ਚੰਡੀਗੜ੍ਹ (ਵਰੁਣ, ਭੁੱਲਰ) : ਪੰਜਾਬ 'ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਹੁਣ ਇਸ ਦਾ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਸੂਬੇ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋ ਗਿਆ ਹੈ। ਇਸ ਬਾਰੇ ਸੂਬੇ ਦੇ ਟਰਾਂਸਪੋਰਟ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਲੱਗੇਗਾ। ਨਵੀਂ ਨੋਟੀਫਿਕੇਸ਼ਨ ਮੁਤਾਬਕ ਚਾਲਾਨ ਕਰੀਬ ਦੁੱਗਣੇ ਹੋ ਗਏ ਹਨ ਅਤੇ ਇਸ ਨੋਟੀਫਿਕੇਸ਼ਨ ਨੂੰ ਫੌਰੀ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ।
ਇਸ ਨੋਟੀਫਿਕੇਸ਼ਨ ਦੇ ਮੁਤਾਬਕ ਇਸ ਤਰ੍ਹਾਂ ਚਾਲਾਨ ਲਾਏ ਗਏ ਹਨ—
ਟ੍ਰਿਪਲਿੰਗ ਲਈ 1000 ਰੁਪਏ
ਸੀਟ ਬੈਲਟ ਨਾ ਹੋਣ 'ਤੇ 1000 ਰੁਪਏ
ਬਿਨਾ ਹੈਲਮੈੱਟ ਦੇ 1000 ਰੁਪਏ
ਬਿਨਾਂ ਲਾਈਸੈਂਸ ਦੇ 5000 ਰੁਪਏ
ਬਿਨਾਂ ਇੰਸ਼ੋਰੈਂਸ ਦੇ ਪਹਿਲੀ ਵਾਰ 2000, ਦੂਜੀ ਵਾਰ 4000 ਰੁਪਏ
ਬਿਨਾਂ ਕਾਰਨ ਹਾਰਨ ਵਜਾਉਣ 'ਤੇ 2000 ਰੁਪਏ
ਰੈੱਡ ਲਾਈਟ ਜੰਪ ਕਰਨ 'ਤੇ 1000 ਰੁਪਏ
ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 10,000 ਰੁਪਏ
ਆਰ. ਸੀ. ਨਾ ਹੋਣ 'ਤੇ 5000 ਰੁਪਏ
ਗੱਡੀ ਚਲਾਉਂਦੇ ਸਮੇਂ ਮੋਬਾਇਲ ਸੁਣਨ 'ਤੇ 10,000 ਰੁਪਏ
ਓਵਰ ਲੋਡਿਡ ਵਾਹਨਾਂ 'ਤੇ 40,000 ਰੁਪਏ
ਮੁਅੱਤਲ ਡੀ. ਐੱਸ. ਪੀ. ਪਹੁੰਚਾ ਹਾਈ ਕੋਰਟ, ਮੰਗੀ ਸੁਰੱਖਿਆ
NEXT STORY