Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 06, 2026

    10:11:56 PM

  • kuwait cuts oil production as storage fills up

    ਤੇਲ ਦੀਆਂ ਕੀਮਤਾਂ ਨੇ ਫੜੀ ਰਫ਼ਤਾਰ; ਬ੍ਰੈਂਟ ਕਰੂਡ...

  • patiala  s daughters hoist the flag of success in upsc

    ਪਟਿਆਲਾ ਦੀਆਂ ਧੀਆਂ ਨੇ UPSC 'ਚ ਗੱਡੇ ਸਫਲਤਾ ਦੇ...

  • 100 ceramic factories shut down in gujarat due to gas crisis

    ਈਰਾਨ-ਇਜ਼ਰਾਈਲ ਜੰਗ ਦਾ ਭਾਰਤ 'ਤੇ ਸੇਕ! 100...

  • drug trade going on outside government hospital

    ਸਰਕਾਰੀ ਹਸਪਤਾਲ ਬਾਹਰ ਚੱਲ ਰਿਹਾ 'ਨਸ਼ੇ ਦਾ ਵਪਾਰ',...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਧੋਖੇਬਾਜ਼ਾਂ ਤੋਂ ਵਪਾਰੀ ਦੁਖੀ, 23 ਜ਼ਿਲ੍ਹਿਆਂ ਦੇ ਵਪਾਰੀਆਂ ਨੇ ਅੰਮ੍ਰਿਤਸਰ ਪਹੁੰਚ ਕੇ ਮੀਟਿੰਗ ’ਚ ਚੁੱਕੇ ਸਵਾਲ

PUNJAB News Punjabi(ਪੰਜਾਬ)

ਧੋਖੇਬਾਜ਼ਾਂ ਤੋਂ ਵਪਾਰੀ ਦੁਖੀ, 23 ਜ਼ਿਲ੍ਹਿਆਂ ਦੇ ਵਪਾਰੀਆਂ ਨੇ ਅੰਮ੍ਰਿਤਸਰ ਪਹੁੰਚ ਕੇ ਮੀਟਿੰਗ ’ਚ ਚੁੱਕੇ ਸਵਾਲ

  • Edited By Shivani Bassan,
  • Updated: 18 Nov, 2024 03:07 PM
Amritsar
traders from 23 districts reached amritsar and raised questions in the meeting
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਇੰਦਰਜੀਤ)-ਪੰਜਾਬ ਭਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸਿਰਫ਼ ਜੀ. ਐੱਸ. ਟੀ. ਕਾਨੂੰਨ ਅਤੇ ਮੰਦੀ ਤੱਕ ਹੀ ਸੀਮਤ ਨਹੀਂ ਹਨ, ਸਗੋਂ ਪੰਜਾਬ ਦੇ ਵਪਾਰੀਆਂ ਦੇ ਪੈਸੇ ਵੀ ਡੁੱਬ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਤੋਂ ਇਲਾਵਾ ਚਾਰ ਹੋਰ ਸੂਬੇ ਅਜਿਹੇ ਹਨ, ਜਿੱਥੇ ਕਾਰੋਬਾਰੀਆਂ ਨਾਲ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਪੁਲਸ ਕਾਰਵਾਈ ਕਰਦੀ ਹੈ ਪਰ ਪੰਜਾਬ ’ਚ ਅਜਿਹਾ ਨਹੀਂ ਹੈ। ਇਸ ਕਾਰਨ ਪੰਜਾਬ ਦੇ ਵਪਾਰੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਰਕਮ ਦੀ ਮਾਰ ਪੈਣ ਤੋਂ ਬਾਅਦ ਪ੍ਰਸ਼ਾਸਨ ਉਨ੍ਹਾਂ ਦੀ ਸੁਣਵਾਈ ਨਹੀਂ ਕਰਦਾ ਅਤੇ ਕਾਨੂੰਨੀ ਰਸਤਾ ਕਈ-ਕਈ ਸਾਲਾਂ ਤੱਕ ਲੰਮਾ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ 23 ਜ਼ਿਲ੍ਹਿਆਂ ਦੇ ਵਪਾਰੀਆਂ ਨੇ ਅੰਮ੍ਰਿਤਸਰ ਪਹੁੰਚ ਕੇ ਸੂਬਾ ਪੱਧਰੀ ਮੀਟਿੰਗ ’ਚ ਕਈ ਸਵਾਲ ਉਠਾਏ।

