ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਅੰਦਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ ਦਿਖਾਈ ਦੇ ਰਹੀ ਕਿਉਂਕਿ ਟ੍ਰੈਫਿਕ ਪੁਲਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਹੋਰ ਵਧਾ ਦਿੱਤੀ ਹੈ। ਇਸ ਤਹਿਤ ਅੱਜ ਪੁਲਸ ਨੇ ਜਿੱਥੇ ਗੁਰਦਾਸਪੁਰ ਵੱਲੋਂ ਸਬਜ਼ੀ ਮੰਡੀ ਚੌਂਕ ਗੁਰਦਾਸਪੁਰ ਵਿਖੇ ਚੈਕਿੰਗ ਕਰਕੇ ਕਈ ਵਾਹਨਾਂ ਦੇ ਚਲਾਨ ਕੀਤੇ, ਉਸ ਦੇ ਨਾਲ ਹੀ ਸੈਮੀਨਾਰ ਲਗਾ ਕੇ ਦੋਪਹੀਆ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਟ੍ਰੈਫਿਕ ਇੰਚਾਰਜ ਗੁਰਦਾਸਪੁਰ ਏ. ਐੱਸ. ਆਈ. ਸਤਨਾਮ ਸਿੰਘ, ਏ. ਐੱਸ. ਆਈ. ਅਮਨਦੀਪ ਸਿੰਘ, ਏ. ਐੱਸ. ਆਈ. ਅਸ਼ਵਨੀ ਕੁਮਾਰ, ਏ. ਐੱਸ. ਆਈ. ਹਰਦੀਪ ਸਿੰਘ ਮੌਜੂਦ ਸਨ।
ਇਸ ਮੌਕੇ ਏ. ਐੱਸ. ਆਈ. ਸਤਨਾਮ ਸਿੰਘ ਨੇ ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮੈੱਟ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਪਹੀਆ ਵਾਹਨ ਚਲਾਉਂਦੇ ਹੋਏ ਆਪਣੇ ਸਿਰ ਦੇ ਉੱਪਰ ਚਾਲਕ ਅਤੇ ਪਿੱਛੇ ਬੈਠੀ ਸਵਾਰੀ ਦੋਹਾਂ ਨੂੰ ਹੈਲਮੈੱਟ ਪਾਉਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਹਾਦਸਾ ਹੋਣ ’ਤੇ ਹੈਲਮੈੱਟ ਚਾਲਕ ਅਤੇ ਪਿੱਛੇ ਬੈਠੀ ਸਵਾਰੀ ਦੀ ਸਿਰ ਦੀ 90 ਫ਼ੀਸਦੀ ਹਿਫਾਜ਼ਤ ਕਰਦਾ ਹੈ। ਇਸ ਤੋਂ ਬਾਅਦ ਦੋਪਹੀਆ ਵਾਹਨ ’ਤੇ ਤਿੰਨ ਸਵਾਰੀਆਂ ਅਤੇ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ 25 ਚਲਾਨ ਕੱਟੇ ਗਏ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਦੋਪਪਈਆ ਵਾਹਨ ਉੱਪਰ ਤਿੰਨ-ਤਿੰਨ ਸਵਾਰੀਆਂ ਨਾ ਬਿਠਾਉਣ ਅਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।
ਪੰਜਾਬ ਦਾ ਉਹ ਮੰਦਰ ਜਿੱਥੇ ਸ਼ਿਵ-ਪਾਰਵਤੀ ਨੇ ਪਹਿਲੀ ਵਾਰ ਕੀਤਾ ਸੀ ਯੁਗਲ-ਨ੍ਰਿਤ
NEXT STORY