ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ ਵੱਡੇ ਸ਼ਹਿਰਾਂ ਦੇ ਅੰਦਰ ਅਤੇ ਬਾਹਰ ਲੱਗੇ ਨਾਕਿਆਂ 'ਤੇ ਹੁਣ ਟ੍ਰੈਫਿਕ ਪੁਲਸ ਬਿਨਾਂ ਕਾਰਨ ਕਿਸੇ ਨੂੰ ਉਸ ਸਮੇਂ ਤੱਕ ਨਹੀਂ ਰੋਕੇਗੀ, ਜਦੋਂ ਤੱਕ ਪੁਲਸ ਨੂੰ ਐੱਸ. ਐੱਸ. ਪੀ./ਸੀ. ਓ. ਪੀ. ਦੇ ਹੁਕਮ ਨਾ ਮਿਲ ਜਾਣ। ਜਾਣਕਾਰੀ ਮੁਤਾਬਕ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ ਵਲੋਂ ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ ਨੂੰ ਹਦਾਇਤਾਂ ਜਾਰੀ ਹੋਈਆਂ ਹਨ ਕਿ ਬਿਨਾਂ ਕਾਰਨ ਕਿਸੇ ਵੀ ਰਾਹਗੀਰ ਨੂੰ ਨਾਕਿਆਂ 'ਤੇ ਨਾ ਰੋਕਿਆ ਜਾਵੇ ਕਿਉਂਕਿ ਇਕ ਤਾਂ ਇਸ ਨਾਲ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਅਤੇ ਦੂਜਾ ਜਾਣੇ-ਅਣਜਾਣੇ ਰਾਹਗੀਰਾਂ ਨਾਲ ਵੱਡੇ ਸੜਕ ਹਾਦਸੇ ਵੀ ਵਾਪਰ ਜਾਂਦੇ ਹਨ।
ਇਨ੍ਹਾਂ ਹਾਲਾਤ 'ਚ ਰੋਕੇਗੀ ਟ੍ਰੈਫਿਕ ਪੁਲਸ
ਟ੍ਰੈਫਿਕ ਪੁਲਸ ਵਲੋਂ ਹੁਣ ਰਾਹਗੀਰਾਂ ਨੂੰ ਕਾਗਜ਼ ਚੈੱਕ ਕਰਨ ਲਈ ਨਹੀਂ ਰੋਕਿਆ ਜਾਵੇਗਾ, ਸਿਰਫ ਲਾਲ ਬੱਤੀ ਦੀ ਉਲੰਘਣਾ, ਮੋਬਾਇਲ ਫੋਨ ਸੁਣਨ, ਸੀਟ ਬੈਲਟ ਨਾ ਲਾਉਣ ਅਤੇ ਹੈਲਮੈੱਟ ਨਾ ਪਾਉਣ 'ਤੇ ਹੀ ਰੋਕਿਆ ਜਾਵੇਗਾ। ਇਹ ਹੁਕਮ ਹਾਈਵੇਅ ਪੈਟਰੋਲਿੰਗ ਵਾਹਨਾਂ 'ਤੇ ਵੀ ਲਾਗੂ ਹੁੰਦੇ ਹਨ।
ਪੰਜਾਬ ਤੇ ਹਿਮਾਚਲ 'ਚ ਅਗਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਦੇ ਆਸਾਰ
NEXT STORY