ਅੱਜ ਦੀ ਮੀਟਿੰਗ ਦੌਰਾਨ ਵਪਾਰੀ ਆਗੂ ਅਤੇ ਪੰਜਾਬ ਸਟੇਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ, ਉਦਯੋਗਪਤੀ ਰੰਜਨ ਅਗਰਵਾਲ, ਟੀ-ਟ੍ਰੇਡ ਐਸੋਸੀਏਸ਼ਨ ਦੇ ਰਾਜਿੰਦਰ ਗੋਇਲ, ਸੀਨੀਅਰ ਮੀਤ ਪ੍ਰਧਾਨ ਮਧੂਕਰ ਤਲਵਾੜ ਅਤੇ ਦੀਪਕ ਰਾਏ ਮਹਿਰਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਵਿਚ ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਅੰਦਰ ਵਪਾਰੀਆਂ ਦੀ ਲੱਗੀ ਹੋਈ ਰਕਮ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਵੱਲੋਂ ਕਮਿਸ਼ਨਰੇਟ ਵਿੰਗ ਬਣਾਏ ਗਏ ਹਨ। ਇਸ ਤਹਿਤ ਜੇਕਰ ਕੋਈ ਮਾਲ ਮੰਗਵਾ ਕੇ ਪੈਸੇ ਨਹੀਂ ਦਿੰਦਾ ਤਾਂ ਡੁੱਬੀ ਹੋਈ ਰਕਮ ਨੂੰ ਪੁਲਸ ਆਪਣੇ ਜ਼ੋਰ ’ਤੇ ਦਿਵਾ ਦਿੰਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਵਪਾਰੀਆਂ ਦਾ ਕਹਿਣਾ ਹੈ ਕਿ ਇੱਥੇ ਹਾਲਾਤ ਅਜਿਹੇ ਹਨ ਕਿ ਪੀੜਤ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਧਮਕਾਇਆ ਜਾਂਦਾ ਹੈ। ਜਦੋਂਕਿ ਪੈਸੇ ਕਢਵਾਉਣ ਦਾ ਕਾਨੂੰਨੀ ਰਸਤਾ ਬਹੁਤ ਲੰਬਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਵਿੱਚੋਂ 40 ਫੀਸਦੀ ਤੋਂ ਵੱਧ ਯੂਨਿਟ ਘੱਟ ਹੋ ਚੁੱਕੇ ਹਨ ਅਤੇ ਅੰਮ੍ਰਿਤਸਰ ਵਿਚ 70 ਫੀਸਦੀ ਸਟੀਲ ਸਕ੍ਰਿਊ ਦੇ ਕਾਰਖਾਨੇ ਬੰਦ ਹੋ ਗਏ ਹਨ। ਵਪਾਰੀ ਆਗੂਆਂ ਅਨੁਸਾਰ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿਚ ਵੀ ਕਮਿਸ਼ਨਰੇਟ ਪੁਲਸ ਦੀ ਟੀਮ ਬਣਾਈ ਜਾਵੇ ਤਾਂ ਜੋ ਕਿਸੇ ਵੀ ਭੋਲੇ ਭਾਲੇ ਵਪਾਰੀ ਦਾ ਪੈਸਾ ਨਾ ਡੁੱਬੇ।

