ਭਗਤਾ ਭਾਈ(ਪਰਵੀਨ)- ਸ਼ਹਿਰ ’ਚੋਂ ਲੰਘ ਰਹੇ ਰੌਂਤਾ ਰਜਬਾਹਾ ’ਚ ਡੁੱਬਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਨਾਗਰਿਕ ਪੰਜਾਬ ਨਾਲੋਂ ਬਿਜਲੀ ਲਈ ਔਸਤਨ ਵੱਧ ਕੀਮਤ ਕਰ ਰਹੇ ਹਨ ਅਦਾ : ਕੈਪਟਨ
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 18 ਸਾਲਾਂ ਦੇ ਇਹ ਤਿੰਨੇ ਬੱਚੇ ਨਵਦੀਪ ਸਿੰਘ, ਵਿਵੇਕ ਕੁਮਾਰ ਅਤੇ ਪਵਿਤਰ ਸਿੰਘ ਅੱਜ ਸ਼ਾਮ ਇਕ ਰੱਸੀ ਫੜ ਕੇ ਰਜਬਾਹੇ ’ਚ ਨਹਾ ਰਹੇ ਸਨ ਕਿ ਅਚਾਨਕ ਉਹ ਰੱਸੀ ਦੇ ਟੁੱਟਣ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਏ। ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਇਕ-ਇਕ ਕਰ ਕੇ ਇਨ੍ਹਾਂ ਬੱਚਿਆਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਪਿੰਡ ਬੱਲੜਵਾਲ ਕਤਲ ਕਾਂਡ : ਪਰਿਵਾਰਿਕ ਮੈਂਬਰਾਂ ਦੇ ਧਰਨੇ ਤੋਂ ਬਾਅਦ ਪੁਲਸ ਵਲੋਂ ਤੀਸਰਾ ਦੋਸ਼ੀ ਵੀ ਕਾਬੂ
ਇਨ੍ਹਾਂ ਤਿੰਨੋਂ ਨੌਜਵਾਨ ਨੇ ਇਸ ਸਾਲ 12ਵੀਂ ਦੇ ਇਮਤਿਹਾਨ ਦਿੱਤੇ ਸਨ ਅਤੇ ਆਪਣੇ ਨਤੀਜਿਆਂ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ’ਚੋਂ ਨਵਦੀਪ ਸਿੰਘ ਹੋਣੀ ਦੋ ਭਾਈ ਸਨ, ਜਦੋਂਕਿ ਪਵਿੱਤਰ ਸਿੰਘ ਦੀ ਇਕ ਭੈਣ ਹੈ। ਵਿਵੇਕ ਕੁਮਾਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਬੱਚਿਆਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਇਲਾਕੇ ’ਚ ਸੋਗ ਫੈਲ ਗਿਆ। ਥਾਣਾ ਦਿਆਲਪੁਰਾ ਦੀ ਪੁਲਸ ਨੂੰ ਸੂਚਨਾ ਮਿਲਣ ’ਤੇ ਉਨ੍ਹਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਪੁਲਸ ਨੇ ਚੰਦ ਘੰਟਿਆਂ 'ਚ ਸੁਲਝਾਈ ਕਤਲ ਦੀ ਗੁੱਥੀ, ਪਤਨੀ ਹੀ ਨਿਕਲੀ ਕਾਤਲ
NEXT STORY