂੰ ਆ ਰਹੀ ਮਹਾਸ਼ਿਵਰਾਤਰੀ ਨੂੰ ਸ਼ਾਂਤੀਪੂਰਵਕ ਮਨਾਉਣਾ ਚਾਹੁੰਦਾ ਹੈ ਤਾਂ ਉਹ ਖਾਲਿਸਤਾਨ ਪੱਖੀ ਨਾਅਰੇ ਲਾਵੇ।
ਖ਼ਾਕੀ ਮੁੜ ਹੋਈ ਸ਼ਰਮਸਾਰ, ਨਸ਼ਾ ਕਰਦੇ ਦੋ ਪੁਲਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ
NEXT STORY