ਜੀ. ਐੱਸ. ਟੀ. ਵਿਭਾਗ ਦੀ ਘਰ-ਘਰ ਛਾਪੇਮਾਰੀ

ਵਪਾਰੀਆਂ ਨੇ ਦੱਸਿਆ ਕਿ ਪੰਜਾਬ ਵਿਚ ਜੀ. ਐੱਸ. ਟੀ. ਵਿਭਾਗ ਵੱਲੋਂ ਵਪਾਰਕ ਅਦਾਰਿਆਂ ’ਤੇ ਘਰ-ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੀਵਾਲੀ ਤੋਂ 45 ਦਿਨ ਪਹਿਲਾਂ ਵਪਾਰਕ ਅਦਾਰਿਆਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੇ ਨਾਲ ਹੀ ਬਾਹਰੋਂ ਸਾਮਾਨ ਲੈ ਕੇ ਆਉਣ ਵਾਲੇ ਲੋਕਾਂ ਨੂੰ ਵੀ ਧਮਕਾਇਆ ਜਾਂਦਾ ਸੀ ਕਿ ਉਹ ਮਾਲ ਕਿੱਥੋਂ ਲਿਆ ਰਹੇ ਹਨ। ਇਸ ਦਾ ਅਸਰ ਇਹ ਹੋਇਆ ਕਿ ਦੀਵਾਲੀ ਮੌਕੇ ਵਪਾਰੀਆਂ ਨੇ 30 ਤੋਂ 40 ਫੀਸਦੀ ਘੱਟ ਖਰੀਦ ਕੀਤੀ ਅਤੇ ਕਾਰੋਬਾਰੀਆਂ ਦਾ ਦੀਵਾਲੀ ਦਾ ਸੀਜ਼ਨ ਵੀ ਡੁੱਬ ਗਿਆ ਸੀ।

ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਵਪਾਰੀਆਂ ਮੁਤਾਬਿਕ ਵੱਡੀ ਗਿਣਤੀ ਵਿਚ ਕਾਰੋਬਾਰੀ ਅਜਿਹੇ ਹਨ, ਜਿਨ੍ਹਾਂ ਨੂੰ ਤਿਉਹਾਰੀ ਸੀਜ਼ਨ ਪੂਰੇ ਸਾਲ ਦੀ ਕਮਾਈ ਦਿੰਦਾ ਹੈ। ਇਸ ਪ੍ਰਕਾਰ ਕਾਰੋਬਾਰੀ ਆਪਣੇ ਪੂਰੇ ਸਾਲ ਦਾ ਨੁਕਸਾਨ ਕਰ ਬੈਠੇ। ਹਾਲਾਂਕਿ ਦੀਵਾਲੀ ਦੇ 5 ਦਿਨ ਪਹਿਲਾਂ ਜੀ. ਐੱਸ. ਟੀ. ਵਿਭਾਗ ਨੇ ਵਪਾਰੀਆਂ ਨੂੰ ਰਾਹਤ ਦਿੱਤੀ ਸੀ ਪਰ ਹੁਣ ਫਿਰ ਵਪਾਰੀਆਂ ਦੇ ਮਨ ਵਿਚ ਡਰ ਹੈ ਕਿਉਂਕਿ ਪਤਾ ਲੱਗਾ ਹੈ ਕਿ ਪ੍ਰਦੇਸ਼ ਜੀ. ਐੱਸ. ਟੀ. ਵਿਭਾਗ ਦਾ ਉੱਚ ਅਧਿਕਾਰੀ ਮੁੜ ਵਪਾਰੀਆਂ ’ਤੇ ਸ਼ਕਤੀ ਦਾ ਪ੍ਰਯੋਗ ਕਰ ਕੇ ਵਪਾਰੀਆਂ ਖਿਲਾਫ ਸਕੀਮ ਬਣਾ ਰਿਹਾ ਹੈ। ਇਸ ਨਾਲ ਸਹੀ ਕੰਮ ਕਰਨ ਵਾਲੇ ਕਾਰੋਬਾਰੀਆਂ 'ਤੇ ਬੇਲੋੜਾ ਮਾਨਸਿਕ ਦਬਾਅ ਪੈਦਾ ਹੋ ਰਿਹਾ ਹੈ, ਜੋ ਕਾਰੋਬਾਰ ਦੀ ਖੁਸ਼ਹਾਲੀ ਵਿਚ ਰੁਕਾਵਟ ਬਣਦਾ ਹੈ।

