ਐਂਟਰਟੇਨਮੈਂਟ ਡੈਸਕ- ਮਸ਼ਹੂਰ ਸਟਾਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। 41 ਸਾਲ ਦੀ ਉਮਰ 'ਚ ਭਾਰਤੀ ਸਿੰਘ ਦੂਜੀ ਵਾਰ ਮਾਂ ਬਣ ਗਈ ਹੈ। ਉਨ੍ਹਾਂ ਨੇ 19 ਦਸੰਬਰ 2025 ਨੂੰ ਇਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਹੈ। ਹਾਲਾਂਕਿ ਭਾਰਤੀ ਨੇ ਕਈ ਇੰਟਰਵਿਊਜ਼ ਅਤੇ ਵਲੌਗਸ 'ਚ ਧੀ ਦੀ ਚਾਹਤ ਜ਼ਾਹਰ ਕੀਤੀ ਸੀ, ਪਰ ਦੂਜੀ ਵਾਰ ਬੇਟਾ ਹੋਣ 'ਤੇ ਵੀ ਪ੍ਰਸ਼ੰਸਕ ਅਤੇ ਸੈਲੇਬਸ ਜੋੜੇ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।
ਸ਼ੂਟਿੰਗ 'ਤੇ ਜਾਣ ਦੀ ਸੀ ਤਿਆਰੀ, ਪਰ ਪਹੁੰਚਣਾ ਪਿਆ ਹਸਪਤਾਲ
ਪ੍ਰਾਪਤ ਜਾਣਕਾਰੀ ਅਨੁਸਾਰ, ਭਾਰਤੀ ਸਿੰਘ ਨੂੰ 19 ਦਸੰਬਰ ਦੀ ਸਵੇਰ ਨੂੰ ਆਪਣੇ ਕੁਕਿੰਗ ਕਾਮੇਡੀ ਸ਼ੋਅ 'ਲਾਫਟਰ ਸ਼ੈਫਸ' ਦੀ ਸ਼ੂਟਿੰਗ ਲਈ ਜਾਣਾ ਸੀ। ਪਰ ਅਚਾਨਕ ਵਾਟਰ ਬੈਗ ਫਟਣ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਪਣੇ ਨੰਨ੍ਹੇ ਰਾਜਕੁਮਾਰ ਨੂੰ ਜਨਮ ਦਿੱਤਾ।
ਧੀ ਦੀ ਚਾਹਤ ਰਹਿ ਗਈ ਅਧੂਰੀ
ਭਾਰਤੀ ਅਤੇ ਹਰਸ਼ ਨੇ ਸਾਲ 2017 'ਚ ਵਿਆਹ ਕੀਤਾ ਸੀ ਅਤੇ 2022 'ਚ ਉਨ੍ਹਾਂ ਦੇ ਪਹਿਲੇ ਬੇਟੇ ਲਕਸ਼ (ਗੋਲਾ) ਦਾ ਜਨਮ ਹੋਇਆ ਸੀ। ਭਾਰਤੀ ਅਕਸਰ ਕਹਿੰਦੀ ਸੀ ਕਿ ਉਹ ਚਾਹੁੰਦੀ ਹੈ ਕਿ 'ਗੋਲਾ' ਤੋਂ ਬਾਅਦ ਹੁਣ 'ਗੋਲੀ' (ਧੀ) ਆਵੇ ਤਾਂ ਜੋ ਉਹ ਉਸ ਨੂੰ ਦੀਪਿਕਾ ਪਾਦੂਕੋਣ ਵਾਂਗ ਲਹਿੰਗਾ ਪਹਿਨਾ ਸਕੇ। ਹਾਲਾਂਕਿ, ਇਸ ਵਾਰ ਵੀ ਬੇਟਾ ਹੋਣ ਕਾਰਨ ਉਨ੍ਹਾਂ ਦੀ ਧੀ ਦੀ ਇਹ ਮੁਰਾਦ ਅਧੂਰੀ ਰਹਿ ਗਈ।
ਪੂਰੀ ਪ੍ਰੈਗਨੈਂਸੀ ਦੌਰਾਨ ਰਹੀ ਐਕਟਿਵ ਭਾਰਤੀ ਸਿੰਘ ਨੇ ਆਪਣੀ ਪੂਰੀ ਪ੍ਰੈਗਨੈਂਸੀ ਦੌਰਾਨ ਕੰਮ ਕਰਨਾ ਜਾਰੀ ਰੱਖਿਆ। ਉਹ 'ਲਾਫਟਰ ਸ਼ੈਫਸ' ਸੀਜ਼ਨ 3 ਦੀ ਮੇਜ਼ਬਾਨੀ ਕਰ ਰਹੀ ਸੀ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਵਲੌਗਸ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣਾ ਮੈਟਰਨਿਟੀ ਸ਼ੂਟ ਵੀ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਭਾਰਤੀ ਦੇ ਭਾਰੀ ਬੇਬੀ ਬੰਪ ਨੂੰ ਦੇਖ ਕੇ ਪਹਿਲਾਂ ਜੁੜਵਾਂ ਬੱਚੇ ਹੋਣ ਦੀਆਂ ਅਫਵਾਹਾਂ ਵੀ ਉੱਡੀਆਂ ਸਨ, ਪਰ ਹੁਣ ਬੇਟੇ ਦੇ ਜਨਮ ਨਾਲ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲੱਗ ਗਿਆ ਹੈ।
'ਧੁਰੰਦਰ' ਨੇ ਭਾਰਤੀ ਬਾਜ਼ਾਰ 'ਚ ਕੀਤੀ 460 ਕਰੋੜ ਰੁਪਏ ਦੀ ਕਮਾਈ
NEXT STORY