ਫ਼ਿਲੌਰ (ਅਨਿਲ): ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਵੱਲੋਂ ਲਾਡੋਵਾਲ ਚੌਕ ’ਚ ਲੱਗਣ ਵਾਲੇ ਭਾਰੀ ਜਾਮ ਨੂੰ ਦੁਰੱਸਤ ਕਰਨ ਲਈ ਚੌਕ ’ਚ 2 ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂ ਕਿ ਲਾਡੋਵਾਲ ਚੌਕ ’ਚ ਨੈਸ਼ਨਲ ਹਾਈਵੇ ’ਤੇ 2-2 ਘੰਟੇ ਤੱਕ ਲੱਗਣ ਵਾਲਾ ਜਾਮ ਨਾ ਲੱਗ ਸਕੇ ਪਰ ਦੂਜੇ ਪਾਸੇ ਲਾਡੋਵਾਲ ਚੌਕ ’ਚ ਤਾਇਨਾਤ ਟ੍ਰੈਫਿਕ ਪੁਲਸ ਮੁਲਾਜ਼ਮ ਚਲਾਨ ਕੱਟਣ ਦੇ ਨਾਂ ’ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਅੱਧਾ-ਅੱਧਾ ਘੰਟਾ ਚੌਕ ’ਚ ਰੋਕ ਕੇ ਫਿਰ ਬਿਨਾਂ ਚਲਾਨ ਕੱਟੇ ਹੀ ਛੱਡ ਦਿੱਤਾ ਜਾ ਰਿਹਾ ਹੈ।
![PunjabKesari](https://static.jagbani.com/multimedia/14_20_515774245untitled42 copy-ll.jpg)
ਇਸ ਦੀ ਤਾਜਾ ਮਿਸਾਲ ਅੱਜ ਲਾਡੋਵਾਲ ਚੌਕ ’ਚ ਤਾਇਨਾਤ ਟ੍ਰੈਫਿਕ ਪੁਲਸ ਮੁਲਾਜ਼ਮਾਂ ਵਲੋਂ ਕਰੀਬ ਸਾਢੇ 11 ਲੁਧਿਆਣਾ ਤੋਂ ਫ਼ਿਲੌਰ ਦੇ ਵੱਲ ਜਾ ਰਹੇ ਇਕ ਓਵਰਲੋਡ ਕੈਂਟਰ ਚਾਲਕ ਨੂੰ ਚਲਾਨ ਕੱਟਣ ਲਈ ਰੋਕਿਆ ਗਿਆ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਮੁਲਾਜ਼ਮ ਵਲੋਂ ਦਸਤਾਵੇਜ਼ ਮੰਗੇ ਗਏ ਪਰ ਉਕਤ ਕੈਂਟਰ ਚਾਲਕ ਵਲੋਂ ਕਰੀਬ ਅੱਧੇ ਘੰਟੇ ਤੱਕ ਟ੍ਰੈਫਿਕ ਮੁਲਾਜ਼ਮ ਨੂੰ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ ਗਿਆ ਅਤੇ ਵਾਰ-ਵਾਰ ਮੋਬਾਈਲ ਫੋਨ ’ਤੇ ਗੱਲ ਕਰਵਾਉਣ ਲਈ ਟ੍ਰੈਫਿਕ ਮੁਲਾਜ਼ਮ ਦੀਆਂ ਮਿੰਨਤਾਂ ਕਰਦਾ ਰਿਹਾ, ਜਿਸ ਤੋਂ ਬਾਅਦ ਕਰੀਬ ਅੱਧੇ ਘੰਟੇ ਬਾਅਦ ਟ੍ਰੈਫਿਕ ਮੁਲਾਜ਼ਮ ਵੱਲੋਂ ਉਕਤ ਓਵਰਲੋਡ ਕੈਂਟਰ ਨੂੰ ਬਿਨਾਂ ਚਲਾਨ ਕੱਟੇ ਹੀ ਛੱਡ ਦਿੱਤਾ ਗਿਆ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਆ ਰਿਹੈ ਪੰਜਾਬ! ਇਸ ਦਿਨ ਹੋਵੇਗੀ ਲੈਂਡਿੰਗ
ਜਿਸ ਸਮੱਸਿਆ ਲਈ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਲਾਡੋਵਾਲ ਚੌਕ ’ਚ ਤਾਇਨਾਤ ਕੀਤੇ ਗਏ ਹਨ, ਉਹ ਸਮੱਸਿਆ ਜਿਉਂ ਦੀ ਤਿਓਂ ਹੀ ਬਣੀ ਪਈ ਹੈ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਲਾਡੋਵਾਲ ਚੌਕ ’ਚ ਟ੍ਰੈਫਿਕ ਪੁਲਸ ਮੁਲਾਜ਼ਮ ਪੂਰੀ ਡਿਊਟੀ ਦਿੰਦੇ ਹਨ ਜਾ ਨਹੀਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਲੋਕਾਂ ਨੂੰ ਧਮਕਾ ਕੇ ਪੈਸੇ ਠੱਗਣ ਵਾਲੇ 4 ਗ੍ਰਿਫ਼ਤਾਰ
NEXT STORY