ਮਾਲੇਰਕੋਟਲਾ (ਯਾਸੀਨ)— ਦਿਨੋ-ਦਿਨ ਵਧ ਰਹੀ ਟ੍ਰੈਫਿਕ ਸਮੱਸਿਆ ਕਾਰਨ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ ਹਨ । ਸ਼ਹਿਰ ਦੇ ਕਈ ਇਲਾਕਿਆਂ 'ਚ ਲੱਗ ਰਹੀਆਂ ਪੱਕੀਆਂ ਰੇਹੜੀਆਂ ਅਤੇ ਮਨਾਹੀ ਦੇ ਬਾਵਜੂਦ ਸ਼ਰੇਆਮ ਸ਼ਹਿਰ 'ਚ ਆਉਂਦੀਆਂ ਵੱਡੀਆਂ ਗੱਡੀਆਂ ਜਿੱਥੇ ਟ੍ਰੈਫਿਕ ਸਮੱਸਿਆ 'ਚ ਵੱਡਾ ਵਾਧਾ ਕਰਦੀਆਂ ਹਨ ਉਥੇ ਕੁਝ ਇਕ ਬੈਂਕਾਂ ਕੋਲ ਪਾਰਕਿੰਗ ਲਈ ਯੋਗ ਥਾਂ ਨਾ ਹੋਣ ਕਾਰਨ ਬੈਂਕਾਂ ਦੇ ਬਾਹਰ ਹਰ ਸਮੇਂ ਜਾਮ ਲੱਗਾ ਰਹਿੰਦਾ ਹੈ ।
ਇਸੇ ਤਰ੍ਹਾਂ ਦੀ ਹੀ ਇਕ ਸਮੱਸਿਆ ਨਾਲ ਅੱਜਕੱਲ ਸਥਾਨਕ ਕਮਲ ਸਿਨੇਮਾ ਰੋਡ ਦੇ ਦੁਕਾਨਦਾਰ ਆਮ ਲੋਕ ਜੂਝ ਰਹੇ ਹਨ । ਉਕਤ ਦੁਕਾਨਦਾਰ ਵੱਲੋਂ ਇਥੇ ਇਕ ਦੁਕਾਨ ਅੱਗੇ ਸ਼ਰੇਆਮ ਸੜਕ 'ਤੇ ਦੋ-ਦੋ ਗੱਡੀਆਂ ਬਰਾਬਰ ਖੜ੍ਹੀਆਂ ਕਰ ਕੇ ਸਾਮਾਨ ਲੱਦਿਆ ਜਾਂ ਲਾਹਿਆ ਜਾਂਦਾ ਹੈ । ਜਦੋਂ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਦੁਖੀ ਉਕਤ ਮਾਰਕੀਟ ਵਾਲਿਆਂ ਦੀ ਸਮੱਸਿਆ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ । ਦੁਕਾਨਦਾਰਾਂ ਅਨੁਸਾਰ ਸਵੇਰੇ ਜਦੋਂ ਇਕ ਪਾਸੇ ਸਕੂਲਾਂ ਵਾਲੀਆਂ ਗੱਡੀਆਂ ਉਕਤ ਰੋਡ ਤੋਂ ਲੰਘਦੀਆਂ ਹਨ ਤਾਂ ਬਿਲਕੁਲ ਉਸੇ ਸਮੇਂ ਉਕਤ ਦੁਕਾਨਦਾਰ ਵੱਲੋਂ ਗੱਡੀਆਂ 'ਚ ਸਾਮਾਨ ਲੱਦਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਹਰ ਰੋਜ਼ ਹੀ ਸਵੇਰੇ ਤੋਂ ਉਕਤ ਰੋਡ 'ਤੇ ਭਾਰੀ ਜਾਮ ਲੱਗ ਜਾਂਦਾ ਹੈ । ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਦਰਪੇਸ਼ ਸਮੱਸਿਆ ਦਾ ਹੱਲ ਕੱਢਿਆ ਜਾਵੇ ।
ਜਦੋਂ ਇਸ ਸਬੰਧੀ ਪੁਲਸ ਥਾਣਾ ਸਿਟੀ-2 ਦੇ ਇੰਚਾਰਜ ਮਜੀਦ ਖਾਂ ਨਾਲ ਫੋਨ 'ਤੇ ਰਾਬਤਾ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਤੱਕ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਲਿਆਂਦਾ ਗਿਆ ਅਤੇ ਉਹ ਹੁਣ ਖੁਦ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ ।
ਸਿਰਸਾ ਡੇਰੇ 'ਚ ਈ.ਡੀ. ਨੇ ਸ਼ੁਰੂ ਕੀਤੀ ਸਰਚ, ਰਾਮ ਰਹੀਮ ਦੀ ਜਾਇਦਾਦ ਦੀ ਜਾਂਚ ਸ਼ੁਰੂ
NEXT STORY