ਪੰਜਾਬ ਡਿਵੈਲਪਮੈਂਟ ਟੈਕਸ ’ਤੇ ਸੰਘਰਸ਼ ਦੀ ਚਿਤਾਵਨੀ

ਵਪਾਰ ਮੰਡਲ ਨੇ ਸੂਬੇ ਵਿਚ ਸੂਬੇ ਵਿਚ ਹੁਣੇ-ਹੁਣੇ ਲਾਗੂ 2400 ਰੁਪਏ ਸਾਲਾਨਾ ‘ਪੰਜਾਬ ਡਿਵੈਲਪਮੈਂਟ ਟੈਕਸ’ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਪਹਿਲਾਂ ਹੀ ਜੀ. ਐੱਸ. ਟੀ. , ਇਨਕਮ ਟੈਕਸ, ਸੰਪਤੀ ਟੈਕਸ ਦੇ ਰੂਪ ਵਿਚ ਭਾਰੀ ਟੈਕਸ ਅਦਾ ਕੀਤੇ ਜਾ ਰਹੇ ਹਨ ਅਤੇ ਇਹ ਵਾਧੂ ਟੈਕਸ ਵਪਾਰੀਆਂ ’ਤੇ ਜ਼ਬਰੀ ਟੈਕਸ ਹੈ।

ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

ਮੰਡਲ ਨੇ ਇਸ ਬਿੱਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ। ਵਪਾਰੀਆਂ ਨੇ ਦੱਸਿਆ ਕਿ ਇਹ ਕਾਨੂੰਨ ਸਾਲ 2018 ਵਿਚ ਬਣਿਆ ਸੀ। ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉੱਧਰ ਹੁਣ ਇਸ ਨੂੰ ਓਨਾਂ ਹਾਲਾਤਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ ਜਦੋਂਕਿ ਵਪਾਰੀਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਕਾਰੋਬਾਰੀ ਘਾਟਾ ਝੱਲਣਾ ਪੈ ਰਿਹਾ ਹੈ।

ਵਪਾਰੀ ਦਿਵਸ ਮਨਾਉਣ ’ਤੇ ਸਹਿਮਤੀ

ਮੀਟਿੰਗ ਵਿਚ ਸਾਬਕਾ ਮੰਡਲ ਪ੍ਰਧਾਨ ਸਵਰਗੀ ਅੰਮ੍ਰਿਤ ਲਾਲ ਜੈਨ ਦੇ ਜਨਮ ਦਿਨ ’ਤੇ ਉਨ੍ਹਾਂ ਦੀ ਯਾਦ ਵਿਚ ਹਰ ਸਾਲ 16 ਮਾਰਚ ਨੂੰ ਪੰਜਾਬ ਵਿਚ ਵਪਾਰੀ ਦਿਵਸ ਮਨਾਉਣ ’ਤੇ ਸਹਿਮਤੀ ਬਣੀ। ਅੰਮ੍ਰਿਤ ਲਾਲ ਜੈਨ ਇਕ ਸ਼ਕਤੀਸ਼ਾਲੀ ਨੇਤਾ ਸਨ, ਜਿਨ੍ਹਾਂ ਨੇ ਵਪਾਰੀ ਵਰਗ ਦੇ ਉਥਾਨ ਲਈ ਆਪਣੀ ਸਾਰੀ ਉਮਰ ਸੰਘਰਸ਼ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਕਣਕ ਦੀ ਕਮੀ, ਮਹਿੰਗੀਆਂ ਸਬਜ਼ੀਆਂ ਤੋਂ ਬਾਅਦ ਹੁਣ ਆਟੇ ਦੀ ਮਾਰ ਹੇਠ ਆਮ ਜਨਤਾ

