ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ’ਚ ਬੰਗੀ ਨਗਰ ਦੀ ਰਹਿਣ ਵਾਲੀ ਇਕ ਜਨਾਨੀ ਇੰਦਰ ਕੌਰ ਵਲੋਂ ਮਰਦ ਦਾ ਰੂਪ ਰੱਖ ਕੇ ਕੁੜਤਾ ਪਜ਼ਾਮਾ ਅਤੇ ਪੱਗ ਬੰਨ੍ਹ ਕੇ ਆਟੋ ਰਿਕਸ਼ਾ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਕਤ ਜਨਾਨੀ ਦਾ ਕਹਿਣਾ ਹੈ ਕਿ ਘਰ ਦੀ ਆਰਥਿਕ ਸਥਿਤੀ ਬੇਹੱਦ ਖ਼ਰਾਬ ਹੈ ਅਤੇ ਬੁੱਢੀ ਮਾਂ ਦੇ ਇਲਾਜ ਲਈ ਵੀ ਪੈਸੇ ਨਹੀਂ ਹੈ।ਉਸ ਦਾ ਕਹਿਣਾ ਹੈ ਕਿ ਉਸ ਦੇ 4 ਬੱਚੇ ਹੋਏ ਪਰ ਤਿੰਨਾਂ ਦੀ ਮੌਤ ਹੋ ਚੁੱਕੀ ਹੈ ਪਰ ਇਕ ਧੀ ਬਚੀ ਹੈ, ਜਿਸ ਦਾ ਵਿਆਹ ਕਰ ਦਿੱਤਾ ਗਿਆ ਹੈ। ਪਤੀ ਦੇ ਨਾਲ ਲੜਾਈ ਝਗੜੇ ਰਹਿਣ ਦੇ ਕਾਰਨ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ। ਉਸ ਦੇ ਬਾਅਦ ਹੀ ਉਹ ਆਪਣੀ ਮਾਂ ਦੇ ਨਾਲ ਇਕੱਲੀ ਰਹਿੰਦੀ ਹੈ।
ਇਹ ਵੀ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਹੋਏ ਧਮਾਕੇ ’ਚ ਗੰਭੀਰ ਜ਼ਖ਼ਮੀ ਜਵਾਨ ਜਗਰਾਜ ਸਿੰਘ ਹੋਇਆ ਸ਼ਹੀਦ
ਉਕਤ ਜਨਾਨੀ ਦਾ ਕਹਿਣਾ ਹੈ ਕਿ ਉਸ ਨੇ ਕਈ ਤਰ੍ਹਾਂ ਦੇ ਕੰਮ ਕੀਤੇ ਪਹਿਲਾਂ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ, ਉਸ ਦੇ ਬਾਅਦ ਗੰਨੇ ਦੇ ਜੂਸ ਦੀ ਰੇਹੜੀ ਲਗਾਈ, ਜਿਸ ’ਚ ਹੱਥ ਆਉਣ ਕਾਰਨ ਇਕ ਉਂਗਲੀ ਕੱਟੀ ਗਈ। ਉਸ ਦੇ ਬਾਅਦ ਉਨ੍ਹਾਂ ਨੇ ਕਿਸ਼ਤਾਂ ’ਤੇ ਆਟੋ ਖ਼ਰੀਦਿਆ ਸੀ ਪਰ ਤਾਲਾਬੰਦੀ ਦੇ ਕਾਰਨ ਉਹ ਆਟੋ ਰਿਕਸ਼ਾ ਦੀ ਕਿਸ਼ਤ ਨਹੀਂ ਭਰ ਸਕੀ ਅਤੇ ਉਸ ਨੂੰ ਕੰਪਨੀ ਵਾਲੇ ਲੈ ਗਏ,ਜਿਸ ਦੇ ਬਾਅਦ ਉਸ ਦੇ ਆਪਣੇ ਜਾਨ-ਪਛਾਣ ਵਾਲੇ ਤੋਂ ਕਿਰਾਏ ’ਤੇ ਆਟੋ-ਰਿਕਸ਼ਾ ਲਿਆ ਅਤੇ ਹੁਣ ਉਹ ਚਲਾਉਂਦੀ ਹੈ। ਇੰਦਰ ਕੌਰ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਜਨਾਨੀਆਂ ਆਟੋ-ਰਿਕਸ਼ਾ ਨਹੀਂ ਚਲਾਉਂਦੀਆਂ, ਜਿਸ ਦੇ ਕਾਰਨ ਕੋਈ ਵੀ ਜਨਾਨੀ ਉਨ੍ਹਾਂ ਦੇ ਆਟੋ ’ਚ ਨਹੀਂ ਬੈਠਦੀ ਸੀ। ਉਨ੍ਹਾਂ ਨੂੰ ਡਰ ਰਹਿੰਦਾ ਸੀ ਕਿ ਇਹ ਆਟੋ ਚਲਾਉਣਾ ਵੀ ਜਾਣਦੀ ਹੈ ਜਾਂ ਨਹੀਂ, ਜਾਂ ਕੋਈ ਹਾਦਸਾ ਨਾ ਹੋ ਜਾਵੇ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ
ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਦੇ ਪ੍ਰਤੀ ਗਲਤ ਮਾਹੌਲ ਦੇ ਚੱਲਦੇ ਵੀ ਉਨ੍ਹਾਂ ਨੂੰ ਇਹ ਮਰਦਾਂ ਵਾਲਾ ਰੂਪ ਰੱਖਣਾ ਪਿਆ,ਜਿਸ ’ਚ ਉਹ ਕੁੜਤਾ ਪਜ਼ਾਮਾ ਪਾਉਂਦੀ ਹੈ ਅਤੇ ਪੱਗ ਬੰਨ੍ਹ ਕੇ ਆਟੋ-ਰਿਕਸ਼ਾ ਚਲਾਉਂਦੀ ਹੈ ਤਾਂਕਿ ਕਿਸੇ ਨੂੰ ਪਤਾ ਨਾ ਚੱਲ ਸਕੇ ਕਿ ਉਹ ਜਨਾਨੀ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਕ ਆਟੋ-ਰਿਕਸ਼ਾ ਦਿਲਵਾਏ ਤਾਂ ਕਿ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਨੂੰ ਪਾਲ ਸਕੇ ਅਤੇ ਆਪਣੀ ਮਾਤਾ ਦਾ ਇਲਾਜ ਕਰਵਾ ਸਕੇ।
ਇਹ ਵੀ ਪੜ੍ਹੋ: ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਰੇਲ ਮੰਤਰਾਲੇ ਨੇ 37 ਵਿਸ਼ੇਸ਼ ਰੇਲ ਗੱਡੀਆਂ ਚਲਾਉਣ 'ਤੇ ਲਗਾਈ ਮੋਹਰ ,ਪੰਜਾਬ ਸਣੇ 7 ਰਾਜਾਂ ਦੇ ਯਾਤਰੀਆਂ ਨੂੰ ਮਿਲੇਗੀ ਰਾਹਤ
NEXT STORY