ਜੈਤੋ (ਰਘੂਨੰਦਨ ਪਰਾਸ਼ਰ): ਉੱਤਰੀ ਰੇਲਵੇ ਨੇ ਮੁਰਾਦਾਬਾਦ ਡਵੀਜ਼ਨ ਦੇ ਹਰਿਦੁਆਰ-ਲਕਸਰ ਖੰਡ ’ਤੇ ਦੋਹਰੀਕਰਣ ਲਈ ਨਾਨ ਇੰਟਰਲਾਕਿੰਗ ਕੀਤੀ ਜਾ ਰਹੀ ਹੈ।ਇਸ ਕੰਮ ਲਈ 5 ਜਨਵਰੀ 2021 ਤੱਕ ਟ੍ਰੈਫਿਕ ਬਲਾਕ ਕੀਤਾ ਜਾਵੇਗਾ, ਜਿਸ ਕਾਰਨ ਸ਼ਤਾਬਦੀ, ਜਨ ਸ਼ਤਾਬਦੀ ਸਮੇਤ 18 ਸਪੈਸ਼ਲ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ।ਸੂਤਰਾਂ ਅਨੁਸਾਰ ਜਿਹੜੀਆਂ 18 ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ , ਉਨ੍ਹਾਂ ’ਚ ਰੇਲ ਨੰਬਰ 04888 ਬਾੜਮੇਰ-ਰਿਸ਼ੀਕੇਸ਼ ਸਪੈਸ਼ਲ ਐਕਸਪ੍ਰੈੱਸ ਵਾਇਆ ਬਠਿੰਡਾ-ਰਾਮਪੁਰਾ-ਰਾਜਪੁਰਾ-ਧੂਰੀ- ਪਟਿਆਲਾ 28 ਦਸੰਬਰ ਤੋਂ 4 ਜਨਵਰੀ 2021 ਤੱਕ ਰੱਦ ਰਹੇਗੀ, ਜਦੋਂਕਿ ਰੇਲ ਨੰਬਰ 04887 ਰਿਸ਼ੀਕੇਸ਼ -ਬਾੜਮੇਰ ਐਕਸਪ੍ਰੈੱਸ ਰੇਲਗੱਡੀ 29 ਦਸੰਬਰ ਤੋਂ 5 ਜਨਵਰੀ ਤੱਕ, ਰੇਲ ਨੰਬਰ 04609 ਸ਼੍ਰੀ ਮਾਤਾ ਵੈਸ਼ਨੋ ਦੇਵੀ ਸਪੈਸ਼ਲ ਐਕਸਪ੍ਰੈਸ ਕਟੜਾ-ਰਿਸ਼ੀਕੇਸ਼ 30 ਦਸੰਬਰ ਤੋਂ 4 ਜਨਵਰੀ ਤੱਕ ਅਤੇ ਰੇਲ ਨੰਬਰ 04610 ਰਿਸ਼ੀਕੇਸ਼-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਐਕਸਪ੍ਰੈੱਸ ਟ੍ਰੇਨ 31 ਦਸੰਬਰ ਤੋਂ 5 ਜਨਵਰੀ ਤੱਕ ਰੱਦ ਕੀਤੀ ਜਾਏਗੀ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਸੰਘਰਸ਼ ਤੋਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ ਦੀ ਮੌਤ
ਇਨ੍ਹਾਂ ਤੋਂ ਇਲਾਵਾ ਰੇਲ ਨੰਬਰ 02017-02018 ਨਵੀਂ ਦਿੱਲੀ-ਦੇਹਰਾਦੂਨ-ਨਵੀਂ ਦਿੱਲੀ ਸ਼ਤਾਬਦੀ ਸਪੈਸ਼ਲ 29 ਦਸੰਬਰ ਤੋਂ 5 ਜਨਵਰੀ ਤੱਕ ਰੱਦ ਰਹੇਗੀ। ਰੇਲ ਨੰਬਰ 02092- 02091, 02191- 02192, 02055-02056, 04113-04114 ਅਤੇ ਰੇਲ ਨੰਬਰ 05001-05002 ਰੇਲ ਗੱਡੀਆਂ ਵੀ ਰੱਦ ਕੀਤੀਆਂ ਜਾਣਗੀਆਂ। 6 ਹੋਰ ਰੇਲ ਗੱਡੀਆਂ ਨੂੰ ਆਂਸ਼ਿਕ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਇੱਕ ਢੰਗ ਇਹ ਵੀ, ਪੇਂਟਿੰਗਾਂ ਰਾਹੀਂ ਬਿਆਨੀ ਲੋਕ ਆਵਾਜ਼
'ਭਾਜਪਾ ਵਰਕਰ ਨਾ ਡਰੇਗਾ, ਨਾ ਝੁਕੇਗਾ, ਮਾਹੌਲ ਖਰਾਬ ਕਰ ਰਹੀ ਕੈਪਟਨ ਸਰਕਾਰ'
NEXT STORY