ਅੰਮ੍ਰਿਤਸਰ, (ਜ. ਬ.)- ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਟ੍ਰੈਫਿਕ ਪੁਲਸ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇਸ ਮਹਾਨ ਆਜ਼ਾਦੀ ਘੁਲਾਟੀਏ ਦੀ ਜੀਵਨੀ ਨਾਲ ਸੰਬੰਧਿਤ ਵਿਸ਼ੇਸ਼ ਸਟਿੱਕਰ ਚਾਰ ਪਹੀਆ ਵਾਹਨਾਂ 'ਤੇ ਲਾਏ ਗਏ।
ਟ੍ਰੈਫਿਕ ਦੀ ਏ. ਡੀ. ਸੀ. ਪੀ. ਜਸਵੰਤ ਕੌਰ ਤੇ ਏ. ਸੀ. ਪੀ. ਸਰਬਜੀਤ ਸਿੰਘ ਦੀ ਅਗਵਾਈ ਹੇਠ ਸਟਿੱਕਰਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੋਂ ਸੋਧ ਲੈÎਣ ਲਈ ਪ੍ਰੇਰਿਆ ਗਿਆ। ਉਥੇ ਨਾਲ ਹੀ ਨਸ਼ਿਆਂ ਦੀ ਭੈੜੀ ਲਾਹਨਤ ਤੋਂ ਫਾਸਲਾ ਬਣਾ ਕੇ ਖੁਸ਼ਹਾਲ ਜੀਵਨ ਜਿਊਣ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕਿਸੇ ਵੀ ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕ ਦਾ ਚਲਾਨ ਕੱਟ ਕੇ ਸਿਰਫ ਤਾੜਨਾ ਹੀ ਕੀਤੀ ਗਈ ਹੈ। ਆਮ ਜਨਤਾ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਏ. ਡੀ. ਸੀ. ਪੀ. ਟ੍ਰੈਫਿਕ ਜਸਵੰਤ ਕੌਰ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਹਰੇਕ ਨਗਰ ਵਾਸੀ ਨੂੰ ਪੁਲਸ ਦੀ ਕਾਰਗੁਜ਼ਾਰੀ ਵਿਚ ਮੁੱਢਲਾ ਸਹਿਯੋਗ ਪਾਉਣਾ ਚਾਹੀਦਾ ਹੈ।
ਝੋਨੇ ਦੀ ਨਿਰਵਿਘਨ ਖਰੀਦ ਲਈ ਮੰਡੀਆਂ 'ਚ ਸਾਰੇ ਪ੍ਰਬੰਧ ਮੁਕੰਮਲ
NEXT STORY