ਬਾਘਾਪੁਰਾਣਾ (ਰਾਕੇਸ਼)-ਟ੍ਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ਕਾਰਨ ਬਾਜ਼ਾਰਾਂ ਅੰਦਰ ਗੰਭੀਰ ਸਮੱਸਿਆ ਬਣੀ ਹੋਈ ਹੈ, ਜਦਕਿ ਟ੍ਰੈਫਿਕ ਇੰਚਾਰਜ ਬਦਲਣ ਨਾਲ ਇਹ ਮਸਲਾ ਹੱਲ ਨਹੀਂ ਹੋ ਸਕਦਾ, ਸਗੋਂ ਟ੍ਰੈਫਿਕ ਕੰਟਰੋਲ ਲਈ ਬਾਈਪਾਸ ਅਤੇ ਸੜਕਾਂ ਖਾਲੀ ਕਰਵਾਉਣ ਦੀ ਲੋੜ ਹੈ।
ਟ੍ਰੈਫਿਕ ਨਿਯਮਾਂ ਪ੍ਰਤੀ ਭਾਵੇਂ ਸਖਤ ਕਾਨੂੰਨ ਬਣਿਆ ਹੋਇਆ ਹੈ ਪਰ ਇਸ ਨੂੰ ਵ੍ਹੀਕਲ ਚਾਲਕ ਲਾਗੂ ਕਰਨ ਦੀ ਬਜਾਏ ਓਵਰਲੋਡਿੰਗ ਕਰ ਕੇ ਧੱਜੀਆਂ ਉਡਾਉਂਦੇ ਹਨ ਅਤੇ ਪੁਲਸ ਵੱਲੋਂ ਫੜੇ ਜਾਣ 'ਤੇ ਆਪਣਾ ਸਿਆਸੀ ਦਬਾਅ ਜਮਾਉਂਦੇ ਹਨ। ਟ੍ਰੈਫਿਕ ਨਿਯਮਾਂ 'ਚ ਸੇਫਟੀ ਬੈਲਟ, ਹੈਲਮਟ, ਨੰਬਰ ਪਲੇਟਾਂ, ਡਰਾਈਵਿੰਗ ਲਾਇਸੈਂਸ ਆਦਿ ਅਨੇਕਾਂ ਨਿਯਮ ਬਣੇ ਹੋਏ ਹਨ ਪਰ ਇਸ ਦੀ ਪੂਰੀ ਤਰ੍ਹਾਂ ਪਾਲਣਾ ਵੀ ਨਹੀਂ ਹੋ ਰਹੀ, ਜਿਸ ਕਰ ਕੇ ਹਾਦਸੇ ਹੋ ਰਹੇ ਹਨ। ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਜਿੰਨਾ ਚਿਰ ਮੌਜੂਦਾ ਸਰਕਾਰ ਹੋਰਨਾਂ ਸਖਤ ਫੈਸਲਿਆਂ ਦੀ ਤਰ੍ਹਾਂ ਸਖਤ ਨਹੀਂ ਹੁੰਦੀ, ਓਨਾ ਚਿਰ ਇਹ ਘਾਲਾ-ਮਾਲਾ ਚਲਦਾ ਰਹੇਗਾ ਅਤੇ ਸੜਕਾਂ 'ਤੇ ਲੋਕਾਂ ਦਾ ਨੁਕਸਾਨ ਹੁੰਦਾ ਰਹੇਗਾ।
ਮੋਗਾ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਜੇਠ ਨੇ ਮਾਰੀ ਭਰਜਾਈ ਨੂੰ ਗੋਲੀ
NEXT STORY