ਲੁਧਿਆਣਾ (ਮੁੱਲਾਂਪੁਰੀ)- ਮਾਲਵੇ ਦੀ ਗਿੱਦੜਬਾਹਾ ਵਿਧਾਨ ਸਭਾ ਸੀਟ ਜੋ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਲੁਧਿਆਣੇ ’ਤੋ ਐੱਮ.ਪੀ. ਬਣਨ ’ਤੇ ਖਾਲੀ ਹੋਣ ਜਾ ਰਹੀ ਹੈ। ਇਹ ਸੀਟ ਹੁਣ ਮਾਲਵੇ ’ਚ ਵੱਡੇ ਨੇਤਾਵਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਇਲਾਵਾ ਭਾਜਪਾ ਅਤੇ ਆਜ਼ਾਦ ਜੇਤੂ ਹੋਏ ਐੱਮ.ਪੀ ਖ਼ਾਲਸਾ ਦੀ ਮੁੱਛ ਦਾ ਸਵਾਲ ਬਣੇਗੀ।
ਇਹ ਖ਼ਬਰ ਵੀ ਪੜ੍ਹੋ - 300 ਪੋਸਟਾਂ 'ਤੇ ਭਰਤੀ ਕਰਨ ਜਾ ਰਹੀ ਪੰਜਾਬ ਸਰਕਾਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਐਲਾਨ
ਰਾਜਾ ਵੜਿੰਗ ਆਪਣੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਲਈ ਆਪਣੀ ਖੁਦ ਦੀ ਖਾਲੀ ਹੋਣ ਜਾ ਰਹੀ ਸੀਟ ’ਤੇ ਦਾਅਵਾ ਠੋਕ ਕੇ ਚੋਣ ਲੜ ਸਕਦਾ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੇ ਚੱਲਦਿਆਂ ਤਾਕਤ ਦਿਖਾਉਣਗੇ, ਜਦੋਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਇਹ ਜੱਦੀ ਸੀਟ ਆਖੀ ਜਾਂਦੀ ਹੈ, ਜੇਕਰ ਉੱਥੇ ਖ਼ੁਦ ਮੈਦਾਨ ’ਚ ਉਤਰਦੇ ਹਨ ਤਾਂ ਸਿਆਸੀ ਲੜਾਈ ਗੈ-ਗੱਚ ਵਾਲੀ ਹੋਵੇਗੀ। ਇੱਥੋਂ ਭਾਜਪਾ ਵੀ ਆਪਣੀ ਕਿਸਮਤ ਅਜ਼ਮਾਏਗੀ ਜਦੋਂਕਿ ਨਵੇਂ ਮੈਂਬਰ ਪਾਰਲੀਮੈਂਟ ਬਣੇ ਫਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਵੀ ਆਪਣਾ ਉਮੀਦਵਾਰ ਮੈਦਾਨ ’ਚ ਉਤਾਰਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਾਲਜ ਦੇ ਬਾਹਰ ਮੁੰਡੇ ਨੂੰ ਮਾਰੀ ਗੋਲ਼ੀ, ਦੋ ਧਿਰਾਂ ਵਿਚਾਲੇ ਹੋਈ ਫਾਇਰਿੰਗ (ਵੀਡੀਓ)
ਭਾਵੇਂ ਉਸ ਵੇਲੇ ਪੰਜਾਬ ’ਚ ਹੋਰ ਤਿੰਨ ਸੀਟਾਂ ’ਤੇ ਚੋਣ ਚਲਦੀ ਹੋਵੇਗੀ, ਜਿਵੇਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ, ਪਰ ਜੋ ਨਜ਼ਾਰਾ ਅਤੇ ਕੁੰਡੀਆਂ ਦੇ ਸਿੰਘ ਅਤੇ ਮੁੱਛ ਦਾ ਸਵਾਲ ਗਿੱਦੜਬਾਹਾ ਮੈਦਾਨ ਬਣੇਗਾ, ਉਹ ਦੇਖਣਯੋਗ ਹੋਵੇਗਾ। 1993 ’ਚ ਬੇਅੰਤ ਸਿੰਘ ਦੇ ਰਾਜ ਮੌਕੇ ਰਘੁਵੀਰ ਸਿੰਘ ਦੀ ਚੋਣ ਮੁਅੱਤਲ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਗਿੱਦੜਬਾਹੇ ਤੋਂ ਮਨਪ੍ਰੀਤ ਬਾਦਲ ਨੂੰ ਮੈਦਾਨ ’ਚ ਉਤਾਰਿਆ ਸੀ ਅਤੇ ਜਿੱਤ ਹਾਸਲ ਕੀਤੀ ਸੀ। ਉੱਥੋਂ ਅਕਾਲੀ ਦਲ ਦੇ ਮੁੜ ਪੈਰ ਲੱਗੇ ਸਨ। ਹੁਣ ਇਕ ਵਾਰ ਫਿਰ ਪੈਰ ਉਖੜੇ ਹੋਏ ਦਿਖਾਈ ਦੇ ਰਹੇ ਹਨ ’ਤੇ ਇਤਫਾਕ ਨਾਲ ਗਿੱਦੜਬਾਹਾ ਚੋਣ ਫਿਰ ਆ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤਾਂ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਲਾਭ
NEXT STORY