ਮੂਨਕ (ਪ੍ਰਕਾਸ਼) : ਜ਼ਿਲ੍ਹਾ ਪੁਲਸ ਮੁਖੀ ਸੁਰੇਂਦਰ ਲਾਂਬਾ ਅਤੇ ਡੀ. ਐੱਸ. ਪੀ. ਸੁਖਦੇਵ ਸਿੰਘ ਦੀਆਂ ਹਦਾਇਤਾਂ ’ਤੇ ਮੂਨਕ ’ਚ ਟ੍ਰੈਫਿਕ ਵਿਵਸਥਾ ਸਬੰਧੀ ਐਡੀਸ਼ਨਲ ਜ਼ਿਲ੍ਹਾ ਇੰਚਾਰਜ ਵੱਲੋਂ ਵਿਸ਼ੇਸ਼ ਨਾਕੇਬੰਦੀ ਕਰ ਕੇ ਵਾਹਨਾਂ ਦੇ ਚਲਾਨ ਕੱਟੇ ਗਏ। ਨਾਕੇ ਦੌਰਾਨ ਹੀ ਜਾਣਕਾਰੀ ਦਿੰਦਿਆਂ ਅਡੀਸ਼ਨਲ ਜ਼ਿਲ੍ਹਾ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੂਨਕ ਦੇ ਜਾਖਲ ਰੋਡ ’ਤੇ ਬੈਰੀਅਲ ਚੌਂਕ ’ਚ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਤੇਜ਼ ਰਫ਼ਤਾਰੀ ਕਰਨ ਵਾਲਿਆਂ ਦੇ ਲਗਭਗ 10 ਚਲਾਨ ਕੱਟੇ ਗਏ।
ਉਨ੍ਹਾਂ ਕਿਹਾ ਕਿ ਵਾਹਨਾਂ ਚਾਲਕਾਂ ਨੂੰ ਤੇਜ਼ ਰਫ਼ਤਾਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਈ ਹਾਦਸੇ ਵਾਪਰਦੇ ਹਨ। ਇਸ ਤੋਂ ਇਲਾਵਾ ਆ ਰਹੇ ਸਰਦੀਆਂ ਤੇ ਧੁੰਦਾਂ ਦੇ ਮੌਸਮ ’ਚ ਤੇਜ਼ ਰਫ਼ਤਾਰੀ ਹੋਰ ਜ਼ਿਆਦਾ ਖ਼ਤਰਨਾਕ ਸਾਬਿਤ ਹੁੰਦੀ ਹੈ ਤੇ ਕਈ ਕੀਮਤਾਂ ਜਾਨਾਂ ਤੇ ਵਾਹਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ।
ਉਨ੍ਹਾਂ ਵਾਹਨ ਚਾਲਕਾਂ ਨੂੰ ਆਪਣੇ ਕਾਗਜ਼ਾਤ ਪੂਰੇ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਐੱਸ. ਆਈ. ਸਰਵਨ ਸਿੰਘ, ਐੱਚ. ਸੀ. ਅਰਵਿੰਦਰ ਪਾਲ ਤੇ ਐੱਚ. ਸੀ. ਪ੍ਰਗਟ ਸਿੰਘ ਮੌਜੂਦ ਸਨ।
ਰੋਹਿਤ ਮਰਡਰ ਕੇਸ 'ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਹੋਏ ਅਹਿਮ ਖ਼ੁਲਾਸੇ
NEXT STORY