ਮੰਡੀ ਗੋਬਿੰਦਗੜ੍ਹ (ਸੁਰੇਸ਼) : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਐੱਸ. ਐੱਸ. ਪੀ. ਡਾ. ਰਵਜੋਤ ਗਰੇਵਾਲ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਸ ਦੇ ਇੰਚਾਰਜ ਇੰਦਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠਾਂ, ਸ਼ਰਾਬ ਪੀ. ਕੇ. ਵਾਹਨ ਚਲਾਉਣ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਰੰਭੀ ਮੁਹਿੰਮ ਤਹਿਤ ਅੱਜ ਲੋਹਾ ਨਗਰੀ ਵਿਖੇ ਮੰਡੀ ਗੋਬਿੰਦਗੜ੍ਹ ਟਰੈਫਿਕ ਪੁਲਸ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ ਸੀਤਲ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੇਨ ਬਾਜ਼ਾਰ ਅਤੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਸ਼ਰਾਬ ਪੀ.ਕੇ. ਵਾਹਨ ਚਲਾਉਣ ਵਾਲੇ, ਬਿਨਾਂ ਹੈਲਮਟ, ਬਿਨਾਂ ਨੰਬਰ ਪਲੇਟ, ਤਿੰਨ ਸਵਾਰੀਆਂ, ਬਿਨਾਂ ਇੰਸ਼ੋਰੈਂਸ ਅਤੇ ਰੋਂਗ ਪਾਰਕਿੰਗ ਦੇ 20 ਚਲਾਨ ਕੀਤੇ ਗਏ।
ਇਸ ਮੌਕੇ ਟਰੈਫਿਕ ਇੰਚਾਰਜ ਬਲਜਿੰਦਰ ਸਿੰਘ ਨੇ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੋਂਗ ਸਾਈਡ ਵਹੀਕਲ ਚਲਾ ਕੇ ਆਪਣੀ ਅਤੇ ਦੂਜੇ ਦੀ ਜਾਨ ਜੋਖ਼ਮ ਵਿਚ ਨਾ ਪਾਉਣ ਕਿਉਂਕਿ ਜਾਨ ਬਹੁਤ ਕੀਮਤੀ ਹੈ। ਜੇਕਰ ਫਿਰ ਵੀ ਕੋਈ ਬਾਜ਼ ਨਾ ਆਇਆ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ ਅਤੇ ਟਰੈਫਿਕ ਨਿਯਮਾਂ ਦੀ ਉੁਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਏਐੱਸਆਈ ਕਪਿਲ ਕੁਮਾਰ, ਮੁੱਖ ਮੁਨਸ਼ੀ ਸ਼ੇਰ ਸਿੰਘ, ਹੌਲਦਾਰ ਕਮਲਜੀਤ ਕੁਮਾਰ ਅਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ।
ਪਰਿਵਾਰ ਨੇ ਚਾਈਂ-ਚਾਈਂ ਕੀਤੀ ਸੀ ਮੰਗਣੀ, ਮਗਰੋਂ ਕੁੜੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ
NEXT STORY