ਮੋਗਾ (ਵੈਬ ਡੈਸਕ)—ਦੇਸ਼ ਭਰ ’ਚ ਐਤਵਾਰ ਤੋਂ ਲਾਗੂ ਹੋਇਆ ਨਵਾਂ ਸੋਧਿਆ ਹੋਇਆ ਮੋਟਰ ਵਾਹਨ ਐਕਟ ਅਜੇ ਪੰਜਾਬ ’ਚ ਲਾਗੂ ਨਹੀਂ ਹੋ ਸਕਿਆ। ਐਤਵਾਰ ਨੂੰ ਕਿਸੇ ਵੀ ਸਥਾਨ ’ਤੇ ਪੁਲਸ ਮੁਲਾਜ਼ਮਾਂ ਨੂੰ ਚਲਾਨ ਕੱਟਦੇ ਹੋਏ ਨਹੀਂ ਦੇਖਿਆ ਗਿਆ।ਪ੍ਰਦੇਸ਼ ਦੇ ਏ.ਡੀ.ਜੀ.ਪੀ. ਨੇ ਇਕ ਸਤੰਬਰ ਨੂੰ ਸਾਰੇ ਜ਼ਿਲਿਆਂ ਦੇ ਐੱਸ.ਐੱਸ.ਪੀ. ਤੇ ਪੁਲਸ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਨ ਕਿ ਜਦੋਂ ਤੱਕ ਸਟੇਟ ਟਰਾਂਸਪੋਰਟ ਵਿਭਾਗ ਨਵੇਂ ਮੋਟਰ ਵਾਹਨ ਐਕਟ ਲਾਗੂ ਕਰਨ ਦੇ ਸਬੰਧ ’ਚ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ, ਉਸ ਸਮੇਂ ਤੱਕ ਟ੍ਰੈਫਿਕ ਉਲੰਘਣਾ ਦੇ ਮਾਮਲੇ ’ਚ ਪੁਰਾਣੀ ਦਰ ਨਾਲ ਹੀ ਜ਼ੁਰਮਾਨਾ ਵਸੂਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਐਕਟ ਪੰਜਾਬ ’ਚ ਵੀ ਲਾਗੂ ਕਰ ਦਿੱਤਾ ਜਾਵੇਗਾ।
ਹੁਣ ਤੱਕ ਸਾਰੇ ਨਿਯਮ-ਕਾਨੂੰਨਾਂ ਨੂੰ ਤੋੜ ਕੇ ਸ਼ਹਿਰ ਦੀਆਂ ਸੜਕਾਂ ’ਤੇ ਫਰਾਟਾ ਭਰਨ ਵਾਲੇ ਲੋਕਾਂ ਨੂੰ ਹੁਣ ਚੌਕਸ ਰਹਿਣਾ ਹੋਵੇਗਾ। ਜਦੋਂ ਨਵਾਂ ਐਕਟ ਲਾਗੂ ਹੋਵੇਗਾ ਤਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 10 ਗੁਣਾਂ ਜ਼ਿਆਦਾ ਜੁਰਮਾਨਾ ਭਰਨਾ ਹੋਵੇਗਾ। ਕੇਂਦਰ ਸਰਕਾਰ ਨੇ ਹਾਦਸਿਆਂ ਨੂੰ ਘਟਾਉਣ ਤੇ ਸਫਰ ਨੂੰ ਸੁਰੱਖਿਅਤ ਬਣਾਉਣ ਲਈ ਹਾਲ ਹੀ ’ਚ ਮੋਟਰ ਵਹੀਕਲ ਸੋਧੇ ਹੋਏ ਐਕਟ 2019 ਰਾਹੀਂ ਕਈ ਨਿਯਮਾਂ ’ਚ ਬਦਲਾਅ ਕੀਤਾ ਹੈ। ਐੱਸ.ਐੱਸ.ਪੀ. ਮੋਗਾ ਅਮਰਜੀਤ ਸਿੰਘ ਬਾਜਵਾ ਨੇ ਏ.ਡੀ.ਜੀ.ਪੀ. ਦਾ ਪੱਤਰ ਮਿਲਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜਦੋਂ ਵੀ ਨਵਾਂ ਨੋਟੀਫਿਕੇਸ਼ਨ ਆਵੇਗਾ, ਉਸ ਨੂੰ ਲਾਗੂ ਕੀਤਾ ਜਾਵੇਗਾ। ਫਿਲਹਾਲ ਪੁਰਾਣੀ ਦਰ ’ਤੇ ਹੀ ਜੁਰਮਾਨਾ ਜਾਰੀ ਰਹੇਗਾ।
ਕੈਪਟਨ ਦਿੱਲੀ ਦੌਰੇ ’ਤੇ, ਕੇਂਦਰੀ ਜਲ ਸਰੋਤ ਮੰਤਰੀ ਨਾਲ ਕਰਨਗੇ ਮੁਲਾਕਾਤ
NEXT STORY