ਸੁਰਿੰਦਰ ਦੁੱਗਲ ਦੀ ਨਿਯੁਕਤੀ, ਬਣੇ ਉਪ ਪ੍ਰਧਾਨ

ਮੀਟਿੰਗ ਵਿਚ ਸੁਰਿੰਦਰ ਦੁੱਗਲ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਮੰਡਲ ਮੈਂਬਰਾਂ ਨੇ ਇਸ ਨਿਯੁਕਤੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |

ਜੀ. ਐੱਸ. ਟੀ. ਮਾਹਿਰਾਂ ਨੇ ਵਪਾਰੀਆਂ ਦਾ ਮਾਰਗਦਰਸ਼ਨ ਕੀਤਾ

ਮੀਟਿੰਗ ਵਿਚ ਪ੍ਰਸਿੱਧ ਜੀ. ਐੱਸ. ਟੀ. ਵਕੀਲ ਪਵਨ ਪਾਹਵਾ ਨੇ ਜੀ. ਐੱਸ. ਟੀ./ਇਨਕਮ ਟੈਕਸ ਕਾਨੂੰਨ ਵਿਚ ਕੀਤੀਆਂ ਤਾਜ਼ਾ ਸੋਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਸੋਧਾਂ ਅਤੇ ਤਬਦੀਲੀਆਂ ਨਾਲ ਨਜਿੱਠਣ ਲਈ ਕਾਨੂੰਨੀ ਸੁਝਾਅ ਅਤੇ ਮਾਰਗਦਰਸ਼ਨ ਵੀ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • traders
  • 23 districts
  • Amritsar
  • meeting
  • ਵਪਾਰੀ
  • 23 ਜ਼ਿਲ੍ਹੇ
  • ਅੰਮ੍ਰਿਤਸਰ
  • ਮੀਟਿੰਗ

ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਵੱਡਾ ਫ਼ੈਸਲਾ

NEXT STORY

Stories You May Like

  • harsimrat badal raises serious questions about the current situation in punjab
    ਪੰਜਾਬ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਗੰਭੀਰ ਸਵਾਲ
  • khaira raises questions on bareta chairman resignation
    'ਦਿੱਲੀ ਤੋਂ ਹੋ ਰਿਹਾ ਪੰਜਾਬ ਕੰਟਰੋਲ', ਖਹਿਰਾ ਨੇ ਬਰੇਟਾ ਚੇਅਰਮੈਨ ਦੇ ਅਸਤੀਫੇ 'ਤੇ ਚੁੱਕੇ ਸਵਾਲ
  • husband sets himself on fire after reaching in laws house
    Punjab: ਪਤੀ ਤੋਂ ਪ੍ਰੇਸ਼ਾਨ ਪਤਨੀ ਗਈ ਪੇਕੇ! ਸਹੁਰੇ ਘਰ ਪਤੀ ਨੇ ਪਹੁੰਚ ਕੇ ਚੁੱਕਿਆ ਖ਼ੌਫ਼ਨਾਕ ਕਦਮ
  • sukhpal khaira opens a front against cm mann
    ਸੁਖਪਾਲ ਖਹਿਰਾ ਨੇ CM ਮਾਨ ਖ਼ਿਲਾਫ਼ ਖੋਲ੍ਹਿਆ ਮੋਰਚਾ, ਮੁੱਖ ਮੰਤਰੀ ਦੀ ਮਾਤਾ 'ਤੇ ਚੁੱਕੇ ਸਵਾਲ
  • t20 wc  parthiv patel raises questions before semi final
    T20 WC:ਪਾਰਥਿਵ ਪਟੇਲ ਨੇ ਸੈਮੀਫਾਈਨਲ ਤੋਂ ਪਹਿਲਾਂ ਚੁੱਕੇ ਸਵਾਲ, ਭਾਰਤ ਦੀ ਵੱਡੀ ਸਮੱਸਿਆ ਦਾ ਕੀਤਾ ਖੁਲਾਸਾ
  • theft case
    ਫਿਰੋਜ਼ਪੁਰ ’ਚ ਕਸ਼ਮੀਰੀ ਵਪਾਰੀਆਂ ਦੇ ਕਮਰੇ ਦਾ ਤਾਲਾ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ
  • chamber of commerce meeting in faridkot
    ਫਰੀਦਕੋਟ 'ਚ ਵਪਾਰ ਮੰਡਲ ਦੀ ਮੀਟਿੰਗ, ਵਪਾਰੀਆਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਦਾ ਫ਼ੈਸਲਾ
  • congress raises questions on pm modi  s visit to israel
    PM ਮੋਦੀ ਦੇ ਇਜ਼ਰਾਈਲ ਦੌਰੇ 'ਤੇ ਕਾਂਗਰਸ ਨੇ ਚੁੱਕੇ ਸਵਾਲ; ਫਲਸਤੀਨ ਨੂੰ ਲੈ ਕੇ ਲਾਏ ਗੰਭੀਰ ਦੋਸ਼
  • punjab long pwercut
    ਹੁਣ ਤੋਂ ਹੀ ਕਰ ਲਓ ਤਿਆਰੀ! ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • new twist in the case of nancy grewal murdered in canada
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ...
  • punjab vidhan sabha session
    ਪੰਜਾਬ 'ਚ ਜੰਗਲ ਰਾਜ, ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ: ਪ੍ਰਤਾਪ...
  • bikram majithia big statement on moga sarpanch harwinder singh happy case
    ਮੋਗਾ ਸਰਪੰਚ ਕਤਲ ਕਾਂਡ 'ਤੇ ਬੋਲੇ ਮਜੀਠੀਆ, ਏਜੰਸੀਆਂ ਨੇ ਪਹਿਲਾਂ ਹੀ ਦੇ ਦਿੱਤੀ...
  • robbers snatch woman  s earrings in jalandhar
    ਜਲੰਧਰ 'ਚ ਬੱਚੀ ਨਾਲ ਗੱਲਾਂ ਕਰ ਰਹੇ ਲੁਟੇਰਿਆਂ ਨੇ ਮਾਂ ਦੇ ਕੰਨਾਂ ਦੀਆਂ ਵਾਲੀਆਂ...
  • fourth meeting organized by shri ram naumi utsav committee
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਚੌਥੀ ਮੀਟਿੰਗ ਦਾ ਆਯੋਜਨ
  • big incident in jalandhar ruckus over not giving mobile phone woman dies
    ਜਲੰਧਰ 'ਚ ਵੱਡੀ ਘਟਨਾ! ਮੋਬਾਇਲ ਨਾ ਦੇਣ 'ਤੇ ਹੋਈ ਲੜਾਈ, ਮਹਿਲਾ ਦੀ ਮੌਤ
  • punjab central university cancer research
    WHO ਵੱਲੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਕੈਂਸਰ ਖੋਜ ਨੂੰ ਮਾਨਤਾ, ਫਰਾਂਸ ਤੋਂ...
Trending
Ek Nazar
india vs england semi final breaks all digital viewership records

ਭਾਰਤ-ਇੰਗਲੈਂਡ ਸੈਮੀਫਾਈਨਲ ਨੇ ਤੋੜੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਰਿਕਾਰਡ, ਜੈ...

cholesterol heart disease diabetes thyroid insomnia alert

ਸਵੇਰੇ ਉੱਠਦੇ ਸਾਰ ਦਿਖਦੇ ਨੇ ਇਹ ਲੱਛਣ ਤਾਂ ਹੋ ਸਕਦੈ ਹਾਰਟ ਅਟੈਕ ਦਾ ਖ਼ਤਰਾ!...

chemical factory explosion 11 injured

ਮਹਾਰਾਸ਼ਟਰ: ਰਤਨਾਗਿਰੀ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ, 11 ਮਜ਼ਦੂਰ ਜ਼ਖ਼ਮੀ

anonymous phone calls threaten

ਅਗਿਆਤ ਫੋਨ ਕਾਲਾਂ 'ਚ ਇਮਾਰਤਾਂ 'ਚ ਬੰਬ ਧਮਾਕੇ ਦੀ ਧਮਕੀ, ਪੁਲਸ ਪ੍ਰਸ਼ਾਸ਼ਨ ਨੂੰ...

