ਬਠਿੰਡਾ (ਵਰਮਾ): ਮਾਲਗੱਡੀ ਦੀ ਛੱਤ 'ਤੇ ਚੜ੍ਹ ਕੇ ਟਿਕਟਾਕ ਵੀਡੀਓ ਬਣਾਉਣਾ ਇਕ ਵਿਅਕਤੀ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਹ ਵੀਡੀਓ ਬਣਾਉਂਦੇ ਹੋਏ ਉਪਰ ਜਾ ਰਹੀਆਂ ਹਾਈਵੋਲਟੇਜ਼ ਤਾਰਾਂ ਵਿਚ ਉਲਝ ਗਿਆ ਅਤੇ ਝਟਕੇ ’ਚ ਬੁਰੀ ਤਰ੍ਹਾਂ ਝੁਲਸ ਗਿਆ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਸੰਸਥਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਮਾਲਗੱਡੀ ਬਠਿੰਡਾ ਦੇ ਰੇਲਵੇ ਸਟੇਸ਼ਨ ਨੇੜੇ ਸੰਤਪੁਰਾ ਰੋਡ 'ਤੇ ਖੜ੍ਹੀ ਸੀ।
ਇਹ ਵੀ ਪੜ੍ਹੋ: ਪੰਜਾਬ ’ਚ ਪੋਸਟਰ ਜੰਗ ਹੋਈ ਤੇਜ਼,ਹੁਣ ਪ੍ਰਤਾਪ ਸਿੰਘ ਬਾਜਵਾ ਦੇ ਵੀ ਹੱਕ ’ਚ ਲੱਗਣ ਲੱਗੇ ਪੋਸਟਰ
ਇਸ ਦੌਰਾਨ ਇਕ ਨੌਜਵਾਨ ਗੁਰਨੂਰ ਸਿੰਘ 18 ਪੁੱਤਰ ਮਲਕੀਤ ਸਿੰਘ ਵਾਸੀ ਗੋਪਾਲ ਨਗਰ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਲਈ ਇਕ ਵੀਡੀਓ ਬਣਾਉਣ ਲਈ ਗੱਡੀ ਦੀ ਛੱਤ 'ਤੇ ਚੜ੍ਹ ਗਿਆ। ਵੀਡੀਓ ਬਣਾਉਦੇ ਸਮੇਂ ਅਚਾਨਕ ਉਸਦਾ ਇਕ ਹੱਥ ਉਪਰ ਗੁਜਰ ਰਹੀਆਂ ਹਾਈ ਵੋਲਟੇਜ਼ ਤਾਰਾ ਨਾਲ ਛੂ ਗਿਆ ਜਿਸ ਨਾਲ ਉਸ ਨੂੰ ਝਟਕਾ ਲੱਗਾ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਹਾਦਸੇ ਤੋਂ ਬਾਅਦ ਉਹ ਗੱਡੀ ਦੀ ਛੱਤ ਤੋਂ ਹੇਠਾਂ ਡਿੱਗ ਗਿਆ। ਪਤਾ ਲੱਗਣ ਤੋਂ ਬਾਅਦ ਸੰਸਥਾ ਦੇ ਵਰਕਰਾਂ ਨੇ ਉਸ ਨੂੰ ਮੌਕੇ 'ਤੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸਦੀ ਹਾਲਤ ਗੰਭੀਰ ਹੋ ਗਈ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: 3 ਬੱਚਿਆਂ ਦੀ ਮੌਤ ਤੋਂ ਬਾਅਦ ਵੱਖ ਹੋਇਆ ਪਤੀ, ਹੁਣ ਮਰਦਾਂ ਵਾਲਾ ਲਿਬਾਸ ਪਾ ਕੇ ਚਲਾ ਰਹੀ ਹੈ ਆਟੋ
ਇਹ ਵੀ ਪੜ੍ਹੋ: ਪਿਤਾ ਦਾ ਸੁਫ਼ਨਾ ਪੁੱਤਰ ਨੇ ਕੀਤਾ ਪੂਰਾ,21 ਸਾਲ ਦੀ ਉਮਰ ’ਚ ਥਲ ਸੈਨਾ ’ਚ ਲੈਫਟੀਨੈਂਟ ਵਜੋਂ ਹੋਇਆ ਭਰਤੀ
ਰਾਹਤ : ਚੰਡੀਗੜ੍ਹ 'ਚ ਹੁਣ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ, ਨਾਈਟ ਕਰਫ਼ਿਊ ਦਾ ਸਮਾਂ ਵੀ ਬਦਲਿਆ
NEXT STORY