ਲੁਧਿਆਣਾ (ਸੰਨੀ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਸਬੰਧੀ ਸ਼ਹਿਰ 'ਚ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਟ੍ਰੈਫਿਕ ਜਾਮ ਤੋਂ ਬਚਣ ਲਈ ਵਾਹਨ ਚਾਲਕ ਬਦਲਵੇਂ ਰੂਟਾਂ ਦੀ ਵਰਤੋਂ ਕਰਨ। ਸ਼ੋਭਾ ਯਾਤਰਾ ਦੁਪਹਿਰ 1 ਵਜੇ ਦੇ ਕਰੀਬ ਗੁਰੂ ਰਵਿਦਾਸ ਮੰਦਰ, ਬਸਤੀ ਜੋਧੇਵਾਲ ਤੋਂ ਸ਼ੁਰੂ ਹੋ ਕੇ ਸੁੰਦਰ ਨਗਰ, ਘਾਟੀ ਭਗਵਾਨ ਵਾਲਮੀਕਿ ਚੌਂਕ, ਮਾਧੋਪੁਰੀ, ਡਵੀਜ਼ਨ ਨੰਬਰ-3 ਚੌਂਕ, ਅਹਾਤਾ ਸ਼ੇਰਗੰਜ, ਸੁਭਾਨੀ ਬਿਲਡਿੰਗ, ਸ਼ਾਹਪੁਰ ਰੋਡ, ਜਗਰਾਓਂ ਪੁਲ, ਘੰਟਾਘਰ ਚੌਂਕ, ਚੌੜਾ ਬਾਜ਼ਾਰ, ਚੌੜੀ ਸੜਕ, ਗਊਸ਼ਾਲਾ ਰੋਡ ਤੋਂ ਹੁੰਦੇ ਹੋਏ ਵਾਪਸ ਸ੍ਰੀ ਗੁਰੂ ਰਵਿਦਾਸ ਮੰਦਰ, ਬਸਤੀ ਜੋਧੇਵਾਲ ਚੌਂਕ ਵਿਖੇ ਸੰਪੰਨ ਹੋਵੇਗੀ।
ਟ੍ਰੈਫਿਕ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਮ ਆਦਿ ਦੀ ਸਥਿਤੀ ਤੋਂ ਬਚਣ ਲਈ ਪੂਰੇ ਪ੍ਰਬੰਧ ਕਰ ਕੇ ਟ੍ਰੈਫਿਕ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਪਰ ਫਿਰ ਵੀ ਵਾਹਨ ਚਾਲਕ ਬਲਦਵੇਂ ਰੂਟਾਂ ਦੀ ਵਰਤੋਂ ਕਰਨ।
ਸਕੂਲ ਦੇ ਬਾਹਰ 10ਵੀਂ ਜਮਾਤ ਦੇ ਵਿਦਿਆਰਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY