ਲੁਧਿਆਣਾ (ਗੌਤਮ)- ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚੱਲਦੀ ਟ੍ਰੇਨ 'ਚੋਂ ਉਤਰਦੇ ਸਮੇਂ ਇਕ ਵੈਂਡਰ ਟ੍ਰੇਨ ਦੇ ਹੇਠਾਂ ਆਉਣ ਨਾਲ ਕੱਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਵੈਂਡਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਜੀ.ਆਰ.ਪੀ. ਨੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕ ਅਰੁਣ ਦੇ ਪਿਤਾ ਸੂਰਜ ਕਾਂਤ ਦੇ ਬਿਆਨ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਰੁਣ ਪਿਛਲੇ ਕਾਫੀ ਸਮੇਂ ਤੋਂ ਰੇਲਵੇ ਸਟੇਸ਼ਨ ’ਤੇ ਟ੍ਰੇਨਾਂ ’ਚ ਚਾਹ ਵੇਚਣ ਦਾ ਕੰਮ ਕਰਦਾ ਸੀ। ਸ਼ਨੀਵਾਰ ਨੂੰ ਜਦੋਂ ਪਠਾਨਕੋਟ ਐਕਸਪ੍ਰੈੱਸ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪੁੱਜੀ ਤਾਂ ਉਹ ਉਸ ਸਮੇਂ ਚਾਹ ਵੇਚਣ ਲਈ ਟ੍ਰੇਨ 'ਚ ਸਵਾਰ ਹੋ ਗਿਆ ਸੀ। ਚਾਹ ਵੇਚ ਕੇ ਉਤਰਨ ਸਮੇਂ ਅਚਾਨਕ ਉਸ ਦਾ ਪੈਰ ਸਲਿੱਪ ਕਰ ਗਿਆ ਅਤੇ ਉਹ ਟ੍ਰੇਨ ਦੇ ਥੱਲੇ ਆ ਗਿਆ ਤੇ ਕੱਟ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਰੇਲਵੇ ਵਿਭਾਗ ਦਾ ਵੱਡਾ ਉਪਰਾਲਾ, ਟਰੇਨਾਂ 'ਚ ਹੁਣ ਜੋੜੇ ਜਾਣਗੇ ਜ਼ਿਆਦਾ ਸੀਟਾਂ ਵਾਲੇ ਡੱਬੇ
ਸੂਚਨਾ ਮਿਲਦੇ ਹੀ ਜੀ.ਆਰ.ਪੀ. ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਮੌਕੇ ਦਾ ਮੁਆਇਨਾ ਕਰ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਮੌਕੇ ’ਤੇ ਜਾਂਚ ਦੌਰਾਨ ਪੁਲਸ ਨੇ ਨੌਜਵਾਨ ਦੀ ਜੇਬ ’ਚੋਂ ਦਸਤਾਵੇਜ਼ ਬਰਾਮਦ ਕੀਤੇ ਸਨ ਅਤੇ ਆਸ-ਪਾਸ ਦੇ ਸਟਾਲਧਾਰਕਾਂ ਤੋਂ ਪੁੱਛਗਿੱਛ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਨੌਜਵਾਨ ਦੀ ਸ਼ਨਾਖਤ ਕੀਤੀ। ਉਸ ਦੇ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਅਰੁਣ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੇਟੀਆਂ ਹਨ। ਉਹ ਪਿਛਲੇ ਕਾਫੀ ਸਮੇਂ ਤੋਂ ਕਿਸੇ ਸਟਾਲਧਾਰਕ ਕੋਲ ਚਾਹ ਵੇਚਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਰੇਲਵੇ ਵਿਭਾਗ ਤੋਂ ਰਜਿਸਟਰਡ ਵੈਂਡਰ ਨਹੀਂ ਸੀ ਅਤੇ ਅਧਿਕਾਰੀਆਂ ਤੋਂ ਲੁਕਛਿਪ ਕੇ ਹੀ ਵੈਂਡਰ ਦਾ ਕੰਮ ਕਰਦਾ ਸੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਜਿਉਂ ਹੀ ਟ੍ਰੇਨ ਚੱਲਣ ਤੋਂ ਬਾਅਦ ਉਹ ਟਰੇਨ ਤੋਂ ਥੱਲੇ ਉਤਰਨ ਦਾ ਯਤਨ ਕਰ ਰਿਹਾ ਸੀ ਤਾਂ ਉਸ ਦਾ ਪੈਰ ਸਲਿੱਪ ਹੋ ਗਿਆ, ਜਿਸ ਕਾਰਨ ਉਹ ਟ੍ਰੈਕ ’ਤੇ ਜਾ ਡਿੱਗਾ ਅਤੇ ਟਰੇਨ ਚੱਲਦੀ ਹੋਣ ਕਾਰਨ ਕੱਟ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਪਹਿਲਕਦਮੀ ; PGI 'ਚ ਹੁਣ 6 ਘੰਟਿਆਂ ਦੇ ਅੰਦਰ ਹੋਵੇਗੀ 'Instituional' FIR
NEXT STORY