204 iranian employees on board saved

ਜਹਾਜ਼ 'ਤੇ ਸਵਾਰ 204 ਈਰਾਨੀ ਕਰਮਚਾਰੀਆਂ ਦੀ ਬਚਾਈ ਗਈ ਜਾਨ!

dubai faces threat of missile attack emergency alert

ਦੁਬਈ 'ਤੇ ਮਿਜ਼ਾਈਲ ਹਮਲੇ ਦਾ ਡਰ! UAE ਸਰਕਾਰ ਨੇ ਜਾਰੀ ਕੀਤਾ 'ਐਮਰਜੈਂਸੀ ਅਲਰਟ'

four people arrested on suspicion of spying for iran

ਜਾਸੂਸੀ ਕਰਕੇ ਈਰਾਨ ਦੀ ਮਦਦ ਕਰਨ ਦੇ ਸ਼ੱਕ 'ਚ ਚਾਰ ਵਿਅਕਤੀ ਗ੍ਰਿਫ਼ਤਾਰ

ind vs nz final t20 world cup 2026

ਰੱਦ ਹੋ ਗਿਆ T20 WC Final ਮੈਚ ਤਾਂ ਕੌਣ ਬਣੇਗਾ ਚੈਂਪੀਅਨ? ਜਾਣੋ ICC ਦੇ ਨਿਯਮ

india and new zealand become the first teams

ਫਾਈਨਲ 'ਚ ਇਤਿਹਾਸ ਰਚਣਗੇ ਭਾਰਤ-ਨਿਊਜ਼ੀਲੈਂਡ! ਕ੍ਰਿਕਟ 'ਚ ਪਹਿਲੀ ਵਾਰ ਦੇਖਣ ਨੂੰ...

bees attack during funeral

ਅੰਤਿਮ ਸਸਕਾਰ ਵੇਲੇ ਮਧੂ-ਮੱਖੀਆਂ ਦਾ ਹਮਲਾ, ਲਾਸ਼ ਨੂੰ ਖੇਤ 'ਚ ਛੱਡ ਦੌੜੇ...

social media banned

ਬੈਨ ਹੋਇਆ Social Media, 16 ਸਾਲ ਤਕ ਦੇ ਬੱਚੇ ਨਹੀਂ ਚਲਾ ਸਕਣਗੇ, ਕਰਨਾਟਕ ਸਰਕਾਰ...

team india made 2 big changes to win the t20 wc final

T20 WC ਦਾ ਫਾਈਨਲ ਜਿੱਤਣ ਲਈ Team India ਨੇ ਕੀਤੇ 2 ਵੱਡੇ ਬਦਲਾਅ !

disclosure in case of canadian girl

ਕੈਨੇਡੀਅਨ ਲੜਕੀ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ

the trailer of dhurandar 2 will be released on this day fans excited

Are You Excited ? ਇਸ ਦਿਨ ਰਿਲੀਜ਼ ਹੋਵੇਗਾ 'ਧੁਰੰਦਰ 2' ਦਾ ਟ੍ਰੇਲਰ, ਨੋਟ ਕਰ...

shameful incident in ludhiana

ਲੁਧਿਆਣਾ 'ਚ ਸ਼ਰਮਨਾਕ ਘਟਨਾ! 7 ਸਾਲਾ ਮਾਸੂਮ ਬੱਚੀ ਨੂੰ ਅਗਵਾ ਕਰ ਕਮਰੇ 'ਚ ਲੈ...

