ਮੈਲਬੌਰਨ (ਭਾਸ਼ਾ)- ਆਸਟ੍ਰੇਲੀਆ ਦੇ ਇੱਕ ਪ੍ਰਸਿੱਧ ਹਿੰਦੂ ਮੰਦਰ ਨੂੰ ਧਮਕੀ ਭਰਿਆ ਫੋਨ ਆਇਆ, ਜਿਸ ਵਿੱਚ ਮੰਦਰ ਦੇ ਪ੍ਰਧਾਨ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ 18 ਫਰਵਰੀ ਨੂੰ ਆ ਰਹੀ ਮਹਾਸ਼ਿਵਰਾਤਰੀ ਨੂੰ ਸ਼ਾਂਤੀਪੂਰਵਕ ਮਨਾਉਣਾ ਚਾਹੁੰਦਾ ਹੈ ਤਾਂ ਉਹ ਖਾਲਿਸਤਾਨ ਪੱਖੀ ਨਾਅਰੇ ਲਾਵੇ। ਸ਼ੁੱਕਰਵਾਰ ਨੂੰ ਮੀਡੀਆ 'ਚ ਆਈ ਇਕ ਖ਼ਬਰ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬ੍ਰਿਸਬੇਨ ਦੇ ਗਾਇਤਰੀ ਮੰਦਰ ਨੂੰ ਇਹ ਧਮਕੀ ਕਾਲ ਆਈ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ 3 ਹਿੰਦੂ ਮੰਦਰਾਂ ਵਿੱਚ ਕਥਿਤ ਤੌਰ 'ਤੇ "ਖਾਲਿਸਤਾਨੀ ਸਮਰਥਕਾਂ" ਵੱਲੋਂ ਭਾਰਤ ਵਿਰੋਧੀ ਨਾਅਰੇਬਾਜ਼ੀ ਲਿਖ ਕੇ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ : ਗੋਲੀਬਾਰੀ ਨਾਲ ਫਿਰ ਦਹਿਲਿਆ ਅਮਰੀਕਾ, 6 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ, ਫੈਲੀ ਦਹਿਸ਼ਤ
'ਦਿ ਆਸਟ੍ਰੇਲੀਆ ਟੂਡੇ' ਦੀ ਖ਼ਬਰ ਮੁਤਾਬਕ ਗਾਇਤਰੀ ਮੰਦਰ ਦੇ ਪ੍ਰਧਾਨ ਜੈ ਰਾਮ ਅਤੇ ਉਪ-ਪ੍ਰਧਾਨ ਧਰਮੇਸ਼ ਪ੍ਰਸਾਦ ਨੂੰ ਸ਼ੁੱਕਰਵਾਰ ਨੂੰ ਵੱਖ-ਵੱਖ ਕਾਲਾਂ ਆਈਆਂ। ਕਾਲ ਕਰਨ ਵਾਲੇ ਨੇ ਆਪਣੀ ਪਛਾਣ 'ਗੁਰੂਵਦੇਸ਼ ਸਿੰਘ' ਵਜੋਂ ਕੀਤੀ ਅਤੇ ਹਿੰਦੂ ਭਾਈਚਾਰੇ ਨੂੰ "ਖਾਲਿਸਤਾਨ ਜਨਮਤ ਸੰਗ੍ਰਹਿ" ਦਾ ਸਮਰਥਨ ਕਰਨ ਲਈ ਕਿਹਾ। ਖ਼ਬਰ ਵਿੱਚ ਸਿੰਘ ਦੇ ਮੰਦਰ ਦੇ ਪ੍ਰਧਾਨ ਨੂੰ ਦਿੱਤੇ ਚੇਤਾਵਨੀ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, "ਮੇਰਾ ਖਾਲਿਸਤਾਨ ਦੇ ਸਬੰਧ ਵਿਚ ਇੱਕ ਸੰਦੇਸ਼ ਹੈ... ਜੇਕਰ ਤੁਸੀਂ ਮਹਾਸ਼ਿਵਰਾਤਰੀ ਮਨਾਉਣ ਦੀ ਯੋਜਨਾ ਬਣਾ ਰਹੇ ਹੋ... ਤਾਂ ਪੁਜਾਰੀ ਨੂੰ ਖਾਲਿਸਤਾਨ ਦਾ ਸਮਰਥਨ ਕਰਨ ਅਤੇ ਇਸ ਦੌਰਾਨ 5 ਵਾਰ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਲਈ ਕਹਿਣਾ।'
ਇਹ ਵੀ ਪੜ੍ਹੋ: ਇੰਸਟਾਗ੍ਰਾਮ ’ਤੇ ਦੋਸਤੀ; ਖ਼ੁਦਕੁਸ਼ੀ ’ਤੇ ਜਾ ਕੇ ਹੋਈ ਖ਼ਤਮ, ਕਿਸੇ ਹੋਰ ਨਾਲ ਮੰਗਣੀ ਕਰਵਾਉਣ ’ਤੇ ਕੁੜੀ ਨੇ ਮੁੰਡੇ ਦੇ ਘਰ ਜਾ ਕੇ ਲਿਆ ਫਾਹਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗੋਲੀਬਾਰੀ ਨਾਲ ਫਿਰ ਦਹਿਲਿਆ ਅਮਰੀਕਾ, 6 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ, ਫੈਲੀ ਦਹਿਸ਼ਤ
NEXT STORY