ਲਹਿਰਾਗਾਗਾ, (ਜਿੰਦਲ)- ਮੂਣਕ ਸਬ-ਡਵੀਜ਼ਨ ਦੇ ਟ੍ਰੈਫਿਕ ਪੁਲਸ ਇੰਚਾਰਜ ਏ. ਐੱਸ. ਆਈ. ਸਤਨਾਮ ਸਿੰਘ ਦੀ ਅਗਵਾਈ 'ਚ ਟ੍ਰੈਫਿਕ ਪੁਲਸ ਪਾਰਟੀ ਨੇ ਜਾਖਲ-ਸੁਨਾਮ ਮੁੱਖ ਮਾਰਗ 'ਤੇ ਲਹਿਰਾਗਾਗਾ ਵਿਖੇ ਨਾਕਾ ਲਾ ਕੇ ਜਿਨ੍ਹਾਂ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ, ਉਨ੍ਹਾਂ ਦੇ ਕਾਫੀ ਗਿਣਤੀ 'ਚ ਚਲਾਨ ਕੱਟੇ। ਇਸ ਮੌਕੇ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ ਸਕੂਲੀ ਵੈਨਾਂ ਨੂੰ ਭੋਗ ਜਾਂ ਹੋਰ ਸਮਾਗਮਾਂ 'ਤੇ ਲੈ ਜਾਂਦੇ ਹਨ, ਉਨ੍ਹਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਦੌਰਾਨ ਬਿਨਾਂ ਹੈਲਮੇਟ, ਸੀਟ ਬੈਲਟ, ਪ੍ਰਦੂਸ਼ਣ ਆਦਿ ਵਾਲੇ ਚਲਾਨਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਇਹ ਮੁਹਿੰਮ ਟ੍ਰੈਫਿਕ ਪੁਲਸ ਵੱਲੋਂ ਅੱਗੇ ਵੀ ਜਾਰੀ ਰਹੇਗੀ ।
ਪਾਵਰਕਾਮ ਦੇ ਖੁੱਲ੍ਹੇ ਮੀਟਰ ਬਕਸਿਆਂ 'ਚ ਬਰਸਾਤੀ ਮੌਸਮ ਦੌਰਾਨ ਕਰੰਟ ਆਉਣ ਦਾ ਡਰ
NEXT STORY