know who is mp sayoni ghosh

ਗਲੈਮਰ ਦੀ ਦੁਨੀਆ ਤੋਂ ਸੰਸਦ ਤੱਕ ਦਾ ਸਫ਼ਰ ! ਜਾਣੋ ਕੌਣ ਹੈ MP ਸਾਯੋਨੀ ਘੋਸ਼, ਜਿਸ...

dhurandhar actress ayesha khan

'ਮੇਰੇ ਨਾਲ ਹੋਈ ਰੇਪ ਦੀ ਕੋਸ਼ਿਸ਼' ! 'ਧੁਰੰਦਰ' ਅਦਾਕਾਰਾ ਦਾ ਵੱਡਾ ਖੁਲਾਸਾ

this famous actor  s   love life   is no less than a movie story

70 ਦੀ ਉਮਰ 'ਚ ਚੌਥਾ ਵਿਆਹ ਤੇ 3 ਤਲਾਕ! ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • new twist in the case of nancy grewal murdered in canada
      ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ...
    • punjab vidhan sabha session
      ਪੰਜਾਬ 'ਚ ਜੰਗਲ ਰਾਜ, ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ: ਪ੍ਰਤਾਪ...
    • new twist in moga sarpanch happy murder case
      ਮੋਗਾ ਸਰਪੰਚ ਕਤਲ ਕਾਂਡ 'ਚ ਨਵਾਂ ਮੋੜ! 'ਆਪ' MLA 'ਤੇ ਗੰਭੀਰ ਇਲਜ਼ਾਮਾਂ ਵਾਲੀ...
    • majithia s sharp questions in the sarpanch murder case
      'ਕੀ ਆਮ ਆਦਮੀ ਪਾਰਟੀ ਲਈ ਕਾਨੂੰਨ ਵੱਖਰਾ ਹੈ'? ਸਰਪੰਚ ਕਤਲ ਮਾਮਲੇ 'ਚ ਮਜੀਠੀਆ...
    • new case of loot of crores of rupees from a goldsmith s house
      Punjab: ਸੁਨਿਆਰੇ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਨਵੀਂ ਅਪਡੇਟ!...
    • sarpanch murder case
      ਸਰਪੰਚ ਕਤਲ ਕਾਂਡ ਵਿਚ ਨਵਾਂ ਮੋੜ, 'ਆਪ' ਵਿਧਾਇਕ 'ਤੇ ਪਰਚਾ ਕਰਾਉਣ 'ਤੇ ਅੜ...
    • bikram majithia big statement on moga sarpanch harwinder singh happy case
      ਮੋਗਾ ਸਰਪੰਚ ਕਤਲ ਕਾਂਡ 'ਤੇ ਬੋਲੇ ਮਜੀਠੀਆ, ਏਜੰਸੀਆਂ ਨੇ ਪਹਿਲਾਂ ਹੀ ਦੇ ਦਿੱਤੀ...
    • two girls missing in ludhiana
      ਲੁਧਿਆਣਾ 'ਚ 2 ਨਾਬਾਲਗ ਕੁੜੀਆਂ ਲਾਪਤਾ, ਪਰਿਵਾਰ ਨੇ ਲਾਏ ਕਿਡਨੈਪਿੰਗ ਦੇ ਦੋਸ਼
    • taranjit singh sandhu becomes lieutenant governor of delhi
      ਦਿੱਲੀ ਦੇ ਉਪ-ਰਾਜਪਾਲ ਬਣੇ ਤਰਨਜੀਤ ਸਿੰਘ ਸੰਧੂ, ਅੰਮ੍ਰਿਤਸਰ ਲਈ ਕੇਂਦਰੀ...
    • sgpc budget session
      28 ਮਾਰਚ ਨੂੰ ਹੋਵੇਗਾ SGPC ਦਾ ਬਜਟ ਇਜਲਾਸ, ਅੰਤ੍ਰਿਗ ਕਮੇਟੀ ਦੀ ਮੀਟਿੰਗ ਦੌਰਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +